• Home
 • »
 • News
 • »
 • punjab
 • »
 • SHIV SENA BALA SAHEB THACKERAY LEADER OVERTURNED GOVERNMENT VEHICLE AND POLICE REGISTERED A CASE IN GURDASPUR

 ਸ਼ਿਵਸੈਨਾ ਬਾਲਾ ਸਾਹਿਬ ਠਾਕਰੇ ਦੇ ਆਗੂ ਨੇ ਪਲਟਾਈ ਸਰਕਾਰੀ ਗੱਡੀ, ਪੁਲਿਸ ਨੇ ਮਾਮਲਾ ਕੀਤਾ ਦਰਜ

ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿਥੇ ਸ਼ਿਵਸੈਨਾ ਬਾਲਾ ਸਾਹਿਬ ਠਾਕਰੇ ਦਾ ਆਗੂ ਹਰਵਿੰਦਰ ਸੋਨੀ ਆਪਣੇ ਸਾਥੀਆਂ ਸਮੇਤ ਬਿਨਾਂ ਸੁਰੱਖਿਆ ਕਰਮੀਆਂ ਤੋਂ ਸਰਕਾਰੀ ਬੁਲ੍ਹੇਟ ਪਰੂਫ ਗੱਡੀ ਲੈਕੇ ਦੇਰ ਰਾਤ ਸ਼ਰਾਬੀ ਹਾਲਤ ਵਿੱਚ ਦੀਨਾਨਗਰ ਨੂੰ ਚਲਾ ਗਿਆ ਅਤੇ ਪਿੰਡ ਮਾਨਕੌਰ ਨੇੜੇ ਸ਼ਿਵਸੈਨਾ ਨੇਤਾ ਨੇ ਗੱਡੀ ਨੂੰ ਪਲਟਾ ਦਿੱਤਾ।

 ਸ਼ਿਵਸੈਨਾ ਬਾਲਾ ਸਾਹਿਬ ਠਾਕਰੇ ਦੇ ਆਗੂ ਨੇ ਪਲਟਾਈ ਸਰਕਾਰੀ ਗੱਡੀ, ਪੁਲਿਸ ਨੇ ਮਾਮਲਾ ਕੀਤਾ ਦਰਜ

 • Share this:
  ਗੁਰਦਾਸਪੁਰ:  ਸ਼ਿਵਸੈਨਾ ਨੇਤਾ ਹਮੇਸ਼ਾ ਹੀ ਕਿਸੇ ਨਾ ਕਿਸੇ ਮਾਮਲੇ ਨੂੰ ਲੈਕੇ ਚਰਚਾ ਵਿੱਚ ਰਹਿੰਦੇ ਹਨ। ਤਾਜਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ, ਜਿਥੇ ਸ਼ਿਵਸੈਨਾ ਬਾਲਾ ਸਾਹਿਬ ਠਾਕਰੇ ਦਾ ਆਗੂ ਹਰਵਿੰਦਰ ਸੋਨੀ ਆਪਣੇ ਸਾਥੀਆਂ ਸਮੇਤ ਬਿਨਾਂ ਸੁਰੱਖਿਆ ਕਰਮੀਆਂ ਤੋਂ ਸਰਕਾਰੀ ਬੁਲ੍ਹੇਟ ਪਰੂਫ ਗੱਡੀ ਲੈਕੇ ਦੇਰ ਰਾਤ ਸ਼ਰਾਬੀ ਹਾਲਤ ਵਿੱਚ ਦੀਨਾਨਗਰ ਨੂੰ ਚਲਾ ਗਿਆ ਅਤੇ ਪਿੰਡ ਮਾਨਕੌਰ ਨੇੜੇ ਸ਼ਿਵਸੈਨਾ ਨੇਤਾ ਨੇ ਗੱਡੀ ਨੂੰ ਪਲਟਾ ਦਿੱਤਾ। ਇਸ ਘਟਨਾ ਵਿੱਚ ਸ਼ਿਵਸੈਨਾ ਨੇਤਾ ਅਤੇ ਉਸਦੇ ਸਾਥੀ ਬਾਲ ਬਾਲ ਬੱਚ ਗਏ ਇਸ ਮਾਮਲੇ ਵਿੱਚ ਗੁਰਦਾਸਪੁਰ ਪੁਲਿਸ ਨੇ ਸ਼ਿਵਸੈਨਾ ਨੇਤਾ ਤੇ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

  ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਗੁਰਦਾਸਪੁਰ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਗੁਰਦਾਸਪੁਰ ਤੋਂ ਸ਼ਿਵਸੈਨਾ ਬਾਲਾ ਸਾਹਿਬ ਠਾਕਰੇ ਦਾ ਨੇਤਾ ਹਰਵਿੰਦਰ ਸੋਨੀ ਬਿਨਾਂ ਸੁਰਖਿਆ ਕਰਮੀਆਂ ਤੋਂ ਸਰਕਾਰੀ ਡਰਾਈਵਰ ਤੋਂ ਜ਼ਬਰੀ ਸਰਕਾਰੀ ਬੁਲ੍ਹੇਟ ਫਰੂਟ ਗੱਡੀ ਦੀਆਂ ਚਾਬੀਆਂ ਲੈਕੇ ਕੇ ਆਪਣੇ ਦੋਸਤਾਂ ਸਮੇਤ ਗੱਡੀ ਲੈਕੇ ਦੇਰ ਰਾਤ ਦੀਨਾਨਗਰ ਚਲਾ ਗਿਆ ਅਤੇ ਰਸਤੇ ਵਿਚ ਸ਼ਿਵਸੈਨਾ ਨੇਤਾ ਨੇ ਗੱਡੀ ਨੂੰ ਪਲਟਾ ਦਿੱਤਾ ਉਹਨਾਂ ਦਸੀਆਂ ਕਿ ਸ਼ਿਵਸੈਨਾ ਨੇਤਾ ਅਤੇ ਉਸਦੇ ਸਾਥੀ ਸ਼ਰਾਬੀ ਹਾਲਤ ਵਿਚ ਸ਼ਨ ਜਿਸ ਕਰਕੇ ਇਹ ਹਾਦਸਾ ਹੋਇਆ ਹੈ ਇਸ ਲਈ ਪੁਲਿਸ ਨੇ ਸ਼ਿਵਸੈਨਾ ਆਗੂ ਉਪਰ ਰਾਤ ਦੇ ਕਰਫਿਊ ਦਾ ਉਲੰਗਨ ਕਰਨ ਅਤੇ ਸਰਕਾਰੀ ਗੱਡੀ ਦਾ ਦੁਰਉਪਯੋਗ ਕਰਨ ਸਰਕਾਰੀ ਡਿਊਟੀ ਵਿੱਚ ਵਿਗਨ ਪਾਉਣ ਕਾਰਨ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

  ਇਸ ਮੌਕੇ ਜਾਣਕਾਰੀ ਦਿੰਦਿਆਂ ਸ਼ਿਵਸੈਨਾ ਆਗੂ ਹਰਵਿੰਦਰ ਸੋਨੀ ਨੇ ਦੱਸਿਆ ਕਿ ਉਹਨਾਂ ਦੇ ਉਪਰ ਝੂਠਾ ਮਾਮਲਾ ਦਰਜ ਕਿੱਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਦੋਸਤ ਠੀਕ ਨਾਂ ਹੋਣ ਕਾਰਨ ਉਹ ਆਪਣੇ ਦੋਸਤ ਨੂੰ ਦੀਨਾਨਗਰ ਛੱਡਣ ਗਏ ਸ਼ਨ ਉਹਨਾਂ ਨੇ ਸਰਕਾਰੀ ਗੱਡੀ ਖੁਦ ਇਸ ਲਈ ਖੜੀ ਸੀ ਕਿਉਂਕਿ ਸਰਕਾਰੀ ਗੱਡੀ ਦਾ ਡਰਾਈਵਰ ਖੁਦ ਸ਼ਰਾਬੀ ਸੀ ਇਸ ਲਈ ਗੱਡੀ ਉਹਨਾਂ ਨੂੰ ਚਲਾਉਣੀ ਪਈ ਉਸ ਸਮੇ ਉਹਨਾਂ ਦੇ ਨਾਲ ਦੋ ਸੁਰੱਖਿਆ ਕਰਮੀ ਵੀ ਮਜੂਦ ਸ਼ਨ ਜਿਹਨਾਂ ਦੇ ਇਸ ਘਟਨਾ ਵਿਚ ਮਾਮੂਲੀ ਸਟਾ ਲੱਗੀਆਂ ਹਨ।

  ਉਹਨਾਂ ਕਿਹਾ ਕਿ ਉਹਨਾਂ ਨੇ ਸ਼ਰਾਬ ਨਹੀਂ ਪੀਤੀ ਹੋਈ ਸੀ ਉਹਨਾਂ ਦਾ ਦੋਸਤ ਠੀਕ ਨਹੀਂ ਸੀ ਇਸ ਲਈ ਉਹ ਉਸਨੂੰ ਘਰ ਛੱਡਣ ਗਏ ਸ਼ਨ ਜਿਸ ਕਰਕੇ ਰਸਤੇ ਵਿੱਚ ਅਚਾਨਕ ਕੋਈ ਵਾਹਨ ਆਉਣ ਕਰਕੇ ਗੱਡੀ ਪਲਟ ਗਈ। ਉਹਨਾ ਨੇ ਕਿਹਾ ਕਿ ਜੇਕਰ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਤਾਂ ਪੁਲਿਸ ਵਲੋਂ ਉਹਨਾਂ ਦਾ ਮੁਲਾਜਾ ਕਿਉਂ ਨਹੀਂ ਕਰਵਾਇਆ ਜਾਵੇ। ਉਹਨਾਂ ਨੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ।
  ਬਿਸ਼ੰਬਰ ਬਿੱਟੂ ਦੀ ਰਿਪੋਰਟ।
  Published by:Sukhwinder Singh
  First published:
  Advertisement
  Advertisement