ਟਕਸਾਲੀਆਂ ਦੇ ਗੜ੍ਹ ’ਚ ਅਕਾਲੀ ਦਲ ਦੀ ਰੈਲੀ, ਸੁਖਬੀਰ ਬੋਲੇ-ਕੈਪਟਨ ਦੇ ਝੂਠੇ ਵਾਅਦਿਆਂ 'ਚ ਪੰਜਾਬੀ ਫੱਸ ਗਏ..

News18 Punjabi | News18 Punjab
Updated: February 13, 2020, 4:36 PM IST
share image
ਟਕਸਾਲੀਆਂ ਦੇ ਗੜ੍ਹ ’ਚ ਅਕਾਲੀ ਦਲ ਦੀ ਰੈਲੀ, ਸੁਖਬੀਰ ਬੋਲੇ-ਕੈਪਟਨ ਦੇ ਝੂਠੇ ਵਾਅਦਿਆਂ 'ਚ ਪੰਜਾਬੀ ਫੱਸ ਗਏ..
ਟਕਸਾਲੀਆਂ ਦੇ ਗੜ੍ਹ ’ਚ ਅਕਾਲੀ ਦਲ ਦੀ ਰੈਲੀ, ਸੁਖਬੀਰ ਬੋਲੇ-ਕੈਪਟਨ ਦੇ ਝੂਠੇ ਵਾਅਦਿਆਂ 'ਚ ਪੰਜਾਬੀ ਫੱਸ ਗਏ..

ਰਾਜਾਸਾਂਸੀ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਕਸਾਲੀਆਂ ਦੇ ਗੜ੍ਹ ਚ ਪੰਜਾਬ ਸਰਕਾਰ ਖਿਲਾਫ ਰੈਲੀ ਕੀਤੀ ਗਈ। ਇਸ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸਾਬਕਾ ਸੀਐ੍ੱਮ ਪ੍ਰਕਾਸ਼ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਰਤਨ ਅਜਨਾਲਾ ਰੈਲੀ ’ਚ ਮੌਜੂਦ ਸੀ।

  • Share this:
  • Facebook share img
  • Twitter share img
  • Linkedin share img
ਰਾਜਾਸਾਂਸੀ 'ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਕਸਾਲੀਆਂ ਦੇ ਗੜ੍ਹ ਚ ਪੰਜਾਬ ਸਰਕਾਰ ਖਿਲਾਫ ਰੈਲੀ ਕੀਤੀ ਗਈ। ਇਸ ਦੌਰਾਨ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਸਾਬਕਾ ਸੀਐ੍ੱਮ ਪ੍ਰਕਾਸ਼ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਤੇ ਰਤਨ ਅਜਨਾਲਾ ਰੈਲੀ ’ਚ ਮੌਜੂਦ ਸੀ। ਰਤਨ ਅਜਨਾਲਾ ਤੇ ਬੋਨੀ ਅਜਨਾਲਾ ਨੂੰ ਸੁਖਬੀਰ ਬਾਦਲ  ਪਾਰਟੀ 'ਚ ਮੁੜ ਸ਼ਾਮਲ ਕੀਤਾ ਹੈ। ਇਸ ਰੈਲੀ ’ਚ ਵੱਡੀ ਗਿਣਤੀ ’ਚ ਵਰਕਰ ਪੁੱਜੇ। ਇਸ ਰੈਲੀ ਨੂੰ ਲੈਕੇ ਲੋਕਾਂ ਵੱਲੋਂ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।

ਪੰਜਾਬੀਆਂ ਨਾਲ ਹੋਇਆ ਧੋਖਾ-ਸੁਖਬੀਰ ਬਾਦਲ


ਸੁਖਬੀਰ ਬਾਦਲ ਨੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਝੂਠੇ ਵਾਅਦਿਆਂ ਦੇ ਨਾਲ ਪੰਜਾਬੀ ਫੱਸ ਗਏ ਹਨ। ਤਿੰਨ ਸਾਲਾਂ ’ਚ ਪੰਜਾਬ ਸਰਕਾਰ ਨੇ ਕੁਝ ਨਹੀਂ ਕੀਤਾ ਨਤੀਜੇ ਹੁਣ ਸਾਡੇ ਸਾਹਮਣੇ ਹੀ ਹਨ। ਪੰਜਾਬੀਆਂ ਨੂੰ ਕਾਂਗਰਸ ਸਰਕਾਰ ਗੁੰਮਰਾਹ ਕਰ ਰਹੀ ਹੈ। ਕਾਂਗਰਸ ਸਰਕਾਰ ਦਾ ਪਿਛੋਕੜ ਸਿੱਖ ਵਿਰੋਧੀ ਹੀ ਰਹੇ ਹਨ। ਆਪਣੀ ਗੱਲ੍ਹ ਜਾਰੀ ਰੱਖਦੇ ਹੋਏ ਸੁਖਬੀਰ ਬਾਦਲ ਨੇ ਇਹ ਵੀ ਕਿਹਾ ਕਿ ਗੁਟਕਾ ਸਾਹਿਬ ਦੀ ਕੈਪਟਨ ਅਮਰਿੰਦਰ ਸਿੰਘ ਨੇ ਝੁਠੀ ਸਹੁੰ ਖਾਈ ਬੇਅਦਬੀ ਕੈਪਟਨ ਨੇ ਕੀਤੀ ਪਰ ਬਦਨਾਮ ਸ਼੍ਰੋਮਣੀ ਅਕਾਲੀ ਦਲ ਨੂੰ ਕੀਤਾ ਗਿਆ। ਜੇਕਰ ਆਪਣੇ ਸਮੇਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਗਲਤ ਫੈਸਲੇ ਲਏ ਤਾਂ ਕੈਪਟਨ ਸਰਕਾਰ ਉਨ੍ਹਾਂ ਫੈਸਲਿਆ ਨੂੰ ਰੱਦ ਕਿਉਂ ਨਹੀਂ ਕਰ ਦਿੰਦੀ। ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਤਿੰਨ ਸਾਲਾਂ ਦੌਰਾਨ ਕੁਝ ਨਹੀਂ ਕੀਤਾ। ਪੰਜਾਬੀਆਂ ਨੂੰ ਝੁਠ ਬੋਲਕੇ ਫਸਾਇਆ ਗਿਆ ਹੈ।
ਕੈਪਟਨ ਨੂੰ ਗੱਦੀ ਦਾ ਲਾਲਚ-ਪ੍ਰਕਾਸ਼ ਸਿੰਘ ਬਾਦਲ

ਇਸ ਰੈਲੀ ਦੌਰਾਨ ਸਾਬਕਾ ਸੀਐੱਮ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਤੇ ਹਮਲਾ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਗਿਆ ਹੈ। ਕੈਪਟਨ ਨੇ ਕੁਰਸੀ ਖਾਤਰ ਝੁਠੀਆਂ ਸਹੁੰ ਖਾਂਦੀਆਂ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਕ ਵੀ ਯਾਦਗਾਰ ਨਹੀਂ ਬਣਾਈ ਗਈ ਹੈ ਸਾਨੂੰ ਮਾਨ ਹੈ ਕਿ ਅਸੀਂ ਪੰਜਾਬ ਦੀ ਆਉਣ ਵਾਲੀ ਪੀੜੀ ਲਈ ਯਾਦਗਾਰਾਂ ਬਣਾਈਆਂ ਹਨ। ਯਾਦਗਾਰਾਂ ਨਾਲ ਆਉਣ ਵਾਲੀ ਪੀੜੀ ਨੂੰ ਪੰਜਾਬ ਦੇ ਇਤਿਹਾਸ ਤੇ ਪਿਛੋਕੜ ਬਾਰੇ ਪਤਾ ਚੱਲੇਗਾ। ਇਸ ਤੋਂ ਇਲਾਵਾ ਪ੍ਰਕਾਸ਼ ਸਿੰਘ ਬਾਦਲ ਨੇ ਮੰਚ ’ਤੇ ਸੀਐੱਮ ਕੈਪਟਨ ਨੂੰ ਚੈਲੰਜ ਕਰਦੇ ਹੋਏ ਕਿਹਾ ਕਿ ਵਾਅਦੇ ਪੂਰੇ ਕਰੋ ਨਹੀਂ ਤਾਂ ਗੱਦੀ ਛੱਡੋ।
First published: February 13, 2020, 4:36 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading