• Home
 • »
 • News
 • »
 • punjab
 • »
 • SHIMLA SNOWFALL AND RAIN IN HIMACHAL SNOWFALL AT ATAL TUNNEL RAIN IN KULLU WEATHER REPORT YELLOW ALERT AP AS

Weather Report: ਹਿਮਾਚਲ `ਚ ਭਾਰੀ ਬਰਫ਼ਬਾਰੀ, ਪੰਜਾਬ, ਚੰਡੀਗੜ੍ਹ ਤੇ ਹਰਿਆਣਾ `ਚ ਮੀਂਹ, ਤਾਪਮਾਨ `ਚ ਭਾਰੀ ਗਿਰਾਵਟ

Weather Report: ਹਿਮਾਚਲ ਪ੍ਰਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨ ਨੇ ਲੋਕਾਂ ਨੂੰ ਮੀਂਹ, ਬਰਫ਼ਬਾਰੀ, ਬਰਫ਼ਬਾਰੀ ਅਤੇ ਜ਼ਮੀਨ ਖਿਸਕਣ ਦੇ ਖਤਰੇ ਵਾਲੇ ਇਲਾਕਿਆਂ ਅਤੇ ਪਹਾੜਾਂ ਦੇ ਉੱਪਰਲੇ ਹਿੱਸਿਆਂ ਵਿੱਚ ਜਾਣ ਦੇ ਨਿਰਦੇਸ਼ ਦਿੱਤੇ ਹਨ। ਖਰਾਬ ਮੌਸਮ 'ਚ ਟ੍ਰੈਕਿੰਗ ਖਤਰਨਾਕ ਸਾਬਤ ਹੋ ਸਕਦੀ ਹੈ। ਸੈਲਾਨੀਆਂ ਸਮੇਤ ਹੋਰ ਲੋਕਾਂ ਨੂੰ ਟ੍ਰੈਕ ਨਾ ਕਰਨ ਲਈ ਕਿਹਾ ਗਿਆ ਹੈ। ਉੱਧਰ ਪੰਜਾਬ, ਹਰਿਆਣਾ ਤੇ ਚੰਡੀਗੜ੍ਹ `ਚ ਸੋਮਵਾਰ ਦੀ ਰਾਤ ਨੂੰ ਅਸਮਾਨ `ਚ ਬੱਦਲ ਬਣੇ ਰਹੇ। ਮੰਗਲਵਾਰ ਦੀ ਸਵੇਰ ਤੋਂ ਹੀ ਸੂਬਿਆਂ ਵਿੱਚ ਮੀਂਹ ਪੈ ਰਿਹਾ ਹੈ, ਜੋ ਕਿ ਅਗਲੇ ਹਫ਼ਤੇ ਤੱਕ ਚਲਣ ਦੀ ਸੰਭਾਵਨਾ ਹੈ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ `ਚ ਖ਼ਰਾਬ ਮੌਸਮ ਨੇ ਪਾਰਾ ਸਿੱਧਾ 5 ਡਿਗਰੀ ਲੁੜਕਾ ਦਿਤਾ ਹੈ।

Weather Report: ਹਿਮਾਚਲ `ਚ ਭਾਰੀ ਬਰਫ਼ਬਾਰੀ, ਪੰਜਾਬ, ਚੰਡੀਗੜ੍ਹ ਤੇ ਹਰਿਆਣਾ `ਚ ਮੀਂਹ, ਤਾਪਮਾਨ `ਚ ਭਾਰੀ ਗਿਰਾਵਟ

 • Share this:
  ਉੱਤਰ ਭਾਰਤ ਵਿੱਚ ਮੌਸਮ ਨੇ ਇੱਕ ਵਾਰ ਫ਼ਿਰ ਤੋਂ ਰੁਖ਼ ਬਦਲਿਆ ਹੈ। ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ `ਚ ਨਵੇਂ ਸਾਲ ਦੀ ਪਹਿਲੀ ਬਰਫ਼ਬਾਰੀ ਹੋਈ। ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ ਵਿੱਚ ਨਵੇਂ ਸਾਲ ਦੀ ਪਹਿਲੀ ਬਰਸਾਤ ਦੇਖਣ ਨੂੰ ਮਿਲ ਰਹੀ ਹੈ। ਮੌਸਮ ਵਿਭਾਗ ਨੇ ਸੋਮਵਾਰ ਨੂੰ ਅਲਰਟ ਜਾਰੀ ਕਰ ਚੇਤਾਵਨੀ ਦਿਤੀ ਸੀ ਕਿ ਪੱਛਮੀ ਦਬਾਅ ਦਾ ਜ਼ੋਰ ਵਧ ਰਿਹਾ ਹੈ। ਜਿਸ ਕਾਰਨ ਹਿਮਾਚਲ ਵਿੱਚ ਮੌਸਮ ਖ਼ਰਾਬ ਹੋਣ ਦੀ ਸੰਭਾਵਨਾ ਹੈ।

  ਇਸ ਦੇ ਨਾਲ ਹੀ ਹਿਮਾਚਲ, ਜੰਮੂ ਕਸ਼ਮੀਰ ਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਹੋ ਸਕਦੀ ਹੈ। ਇਸੇ ਦਾ ਸਿੱਧਾ ਅਸਰ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਮਿਲਦਾ ਹੈ। ਖ਼ਾਸ ਕਰਕੇ ਪੰਜਾਬ ਤੇ ਰਾਜਧਾਨੀ ਚੰਡੀਗੜ੍ਹ ਤੇ ਇਸ ਦੇ ਗੁਆਂਢੀ ਸੂਬਿਆਂ ਵਿੱਚ ਠੰਢ ਨੇ ਜ਼ੋਰ ਵਧਾਇਆ ਹੈ।

  ਸਿੱਧਾ 5 ਡਿਗਰੀ ਸੈਲਸੀਅਸ ਹੇਠਾਂ ਡਿੱਗਿਆ ਪਾਰਾ

  ਸੋਮਵਾਰ ਦੀ ਗੱਲ ਕੀਤੀ ਜਾਏ ਤਾਂ ਪੰਜਾਬ ਤੇ ਹਰਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਦੇ ਕਰੀਬ ਰਿਹਾ ਸੀ। ਜਦਕਿ ਘੱਟੋ ਘੱਟ ਤਾਪਮਾਨ 10 ਡਿਗਰੀ ਰਿਕਾਰਡ ਕੀਤਾ ਗਿਆ ਸੀ। ਪਰ ਰਾਤ ਹੁੰਦੇ ਹੁੰਦੇ ਅਸਮਾਨ `ਚ ਬੱਦਲ ਛਾ ਗਏ। ਸੀਤ ਲਹਿਰ ਕਰਕੇ ਠੰਢ ਜ਼ਿਆਦਾ ਮਹਿਸੂਸ ਹੋਣ ਲੱਗੀ।

  ਮੌਸਮ ਦਾ ਮਿਜ਼ਾਜ


  ਮੰਗਲਵਾਰ ਦੀ ਸਵੇਰ ਤੋਂ ਹੀ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਲਗਭਗ 80 ਫ਼ੀਸਦੀ ਇਲਾਕਿਆਂ ਵਿਚ ਮੀਂਹ ਪੈ ਰਿਹਾ ਹੈ। ਜਿਸ ਤੋਂ ਬਾਅਦ ਤਾਪਮਾਨ ਸਿੱਧਾ 5 ਡਿਗਰੀ ਹੇਠਾਂ ਡਿਗ ਗਿਆ। ਮੰਗਲਵਾਰ ਨੂੰ ਪੰਜਾਬ `ਚ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਰਹਿਣ ਦੀ ਸੰਭਾਵਨਾ ਹੈ ਜਦਕਿ ਘੱਟੋ ਘੱਟ ਤਾਪਮਾਨ 5 ਡਿਗਰੀ ਰਹਿਣ ਦੀ ਸੰਭਾਵਨਾ ਹੈ।

  ਪੰਜਾਬ `ਚ ਮੌਸਮ ਦਾ ਹਾਲ


  ਹਰਿਆਣਾ `ਚ ਮੌਸਮ ਦਾ ਹਾਲ


  ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਦਾ ਮਿਜ਼ਾਜ ਵਿਗੜ ਗਿਆ ਹੈ। ਸੋਮਵਾਰ ਦੇਰ ਰਾਤ ਲਾਹੌਲ-ਸਪੀਤੀ 'ਚ ਅਟਲ ਸੁਰੰਗ ਸਮੇਤ ਹੋਰ ਇਲਾਕਿਆਂ 'ਚ ਬਰਫਬਾਰੀ ਹੋਈ। ਇਸ ਦੇ ਨਾਲ ਹੀ ਮੰਗਲਵਾਰ ਸਵੇਰੇ ਕੁੱਲੂ ਸਮੇਤ ਸੂਬੇ ਦੇ ਕਈ ਜ਼ਿਲਿਆਂ 'ਚ ਬਾਰਿਸ਼ ਹੋਈ। ਹਿਮਾਚਲ ਵਿੱਚ ਮੌਸਮ ਬਦਲ ਗਿਆ ਹੈ ਅਤੇ ਦੋ ਦਿਨਾਂ ਤੱਕ ਭਾਰੀ ਮੀਂਹ ਅਤੇ ਬਰਫ਼ਬਾਰੀ ਦੀ ਚੇਤਾਵਨੀ ਦਿੱਤੀ ਗਈ ਹੈ।

  ਇਸ ਤੋਂ ਪਹਿਲਾਂ ਸੋਮਵਾਰ ਨੂੰ ਕਾਂਗੜਾ 'ਚ ਧੌਲਾਧਾਰ ਚੋਟੀਆਂ 'ਤੇ ਹਲਕੀ ਬਰਫਬਾਰੀ ਹੋਈ ਸੀ। ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਮੰਗਲਵਾਰ ਅਤੇ ਬੁੱਧਵਾਰ ਨੂੰ ਰਾਜ ਦੇ ਕਈ ਖੇਤਰਾਂ ਵਿੱਚ ਭਾਰੀ ਬਾਰਿਸ਼ ਅਤੇ ਬਰਫਬਾਰੀ ਲਈ ਇੱਕ ਪੀਲਾ ਅਲਰਟ ਜਾਰੀ ਕੀਤਾ ਹੈ। ਸੂਬੇ 'ਚ 7 ਜਨਵਰੀ ਤੱਕ ਮੌਸਮ ਖਰਾਬ ਰਹਿਣ ਦੀ ਸੰਭਾਵਨਾ ਹੈ।

  ਮੌਸਮ ਕੇਂਦਰ ਅਨੁਸਾਰ ਮੈਦਾਨੀ ਜ਼ਿਲ੍ਹਿਆਂ ਊਨਾ, ਬਿਲਾਸਪੁਰ, ਹਮੀਰਪੁਰ ਅਤੇ ਕਾਂਗੜਾ ਵਿੱਚ ਦੋ ਦਿਨਾਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਮੱਧ ਪਹਾੜੀ ਖੇਤਰਾਂ ਸ਼ਿਮਲਾ, ਸੋਲਨ, ਸਿਰਮੌਰ, ਮੰਡੀ, ਕੁੱਲੂ, ਚੰਬਾ ਅਤੇ ਉੱਚ ਪਹਾੜੀ ਖੇਤਰਾਂ ਕਿਨੌਰ ਅਤੇ ਲਾਹੌਲ-ਸਪੀਤੀ ਵਿੱਚ ਮੀਂਹ ਅਤੇ ਬਰਫ਼ਬਾਰੀ ਦੀ ਸੰਭਾਵਨਾ ਹੈ।
  Published by:Amelia Punjabi
  First published: