Home /News /punjab /

ਇੱਕ ਹੋਰ ਵੱਡੇ ਆਪ੍ਰੇਸ਼ਨ ਦੀ ਤਿਆਰੀ 'ਚ ਪੰਜਾਬ ਪੁਲਿਸ, ਸ਼ੂਟਰ ਦੀਪਕ ਮੁੰਡੀ ਬਾਰੇ ਮਿਲੀ ਵੱਡੀ ਲੀਡ

ਇੱਕ ਹੋਰ ਵੱਡੇ ਆਪ੍ਰੇਸ਼ਨ ਦੀ ਤਿਆਰੀ 'ਚ ਪੰਜਾਬ ਪੁਲਿਸ, ਸ਼ੂਟਰ ਦੀਪਕ ਮੁੰਡੀ ਬਾਰੇ ਮਿਲੀ ਵੱਡੀ ਲੀਡ

ਮੂਸੇਵਾਲਾ ਕਤਲ ਕੇਸ ਵਿੱਚ ਫਰਾਰ ਸ਼ੂਟਰ ਦੀਪਕ ਮੁੰਡੀ ਅਤੇ ਪੰਜਾਬ ਪੁਲਿਸ ਦੀ ਫਾਈਲ ਫੋਟੋ।

ਮੂਸੇਵਾਲਾ ਕਤਲ ਕੇਸ ਵਿੱਚ ਫਰਾਰ ਸ਼ੂਟਰ ਦੀਪਕ ਮੁੰਡੀ ਅਤੇ ਪੰਜਾਬ ਪੁਲਿਸ ਦੀ ਫਾਈਲ ਫੋਟੋ।

Sidhu Moosewala murder case,-ਜਾਂਚ ਵਿੱਚ ਨਵੀਂ ਗੱਲ ਸਾਹਮਣੇ ਆਈ ਹੈ ਕਿ ਦੀਪਕ ਮੁੰਡੀ ਤਰਨਤਾਰਨ 'ਚ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਉਰਫ਼ ਕੁੱਸਾ ਨਾਲ ਸੀ। ਉਹ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਨਾਲ ਸੀ। ਇੰਨਾ ਹੀ ਹਨੀ ਬਲਕਿ ਜੱਗੂ ਭਗਵਾਨਪੁਰੀਆ ਗੈਂਗ ਦੋ ਹੋਰ ਗੈਂਗਸਟਰ ਵੀ ਨਾਲ ਸੀ। ਦੀਪਕ ਮੁੰਡੀ ਤਰਨਤਾਰਨ ਤੋਂ ਹੀ ਵੱਖ ਹੋਇਆ ਸੀ। ਪੁਲਿਸ ਨੂੰ ਹੁਣ ਸ਼ੂਟਰ ਦੀਪਕ ਮੁੰਡੀ ਦੀ ਤਲਾਸ਼ ਵਿੱਚ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰ ਰਹੀ ਹੈ।

ਹੋਰ ਪੜ੍ਹੋ ...
  • Share this:

ਚੰਡੀਗੜ੍ਹ : ਪੰਜਾਬ ਪੁਲਿਸ ਇੱਕ ਹੋਰ ਵੱਡੇ ਆਪ੍ਰੇਸ਼ਨ ਦੀ ਤਿਆਰੀ 'ਚ ਹੈ। ਪੁਲਿਸ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਫਰਾਰ ਸ਼ੂਟਰ ਦੀਪਕ ਮੁੰਡੀ ਬਾਰੇ ਵੱਡੀ ਲੀਡ ਮਿਲੀ ਹੈ। ਜਾਂਚ ਵਿੱਚ ਨਵੀਂ ਗੱਲ ਸਾਹਮਣੇ ਆਈ ਹੈ ਕਿ ਦੀਪਕ ਮੁੰਡੀ ਤਰਨਤਾਰਨ 'ਚ ਜਗਰੂਪ ਰੂਪਾ ਤੇ ਮਨਪ੍ਰੀਤ ਮੰਨੂ ਉਰਫ਼ ਕੁੱਸਾ ਨਾਲ ਸੀ। ਉਹ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਨਾਲ ਸੀ। ਇੰਨਾ ਹੀ ਹਨੀ ਬਲਕਿ ਜੱਗੂ ਭਗਵਾਨਪੁਰੀਆ ਗੈਂਗ ਦੋ ਹੋਰ ਗੈਂਗਸਟਰ ਵੀ ਨਾਲ ਸੀ। ਦੀਪਕ ਮੁੰਡੀ ਤਰਨਤਾਰਨ ਤੋਂ ਹੀ ਵੱਖ ਹੋਇਆ ਸੀ। ਪੁਲਿਸ ਨੂੰ ਹੁਣ ਸ਼ੂਟਰ ਦੀਪਕ ਮੁੰਡੀ ਦੀ ਤਲਾਸ਼ ਵਿੱਚ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਕਰ ਰਹੀ ਹੈ। ਮੂਸੇਵਾਲਾ ਕਤਲਕਾਂਡ 'ਚ 3 ਗ੍ਰਿਫ਼ਤਾਰ ਅਤੇ ਦੋ ਸ਼ੂਟਰਾਂ ਦਾ ਐਨਕਾਊਂਟਰ ਹੋ ਚੁੱਕਿਆ ਹੈ।

ਮੂਸੇਵਾਲਾ ਕਤਲਕਾਂਡ ਵਿੱਚ ਬੋਲੈਰੋ ਅਤੇ ਕੋਰੋਲਾ ਮਡਿਊਲ ਦੀ ਵਰਤੋਂ ਕੀਤੀ ਗਈ ਸੀ। ਦੀਪਕ ਮੁੰਡੀ ਬੋਲੈਰੋ ਮਡਿਊਲ ਦਾ ਹਿੱਸਾ ਸੀ, ਜਿਸ ਦੀ ਅਗਵਾਈ ਹਰਿਆਣਾ ਦੇ ਸ਼ਾਰਪ ਸ਼ੂਟਰ ਪ੍ਰਿਅਵ੍ਰਤ ਫੌਜੀ ਨੇ ਕੀਤੀ, ਅੰਕਿਤ ਸਿਰਸਾ ਅਤੇ ਕਸ਼ਿਸ਼ ਵੀ ਉਨ੍ਹਾਂ ਦੇ ਨਾਲ ਸਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਚਾਰੇ ਗੁਜਰਾਤ ਭੱਜ ਗਏ ਸਨ। ਸਿਰਸਾ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਹਾਲਾਂਕਿ ਉਦੋਂ ਤੱਕ ਮੁੰਡੀ ਉਸ ਨੂੰ ਵੀ ਛੱਡ ਚੁੱਕਾ ਸੀ। ਐਨਕਾਉਂਟਰ ਵਿੱਚ ਢੇਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦੋਵੇਂ ਕਰੋਲਾ ਗੈਂਗ ਦਾ ਹਿੱਸਾ ਸਨ।

ਪੁਲਿਸ ਨੇ ਛੇ ਸ਼ੂਟਰਾਂ ਦੀ ਸ਼ਨਾਖਤ ਕੀਤੀ ਹੈ ਅਤੇ ਕਿਹਾ ਹੈ ਕਿ ਸ਼ੂਟਰਾਂ ਦੇ ਦੋ ਮਾਡਿਊਲ ਇਸ ਕਤਲ ਵਿੱਚ ਸ਼ਾਮਲ ਸਨ, ਜੋ ਸਿੱਧੇ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ। ਪ੍ਰਿਅਵਰਤ ਉਰਫ ਫੌਜੀ ਦੀ ਅਗਵਾਈ ਵਾਲੇ ਹਰਿਆਣਾ ਮਾਡਿਊਲ ਵਿੱਚ ਕਸ਼ਿਸ਼ ਉਰਫ਼ ਕੁਲਦੀਪ, ਅੰਕਿਤ ਸਿਰਸਾ ਅਤੇ ਦੀਪਕ ਉਰਫ਼ ਮੁੰਡੀ ਸ਼ਾਮਲ ਸਨ। ਜਦੋਂ ਕਿ ਮੰਨੂੰ ਅਤੇ ਰੂਪਾ ਪੰਜਾਬ ਮਾਡਿਊਲ ਦਾ ਹਿੱਸਾ ਸਨ। ਦਿੱਲੀ ਪੁਲਿਸ ਨੇ ਪ੍ਰਿਅਵਰਤ, ਅੰਕਿਤ ਅਤੇ ਕਸ਼ਿਸ਼ ਨੂੰ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਛੇਵਾਂ ਸ਼ੂਟਰ ਮੁੰਡੀ ਅਜੇ ਫਰਾਰ ਹੈ।

ਰਿਪੋਰਟ ਮੁਤਾਬਿਕ ਐਸਆਈਟੀ ਮੈਂਬਰ ਮਾਨਸਾ ਦੇ ਐਸਐਸਪੀ ਗੌਰਵ ਤੂਰਾ ਨੇ ਕਿਹਾ ਕਿ ਭਿਵਾਨੀ ਦਾ ਦੀਪਕ ਉਰਫ਼ ਮੁੰਡੀ ਫਰਾਰ ਹੈ ਅਤੇ ਮਾਨਸਾ ਪੁਲਿਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਦੁਆਰਾ ਉਸਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। “ਸਾਨੂੰ ਛੇਵੇਂ ਸ਼ੂਟਰ ਦੇ ਠਿਕਾਣੇ 'ਤੇ ਮਜ਼ਬੂਤ ਲੀਡ ਮਿਲੀ ਹੈ ਅਤੇ ਪੁਲਿਸ ਟੀਮਾਂ ਇਸ 'ਤੇ ਕੰਮ ਕਰ ਰਹੀਆਂ ਹਨ। ਅਸੀਂ ਬਹੁਤ ਨੇੜੇ ਹਾਂ ਪਰ ਜਾਂਚ ਦੇ ਇਸ ਬਿੰਦੂ 'ਤੇ ਵੇਰਵੇ ਸਾਂਝੇ ਨਹੀਂ ਕੀਤੇ ਜਾ ਸਕਦੇ ਹਨ।

ਉਨ੍ਹਾਂ ਨੇ ਕਿਹਾ ਕਿ 'ਪੰਜਾਬ ਦੇ ਮਾਡਿਊਲ ਸ਼ੂਟਰਾਂ ਮੰਨੂੰ ਅਤੇ ਰੂਪਾ ਨੂੰ ਟਰੇਸ ਕਰਨ ਵਿੱਚ ਮਾਨਸਾ ਪੁਲਿਸ ਨੇ ਹੀ ਲੀਡ ਹਾਸਲ ਕੀਤੀ  ਸੀ ”

Published by:Sukhwinder Singh
First published:

Tags: Sidhu moosewala murder case