ਗਰੀਬਾਂ ਤੋਂ ਛੁਡਵਾਈਆਂ ਜਾ ਰਹੀਆਂ ਪੰਚਾਇਤਾਂ ਜ਼ਮੀਨਾਂ, ਅਸਰ ਰਸੂਖ਼ ਰੱਖਣ ਵਾਲੇ ਲੋਕਾਂ ਨੂੰ ਨਹੀਂ ਛੇੜਿਆ-ਚੰਦੂਮਾਜਰਾ

ਗਰੀਬਾਂ ਤੋਂ ਛੁਡਵਾਈਆਂ ਜਾ ਰਹੀਆਂ ਪੰਚਾਇਤਾਂ ਜ਼ਮੀਨਾਂ, ਅਸਰ ਰਸੂਖ਼ ਰੱਖਣ ਵਾਲੇ ਲੋਕਾਂ ਨੂੰ ਨਹੀਂ ਛੇੜਿਆ-ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ

 • Share this:
  ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਛੁਡਵਾਉਣ ਲਈ ਕੀਤੀ ਗਈ ਕਾਰਵਾਈ 'ਤੇ ਸਵਾਲ ਖੜ੍ਹੇ ਕੀਤੇ ਹਨ। ਸੀਨੀਅਰ ਅਕਾਲੀ ਆਗੂ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਜੋ ਵੀ ਜ਼ਮੀਨਾਂ ਖਾਲੀ ਕਰਵਾਈਆਂ ਗਈਆਂ ਹਨ, ਉਹ ਗਰੀਬ ਲੋਕਾਂ ਤੋਂ ਛੁਡਵਾਈਆਂ ਗਈਆਂ ਹਨ ਜਦਕਿ ਇਸ ਮਾਮਲੇ 'ਚ ਅਸਰ ਰਸੂਖ਼ ਵਾਲੇ ਲੋਕਾਂ ਨੂੰ ਛੇੜਿਆ ਨਹੀਂ ਗਿਆ।

  ਪ੍ਰੇਮ ਸਿੰਘ ਚੰਦੂਮਾਜਰਾ ਨੇ ਪੰਜਾਬ ਸਰਕਾਰ ਵਲੋਂ ਚਲਾਈ ਗਈ ਮੁਹਿੰਮ ਜਮੀਨਾਂ ਨੂੰ ਛਡਾਊ ਮੁਹਿੰਮ ਲੋਕਾਂ ਦੇ ਲਈ ਉਜਾੜਾ ਸਕੀਮ ਬਣ ਕੇ ਰਹਿ ਗਈ ਹੈ।ਉਨ੍ਹਾਂ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ 40 ਤੋਂ 50 ਸਾਲ ਪਹਿਲਾਂ ਲੋਕਾਂ ਨੇ ਉਜਾੜ ਪਈਆਂ ਜਮੀਨਾਂ ਨੂੰ ਆਬਾਦ ਕੀਤਾ ਗਿਆ ਸੀ। ਲੇਕਿਨ ਅੱਜ ਸਰਕਾਰ ਲੋਕਾਂ ਨੂੰ ਉਜਾੜਨ ਉੱਤੇ ਲੱਗੀ ਹੋਈ ਹੈ।

  ਉਨ੍ਹਾਂ ਨੇ ਕਿਹਾ ਕਿ ਇਸ ਸਬੰਧ ਵਿੱਚ ਪੰਚਾਇਤ ਮੰਤਰੀ ਨਾਲ ਮੁਲਾਕਾਤ ਕਿਤਿ ਜਾਵੇਗੀ ਅਤੇ ਜੇਕਰ ਫਿਰ ਵੀ ਗੱਲ ਨਾ ਬਣੀ ਤਾਂ ਫਿਰ ਭਗਵੰਤ ਮਾਨ ਨੂੰ ਵੀ ਮਿਲਿਆ ਜਾਵੇਗਾ, ਜੇ ਸਰਕਾਰ ਨੇ ਫਿਰ ਵੀ ਨਹੀਂ ਮੰਨੀ ਤਾਂ ਅਕਾਲੀ ਦਲ ਇਸਦੇ ਖਿਲਾਫ ਸੰਗਰਸ਼ ਕਰੇਗਾ ਲੇਕਿਨ ਲੋਕਾਂ ਨੂੰ ਉਜੜਨ ਨਹੀਂ ਦੇਵੇਗੀ।

  ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਕਹਿ ਰਹੀ ਹੈ ਲੇਕਿਨ ਉਸ ਵਿਚ ਵੱਡੇ ਲੋਕਾਂ ਅਤੇ ਅਧਿਕਾਰੀਆਂ ਦੇ ਨਾਮ ਸਨ, ਜੋ ਚੰਡੀਗੜ੍ਹ ਦੇ ਨੇੜੇ ਸੀ ਉਸ ਜ਼ਮੀਨਾਂ ਦੀ ਗੱਲ ਕੀਤੀ ਸੀ ਲੇਕਿਨ ਸਰਕਾਰ ਝੂਠੀ ਸ਼ੋਹਰਤ ਲਈ ਪੂਰੇ ਪੰਜਾਬ ਵਿਚ ਲੋਕਾਂ ਨੂੰ ਉਜਾੜਨ ਲੱਗੇ ਹੋਏ ਹਨ।

  ਉਨ੍ਹਾਂ ਕਿਹਾ ਖਜਾਨਾ ਭਰਨ ਦੇ ਹੋਰ ਵੀ ਤਰੀਕੇ ਹਨ ਉਹ ਆਪਣੇ ਖਰਚੇ ਵਿਚ ਕਮੀ ਕਰਨ ਜਿਵੇਂ ਗੁਜਰਾਤ ਦੌਰੇ ਉੱਤੇ 44 ਲੱਖ ਤਕ਼ ਖਰਚ ਆਇਆ ਸੀ।ਭਗਵੰਤ ਮਾਨ ਵਲੋਂ ਚੰਡੀਗੜ੍ਹ ਵਿਖੇ ਲੋਕ ਦਰਬਾਰ ਉੱਤੇ ਬੋਲਦੇ ਹੋਏ ਕਿਹਾ ਕਿ ਡਰਾਮੇ ਬਾਜੀ ਕਰਕੇ ਇਨ੍ਹਾਂ ਨੇ ਸਰਕਾਰ ਬਣਾਈ ਹੈ ਅੱਜ ਇਹਨਾਂ ਵਲੋਂ ਜਿਸ ਤਰਾਂ ਲੋਕਾਂ ਨੂੰ ਲੋਕ ਦਰਬਾਰ ਨੂੰ ਲੈਕੇ ਚੰਡੀਗੜ੍ਹ ਸਦ ਕੇ ਸਾਬਿਤ ਕਰਤਾ ਕਿ ਇਨ੍ਹਾਂ ਦੀ ਕਰਨੀ ਤੇ ਕਥਨੀ ਵਿਚ ਫਰਕ ਹੈ।

  ਉਨ੍ਹਾਂ ਚੈਲੰਜ ਕੀਤਾ ਕਿ ਆਪ ਪਾਰਟੀ ਲੋਕ ਪਾਲ ਲੈਕੇ ਆਉਣ ਦੀ ਗੱਲ ਕਰਦੇ ਸਨ ਲੇਕਿਨ ਸਰਕਾਰ ਬਣਨ ਤੇ ਅਜੇ ਤਕ ਕੋਈ ਵੀ ਗੱਲ ਇਨ੍ਹਾਂ ਵਲੋਂ ਨਹੀਂ ਕੀਤੀ ਗਈ।

  ਚੰਦੂਮਾਜਰਾ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਆ ਰਿਹਾ ਹੈ, ਕਿਸਾਨਾਂ ਨੂੰ 12 ਘੰਟੇ ਬਿਜਲੀ ਮਿਲਣੀ ਚਾਹੀਦੀ ਹੈ ਜਦਕਿ ਪੰਜਾਬ 'ਚ ਬਿਜਲੀ ਸੰਕਟ ਖਤਰਨਾਕ ਸਥਿਤੀ 'ਤੇ ਪਹੁੰਚ ਗਿਆ ਹੈ। ਚੰਦੂਮਾਜਰਾ ਨੇ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੇ ਹੱਕ 'ਚ ਖੜ੍ਹਾ ਹੋਵੇਗਾ, ਲੋੜ ਪਈ ਤਾਂ ਅਕਾਲੀ ਦਲ ਇਸ ਮਾਮਲੇ 'ਚ ਮੋਰਚਾ ਵੀ ਖੜ੍ਹਾ ਕਰੇਗਾ।

  ਉਨ੍ਹਾਂ ਨੇ ਕਿਹਾ ਕਿ ਬਿਜਲੀ ਸਪਲਾਈ ਵਿੱਚ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ, ਇੱਥੇ ਰੋਜ਼ਾਨਾ 8 ਤੋਂ 10 ਘੰਟੇ ਤੱਕ ਦੇ ਬਿਜਲੀ ਕੱਟ ਲੱਗ ਰਹੇ ਹਨ।

  ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਦੀ ਅਸਲੀਅਤ ਸਭ ਦੇ ਸਾਹਮਣੇ ਆ ਰਹੀ ਹੈ, ਜਦੋਂ ਮੁੱਖ ਮੰਤਰੀ ਨੇ ਲੋਕ ਦਰਬਾਰ ਆਯੋਜਿਤ ਕੀਤਾ ਤਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਲੋਕਪਾਲ ਲਿਆਉਣਾ ਹੈ ਪਰ ਗੱਲ ਨਹੀਂ ਕੀਤੀ ਜਾ ਰਹੀ।

  ਉਨ੍ਹਾਂ ਕਿਸਾਨਾਂ ਨੂੰ 10 ਜੂਨ ਨੂੰ ਹੀ ਝੋਨਾ ਲਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਣਕ ਦੇ ਝਾੜ ਦੇ ਘੱਟਣ ਕਾਰਨ ਮੁਆਵਜ਼ਾ ਲੈਣ ਲਈ ਕੇਂਦਰ ਨੂੰ ਪੱਤਰ ਵੀ ਨਹੀਂ ਲਿਖਿਆ। ਇਸਦੇ ਨਾਲ ਹੀ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਭਾਜਪਾ ਨਾਲ ਸਮਝੌਤਾ ਕਰਨ ਦੀ ਕੋਈ ਗੱਲ ਨਹੀਂ ਚੱਲ ਰਹੀ।
  Published by:Sukhwinder Singh
  First published: