Home /News /punjab /

ਸ਼੍ਰੋਮਣੀ ਅਕਾਲੀ ਦਲ ਨੂੰ ਚਾਪਲੂਸਾਂ ਨੇ ਅਸਲ 'ਚ ਬਾਦਲ ਪਰਿਵਾਰ ਪਾਰਟੀ ਬਣਾ ਦਿਤੈ: ਜਥੇਦਾਰ ਦਾਦੂਵਾਲ

ਸ਼੍ਰੋਮਣੀ ਅਕਾਲੀ ਦਲ ਨੂੰ ਚਾਪਲੂਸਾਂ ਨੇ ਅਸਲ 'ਚ ਬਾਦਲ ਪਰਿਵਾਰ ਪਾਰਟੀ ਬਣਾ ਦਿਤੈ: ਜਥੇਦਾਰ ਦਾਦੂਵਾਲ

(ਫੋਟੋ ਕੈ. ਫੇਸਬੁਕ)

(ਫੋਟੋ ਕੈ. ਫੇਸਬੁਕ)

Punjab News: ਦੁਸ਼ਮਣ ਤਾਕਤਾਂ ਵੱਲੋਂ ਜਦੋਂ ਵੀ ਪੰਥ 'ਤੇ ਕੋਈ ਹਮਲਾ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਮੋਹਰੀ ਰੋਲ ਅਦਾ ਕਰਕੇ ਮੋਰਚੇ, ਜੇਲਾਂ, ਮੁਕੱਦਮੇ ਤੇ ਜਾਨਾਂ ਵਾਰਨ ਦੀ ਪਰਵਾਹ ਨਹੀਂ ਕੀਤੀ ਅਤੇ ਕੁਰਬਾਨੀਆਂ ਦਾ ਲੰਮਾ ਇਤਿਹਾਸ ਸ਼੍ਰੋਮਣੀ ਅਕਾਲੀ ਦਲ ਦਾ ਸਰਮਾਇਆ ਹੈ ਪਰ ਹੁਣ ਚਾਪਲੂਸ ਲੋਕਾਂ ਵੱਲੋਂ ਇਸ ਨੂੰ ਬਾਦਲ ਪਰਿਵਾਰ (Badal Family) ਪਾਰਟੀ ਵਿੱਚ ਬਦਲ ਦਿੱਤਾ ਗਿਆ ਹੈ।

ਹੋਰ ਪੜ੍ਹੋ ...
 • Share this:
  ਮੁਨੀਸ਼ ਗਰਗ

  ਤਲਵੰਡੀ ਸਾਬੋ: Punjab News: ਦੁਸ਼ਮਣ ਤਾਕਤਾਂ ਵੱਲੋਂ ਜਦੋਂ ਵੀ ਪੰਥ 'ਤੇ ਕੋਈ ਹਮਲਾ ਹੋਇਆ ਤਾਂ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਮੋਹਰੀ ਰੋਲ ਅਦਾ ਕਰਕੇ ਮੋਰਚੇ, ਜੇਲਾਂ, ਮੁਕੱਦਮੇ ਤੇ ਜਾਨਾਂ ਵਾਰਨ ਦੀ ਪਰਵਾਹ ਨਹੀਂ ਕੀਤੀ ਅਤੇ ਕੁਰਬਾਨੀਆਂ ਦਾ ਲੰਮਾ ਇਤਿਹਾਸ ਸ਼੍ਰੋਮਣੀ ਅਕਾਲੀ ਦਲ ਦਾ ਸਰਮਾਇਆ ਹੈ ਪਰ ਹੁਣ ਚਾਪਲੂਸ ਲੋਕਾਂ ਵੱਲੋਂ ਇਸ ਨੂੰ ਬਾਦਲ ਪਰਿਵਾਰ (Badal Family) ਪਾਰਟੀ ਵਿੱਚ ਬਦਲ ਦਿੱਤਾ ਗਿਆ ਹੈ।

  ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ (Baljeet Singh Daduwal) ਨੇ ਇੱਕ ਲਿਖਤੀ ਪ੍ਰੈੱਸ ਨੋਟ ਮੀਡੀਆ ਨੂੰ ਜਾਰੀ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਸੁਰਮੁਖ ਸਿੰਘ ਝਬਾਲ ਜਥੇਦਾਰ ਮੋਹਣ ਸਿੰਘ ਤੁੜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ ਸਿੱਖ ਆਗੂਆਂ ਦਾ ਨਾਂਅ ਲੈਂਦਿਆਂ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ ਪਰ ਜਦੋਂ ਵਾਰੀ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਆਉਂਦੀ ਹੈ ਤਾਂ ਫਿਰ ਹੈਰਾਨੀ ਹੁੰਦੀ ਹੈ ਕੇ ਆਖਿਰ ਕਿਸ ਤਰ੍ਹਾਂ ਅਜਿਹੇ ਲੋਕ ਐਸੀ ਕੁਰਬਾਨੀ ਵਾਲੀ ਪਾਰਟੀ ਤੇ ਕਾਬਜ਼ ਹੋ ਕੇ ਕੁਰਬਾਨੀਆਂ ਵਾਲੀ ਪਾਰਟੀ ਨੂੰ ਆਪਣੀ ਪਰਿਵਾਰਕ ਪਾਰਟੀ ਵਿਚ ਬਦਲ ਦਿੱਤਾ ਅਤੇ ਅਕਾਲੀ ਪਾਰਟੀ ਦਾ ਭੋਗ ਪਾ ਕੇ ਪ੍ਰੀਵਾਰਕ ਪਾਰਟੀ ਬਣਾ ਦਿੱਤੀ।

  ਜਥੇਦਾਰ ਦਾਦੂਵਾਲ ਨੇ ਕਿਹਾ ਕੇ ਕੁਰਬਾਨੀ ਵਾਲੇ ਟਕਸਾਲੀ ਅਕਾਲੀ ਆਗੂ ਅੱਜ ਬਾਦਲ ਪਾਰਟੀ ਨੂੰ ਛੱਡ ਚੁੱਕੇ ਹਨ ਅਤੇ ਰਹਿੰਦੇ ਕੁਝ ਆਗੂ ਵੀ ਬਗ਼ਾਵਤੀ ਸੁਰਾਂ ਵਿੱਚ ਹਨ, ਜੋ ਕਿਸੇ ਵੇਲੇ ਵੀ ਬਾਦਲ ਪ੍ਰੀਵਾਰ ਪਾਰਟੀ ਦਾ ਤਿਆਗ ਕਰਕੇ ਪੰਥਕ ਪਿੜ ਵਿੱਚ ਆ ਸਕਦੇ ਹਨ। ਉਨ੍ਹਾਂ ਕਿਹਾ ਕੇ ਅਸਲ ਵਿੱਚ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਜਗਾ ਸ਼੍ਰੋਮਣੀ ਅਕਾਲੀ ਦਲ ਨੂੰ ਬਾਦਲ ਪਰਿਵਾਰ ਪਾਰਟੀ ਕਿਹਾ ਜਾ ਸਕਦਾ ਹੈ।
  Published by:Krishan Sharma
  First published:

  Tags: Daduwal punjab, Shiromani Akali Dal, Sukhbir Badal

  ਅਗਲੀ ਖਬਰ