ਸ਼੍ਰੋਮਣੀ ਅਕਾਲੀ ਦਲ ਮਾਨ ਵਲੋਂ SGPC ਮੈਬਰਾਂ ਨੂੰ 'ਸੁੱਤੀ ਜ਼ਮੀਰ ਜਗਾਓ' ਯਾਦ ਪੱਤਰ ਦਿੱਤਾ

News18 Punjabi | News18 Punjab
Updated: November 20, 2020, 6:55 PM IST
share image
ਸ਼੍ਰੋਮਣੀ ਅਕਾਲੀ ਦਲ ਮਾਨ ਵਲੋਂ SGPC ਮੈਬਰਾਂ ਨੂੰ 'ਸੁੱਤੀ ਜ਼ਮੀਰ ਜਗਾਓ' ਯਾਦ ਪੱਤਰ ਦਿੱਤਾ
ਸ਼੍ਰੋਮਣੀ ਅਕਾਲੀ ਦਲ ਮਾਨ ਵਲੋਂ SGPC ਮੈਬਰਾਂ ਨੂੰ 'ਸੁੱਤੀ ਜ਼ਮੀਰ ਜਗਾਓ' ਯਾਦ ਪੱਤਰ ਦਿੱਤਾ

  • Share this:
  • Facebook share img
  • Twitter share img
  • Linkedin share img
ਫ਼ਰੀਦਕੋਟ ( ਨਰੇਸ਼ ਸੇਠੀ )

ਸ਼੍ਰੋ ਅ ਦ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਜੀ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ  ਮਾਨ ਦਲ ਵਲੋਂ ਪੂਰੇ ਪੰਜਾਬ ਵਿਚ ਐਸ ਜੀ ਪੀ ਸੀ ਮੈਬਰਾਂ ਨੂੰ ਸੁੱਤੀ ਜ਼ਮੀਰ ਜਗਾਓ ਯਾਦ ਪੱਤਰ ਤਹਿਤ ਅੱਜ ਫ਼ਰੀਦਕੋਟ ਵਿਚ ਦੋ ਐਸ ਜੀ ਪੀ ਸੀ ਮੈਬਰਾਂ ਨੂੰ ਇਹ ਪੱਤਰ ਦਿੱਤਾ।  ਉਹਨਾਂ ਮੰਗ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਲਾਪਤਾ ਹੋਣ ਐਸ ਜੀ ਪੀ ਸੀ ਚੋਣਾਂ ਜੋ ਪਿਛਲੇ ਲੰਮੇ ਸਮੇ ਤੋ ਨਹੀਂ ਹੋਈਆਂ ਉਹ ਜਲਦ ਕਰਾਉਣ ਅਤੇ 27 ਤਾਰੀਖ ਨੂੰ ਐਸ ਜੀ ਪੀ ਸੀ ਦੇ ਨਵੇ ਪ੍ਰਧਾਨ ਦੀ ਚੋਣ ਸਮੇ ਉਹ ਅਵਾਜ ਚੁੱਕਣ ਅਤੇ ਲਿਫਾਫੇ  ਵਿਚ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਨੂੰ ਬੰਦ ਕਰਨ ਸਿੱਖ ਕੌਮ ਦਾ ਸਾਥ ਦੇਣ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ  ਪੂਰੇ ਪੰਜਾਬ ਦੇ ਸ਼੍ਰੋਮਣੀ  ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਉਨ੍ਹਾਂ ਵੱਲੋਂ ਇਕ ਪੱਤਰ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਉਨ੍ਹਾਂ ਵੱਲੋਂ  ਮੰਗ ਕੀਤੀ ਗਈ ਹੈ ਕਿ   ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ 328 ਸਰੂਪ ਲਾਪਤਾ ਹੋਏ ਹਨ ਉਸ ਬਾਰੇ ਹੁਣ ਤਕ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੀ ਸਖ਼ਤ ਕਦਮ ਨਹੀਂ ਚੁੱਕੇ ਗਏ  ਜਿਸ ਦੇ ਵਿਰੋਧ ਵਜੋਂ ਉਨ੍ਹਾਂ ਵੱਲੋਂ ਵੀ ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਘਰ ਦੋ ਮਹੀਨਿਆਂ ਤੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਕਾਲੀ ਦਲ ਦਾ ਸਾਥ ਛੱਡੇ ਅਤੇ ਸਿੱਖਾਂ ਦੇ ਭਲੇ ਲਈ ਸਾਹਮਣੇ ਆਵੇ ਉਨ੍ਹਾਂ ਨੇ ਕਿਹਾ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੋਣਾਂ ਨਹੀਂ ਐਸ ਜੀ ਪੀ ਸੀ ਚੋਣਾਂ ਨਹੀਂ ਹੋਈਆਂ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਉੱਪਰ ਵੀ ਬਾਦਲਾਂ ਦਾ ਕਬਜ਼ਾ ਕੀਤਾ ਹੋਇਆ ਹੈ ਅਤੇ  ਉਨ੍ਹਾਂ ਕਿਹਾ ਕਿ ਐਸਜੀਪੀਸੀ ਮੈਂਬਰਾਂ ਨੂੰ ਚਾਹੀਦਾ ਕਿ ਇਸ ਪ੍ਰਤੀ ਅਵਾਜ਼ ਚੁੱਕਣ ਅਤੇ  ਜਲਦ ਚੋਣਾਂ ਕਰਵਾਉਣ।
ਇਸ ਮੌਕੇ ਐਸਜੀਪੀਸੀ ਮੈਂਬਰ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਨੇ ਕਿਹਾ ਕਿ ਉਨ੍ਹਾਂ ਕੋਲ ਅੱਜ ਸਿੱਖ ਸੰਗਤਾਂ ਆਈਆਂ ਹਨ ਉਨ੍ਹਾਂ ਵੱਲੋਂ ਆਪਣੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ ਜਿਸ ਵਿੱਚ ਉਨ੍ਹਾਂ ਕਿਹਾ ਕਿ ਜੋ 328 ਸਰੂਪ ਲਾਪਤਾ ਦੀ ਗੱਲ ਕਰ ਰਹੇ ਹਨ ਉਸ ਬਾਰੇ ਸਾਰਾ ਸਾਫ  ਹੋ ਚੁੱਕਿਆ ਹੈ ਉਸ ਬਾਰੇ ਜਥੇਦਾਰਾਂ ਵੱਲੋਂ ਸੱਚ ਸਾਹਮਣੇ ਲਿਆ ਦਿੱਤਾ ਗਿਆ ਹੈ । ਐਸਜੀਪੀਸੀ ਚੋਣਾਂ ਜਲਦ ਕਰਵਾਉਣ ਲਈ ਕਿਹਾ ਗਿਆ। ਉਨ੍ਹਾਂ ਕਿਹਾ ਕਿ ਸੈਂਟਰ ਸਰਕਾਰ  ਵੱਲੋਂ ਮਨਜ਼ੂਰੀ ਹੁੰਦੀ ਹੈ ਜੋ ਕਿ ਉਨ੍ਹਾਂ ਵੱਲੋਂ ਦਿੱਤੀ ਨਹੀਂ ਜਾ ਰਹੀ ਜਿਸ ਦੇ ਕਾਰਨ ਇਸ ਵਿੱਚ ਦੇਰੀ ਹੋ ਰਹੀ ਹੈ ਉਹ ਖੁਦ ਚਾਹੁੰਦੇ ਹਨ ਕਿ ਇਹਦੀ ਚੋਣਾਂ ਹੋਣੀਆਂ ਚਾਹੀਦੀਆਂ ਹਨ।

ਉਨ੍ਹਾਂ ਕਿਹਾ ਕਿ ਜੋ ਹਰ ਵਾਰ ਕਿਹਾ ਜਾਂਦਾ ਕਿ ਲਿਫ਼ਾਫ਼ੇ ਵਿੱਚੋਂ ਪ੍ਰਧਾਨ ਚੁਣਿਆ ਜਾਂਦਾ ਹੈ ਉਹ ਬਿਲਕੁਲ ਗਲਤ ਹੈ ਕਿਉਂਕਿ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਹਰ ਇੱਕ ਨਾਲ ਹਰ ਇੱਕ ਐੱਸਜੀਪੀਸੀ ਮੈਂਬਰ ਨੂੰ ਮਿਲ ਕੇ ਗੱਲਬਾਤ ਕੀਤੀ ਗਈ ਕੌਣ ਅਗਲਾ ਪ੍ਰਧਾਨ ਹੋਣਾ ਚਾਹੀਦਾ ਹੈ ਇਸ ਤੇ ਵਿਚਾਰ ਕੀਤਾ ਗਿਆ ਉਸ ਤੋਂ ਬਾਅਦ ਹੀ ਅਗਲਾ ਫੈਸਲਾ ਸਾਹਮਣੇ ਆਵੇਗਾ।
Published by: Ashish Sharma
First published: November 20, 2020, 6:53 PM IST
ਹੋਰ ਪੜ੍ਹੋ
ਅਗਲੀ ਖ਼ਬਰ