Home /News /punjab /

ਸ਼੍ਰੋਮਣੀ ਅਕਾਲੀ ਦਲ ਵੱਲੋ ਪਿੰਡਾਂ ਵਿਚ ਕੋਰੋਨਾ ਮਰੀਜਾਂ ਲਈ ਆਕਸੀਜਨ ਲੰਗਰ ਦੀ ਸ਼ੁਰੂਆਤ

ਸ਼੍ਰੋਮਣੀ ਅਕਾਲੀ ਦਲ ਵੱਲੋ ਪਿੰਡਾਂ ਵਿਚ ਕੋਰੋਨਾ ਮਰੀਜਾਂ ਲਈ ਆਕਸੀਜਨ ਲੰਗਰ ਦੀ ਸ਼ੁਰੂਆਤ

  • Share this:

ਚੇਤਨ ਭੂਰਾ

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੋਰੋਨਾ ਮਰੀਜਾਂ ਲਈ ਵਿਸ਼ੇਸ਼ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਹਿਤ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਹਲਕਾ ਲੰਬੀ ਦੇ ਅਲੱਗ ਅਲੱਗ ਪਿੰਡਾਂ ਵਿਚ ਕਰੋਨਾ ਮਰੀਜਾਂ ਦੇ ਘਰਾਂ ਵਿਚ ਹੀ ਇਲਾਜ ਲਈ ਆਪਣੀਆਂ ਟੀਮਾਂ ਭੇਜ ਕੇ ਮਰੀਜਾਂ ਲਈ ਆਕਸੀਜਨ ਕੰਟਨਸੈਕਟਰ ਦਿੱਤੇ ਜਾ ਰਹੇ ਹਨ ਜਿਸ ਨਾਲ ਲੋਕ ਆਪਣੇ ਮਰੀਜ ਦਾ ਆਪਣੇ ਘਰਾਂ ਵਿਚ ਹੀ ਇਲਾਜ਼ ਕਰਵਾ ਰਹੇ ਹਨ।

ਸਮੇਂ ਸਮੇਂ ਸਿਰ ਨੌਜਵਾਨਾਂ ਦੀਆ ਟੀਮਾਂ ਕਰੋਨਾ ਮਰੀਜਾਂ ਦਾ ਖਿਆਲ ਰੱਖ ਰਹੀਆਂ ਹਨ। ਇਸ ਤਹਿਤ  ਘਰਾਂ ਚ ਇਕਾਂਤਵਾਸ ਕੋਰੋਨਾ ਮਰੀਜਾਂ ਦੇ ਚੱਲ ਰਹੇ ਇਲਾਜ ਦੌਰਾਨ ਪੀੜਤ ਪਰਿਵਾਰਾਂ ਨੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕਰਦੇ ਕਿਹਾ ਕਿ ਇਸ ਭਿਆਨਕ ਬਿਮਾਰੀ ਕਾਰਨ ਉਹ ਆਪਣੇ ਮਰੀਜ ਦਾ ਹਸਪਤਾਲਾਂ ਵਿਚ ਇਲਾਜ ਨਹੀਂ ਕਰਵਾ ਸਕਦੇ ਸੀ ਪਰ ਹਰਸਿਮਰਤ ਕੌਰ ਬਾਦਲ ਨੇ ਆਪਣੇ ਹਲਕੇ ਦੇ ਲੋਕਾਂ ਦੀ ਭੀੜ ਦੌਰਾਨ ਸਾਰ ਲੈਦੇ ਹੋਏ ਕਰੋਨਾ ਮਰੀਜਾਂ ਦਾ ਘਰ ਵਿਚ ਹੀ ਇਲਾਜ ਲਈ ਆਕਸੀਜਨ ਮਸ਼ੀਨਾਂ ਦਿੱਤੀਆਂ।

ਇਸ ਨਾਲ ਉਹ ਆਪਣੇ ਘਰਾਂ ਵਿਚ ਹੀ ਆਪਣੇ ਮਰੀਜ ਦਾ ਇਲਾਜ ਕਰ ਰਹੇ ਹਨ ਅਤੇ ਮਰੀਜ ਠੀਕ ਹੋ ਰਹੇ ਹਨ। ਇਸ ਨਾਲ ਲੋਕ ਹਸਪਤਾਲਾਂ ਦੇ ਮਹਿਗੇ ਇਲਾਜ ਅਤੇ ਖੱਜਲ ਖੁਆਰੀ ਤੋਂ ਬਚ ਰਹੇ ਹਨ।

Published by:Gurwinder Singh
First published:

Tags: Coronavirus, Langar, Oxygen, Shiromani Akali Dal