Home /punjab /

ਭਾਜਪਾ ਨੂੰ ਝੱਟਕਾ, ਭਾਜਪਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ’ਚ ਹੋਇਆ ਸ਼ਾਮਲ 

ਭਾਜਪਾ ਨੂੰ ਝੱਟਕਾ, ਭਾਜਪਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ’ਚ ਹੋਇਆ ਸ਼ਾਮਲ 

ਤਲਬੀਰ ਸਿੰਘ ਗਿੱਲ ਅਤੇ ਅਕਾਲੀ ਦਲ ਵਰਕਰ

ਤਲਬੀਰ ਸਿੰਘ ਗਿੱਲ ਅਤੇ ਅਕਾਲੀ ਦਲ ਵਰਕਰ

 • Share this:
  ਨਿਤਿਸ਼ ਸਭਰਵਾਲ

  ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਤਕੜਾ ਝਟਕਾ ਲੱਗਾ, ਜਦੋਂ ਕੱਟੜ ਭਾਜਪਾ ਪਰਿਵਾਰ ਨੇ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ‐ਬਸਪਾ ਗਠਜੋੜ ’ਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਸਬੰਧੀ ਵਾਰਡ ਨੰਬਰ 40 ਵਿਖੇ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਵਲੋਂ ਮੀਟਿੰਗ ਦੌਰਾਨ ਆਪਣੇ ਸਾਥੀਆਂ ਸਮੇਤ ਗਠਜੋੜ ’ਚ ਸ਼ਾਮਿਲ ਹੋਣ ’ਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ । ਇਸ ਮੌਕੇ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਰਾਜ ’ਚ ਕਿਸਾਨ ਵਿਰੋਧੀ ਬਿੱਲ, ਭ੍ਰਿਸ਼ਟਾਚਾਰ ਦਾ ਬੋਲਬਾਲਾ ਰਿਹਾ ਅਤੇ ਲੋਕ ਮਾਰੂ ਨੀਤੀਆਂ ਨੂੰ ਅਹਿਮ ਰੱਖਿਆ ਗਿਆ।

  ਇਸ ਕਾਰਨ ਹੁਣ ਲੋਕ ਭਾਜਪਾ ਦੀ ਮੋਦੀ ਸਰਕਾਰ ਤੋਂ ਅੱਕ ਚੁੱਕੇ ਹਨ ਅਤੇ ਪੰਜਾਬ ’ਚ ਬੀ. ਜੇ. ਪੀ. ਦੇ ਰਾਜ ਨੂੰ ਸਮਾਪਤ ਕਰਨ ਲਈ ਜਲਦ ਤੋਂ ਜਲਦ ਵਿਧਾਨ ਸਭਾ ਚੋਣਾਂ ਦੀ ਉਡੀਕ ਕਰ ਰਹੇ ਹਨ  ਤਾਂ ਜੋ ਕਿ ਕਦੋਂ ਚੋਣਾਂ ਆਉਣ ’ਤੇ ਉਹ ਅਕਾਲੀ‐ਬਸਪਾ ਗਠਜੋੜ ਦੇ ਹੱਥਾਂ ’ਚ ਸੱਤਾ ਸੌਂਪਣ ।

  ਇਸ ਮੌਕੇ ਗਿੱਲ ਨੇ ਮਨਿੰਦਰਪਾਲ ਸਿੰਘ ਦੇ ਯਤਨਾਂ ਸਦਕਾ ਭਾਜਪਾ ਛੱਡ ਕੇ ਗਠਜੋੜ ’ਚ ਸ਼ਾਮਿਲ ਹੋਣ ’ਤੇ ਜਿੱਥੇ ਸਨਮਾਨਿਤ ਕੀਤਾ, ਉਥੇ ਉਨ੍ਹਾਂ ਕਿਹਾ ਕਿ ਸ਼ਾਮਿਲ ਹੋਣ ਵਾਲੇ ਵਰਕਰਾਂ ਨੂੰ ਪਾਰਟੀ ਵਲੋਂ ਪੂਰਾ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ । ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਅਤੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦਾ ਮਕਸਦ ਲੋਕਾਂ ਅਤੇ ਪਾਰਟੀ ਪ੍ਰਤੀ ਦਿਨ ਰਾਤ ਮਿਹਨਤ ਕਰਨ ਵਾਲੇ ਵਰਕਰਾਂ ਦਾ ਪੂਰਾ ਧਿਆਨ ਰੱਖਣਾ ਹੈ।

  ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਕਾਲਾ ਧਨ, ਜੀ. ਐਸ. ਟੀ., ਕਿਸਾਨ ਵਿਰੋਧੀ ਬਿੱਲ, ਪੈਟਰੋਲ, ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਅਤੇ  ਮਹਿੰਗਾਈ ਆਦਿ ਅਨੇਕਾਂ ਮੁਸ਼ਕਿਲਾਂ ਹੀ ਲੋਕਾਂ ਦੀ ਝੋਲੀ ਪਾਈਆਂ ਹਨ ।

  ਇਸ ਮੌਕੇ ਨਰਇੰਦਰ ਸਿੰਘ ਬਿੱਟੂ , ਦਲਜੀਤ ਸਿੰਘ ਚਾਹਲ, ਰਵੇਲ ਸਿੰਘ ਭੁੱਲਰ, ਅਮਰੀਕ ਸਿੰਘ ਲਾਲੀ  ਸਮੇਤ ਹੋਰ ਅਕਾਲੀ ਵਰਕਰ ਹਾਜ਼ਰ ਸਨ।
  Published by:Ashish Sharma
  First published:

  ਅਗਲੀ ਖਬਰ