Home /News /punjab /

ਅਧੂਰੀ ਸੜਕ ਤੋਂ ਦੁਖੀ ਤਪਾ ਮੰਡੀ ਦੇ ਦੁਕਾਨਦਾਰਾਂ ਨੇ ਲਾਇਆ ਧਰਨਾ, ਨਗਰ ਕੌਂਸਲ ਵਿਰੁੱਧ ਕੀਤੀ ਨਾਹਰੇਬਾਜ਼ੀ

ਅਧੂਰੀ ਸੜਕ ਤੋਂ ਦੁਖੀ ਤਪਾ ਮੰਡੀ ਦੇ ਦੁਕਾਨਦਾਰਾਂ ਨੇ ਲਾਇਆ ਧਰਨਾ, ਨਗਰ ਕੌਂਸਲ ਵਿਰੁੱਧ ਕੀਤੀ ਨਾਹਰੇਬਾਜ਼ੀ

  • Share this:

ਬਰਨਲਾ ਦੇ ਤਪਾ ਮੰਡੀ ਸ਼ਹਿਰ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਅਧੂਰੀ ਪਈ ਸੜਕ ਕਾਰਨ ਰੋਹ ਵਿੱਚ ਆਏ ਦੁਕਾਨਦਾਰਾਂ ਨੇ ਸਵੇਰ ਸਮੇਂ ਹੀ ਆਪਣੀਆਂ ਦੁਕਾਨਾਂ ਬੰਦ ਕਰਕੇ ਨਗਰ ਕੌਂਸਲ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਧਰਨਾ ਲਗਾ ਦਿੱਤਾ। ਇਸ ਧਰਨੇ ਰਾਹਗੀਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਧਰਨਾ ਸਥਾਨ ’ਤੇ ਪਹੁੰਚੇ ਨਗਰ ਕੌਂਸ਼ਲ ਅਧਿਕਾਰੀ ਨਾਲ ਵੀ ਪ੍ਰਦਰਸ਼ਨਕਾਰੀਆਂ ਦੀ ਕਾਫ਼ੀ ਤਕਰਾਰ ਹੋਈ।

ਨਗਰ ਕੌਂਸ਼ਲ ਵਿਰੁੱਧ ਰੋਸ ਪ੍ਰਗਟ ਕਰਦਿਆਂ ਦੁਕਾਨਦਾਰਾਂ ਸੱਤਪਾਲ ਗੋਇਲ, ਹਰਦੀਪ ਪੋਪਲ, ਸਾਬਕਾ ਕੌਂਸਲਰ ਗੁਰਮੀਤ ਰੋਡ ਨੇ ਕਿਹਾ ਕਿ ਤਪਾ ਦੀ ਨਗਰ ਕੌਂਸ਼ਲ ਵਲੋਂ ਸ਼ਹਿਰ ਦੀ ਰੂਪ ਚੰਦ ਮਾਰਗ ਵਾਲੀ ਸੜਕ ਦਾ ਕੰਮ ਮਾਰਚ ਦੇ ਮਹੀਨੇ ’ਚ ਸ਼ੁਰੂ ਕੀਤਾ ਗਿਆ ਸੀ। ਜਿਸ ਉਪਰੰਤ ਸਬੰਧਤ ਠੇਕੇਦਾਰ ਨੇ ਇਸ ਸੜਕ ਨੂੰ ਅੱਧਾ ਬਨਾਉਣ ਉਪਰੰਤ ਬਾਕੀ ਕੰਮ ਅਧੂਰਾ ਹੀ ਛੱਡ ਦਿੱਤਾ। ਇਸ ਸਬੰਧੀ ਨਗਰ ਕੌਂਸ਼ਲ ਦੇ ਅਧਿਕਾਰੀਆਂ ਨੂੰ ਕਈ ਵਾਰ ਰਾਬਤਾ ਕਾਇਮ ਕਰ ਚੁੱਕੇ ਹਨ, ਪ੍ਰੰਤੂ ਉਨਾਂ ਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਜਿਸ ਕਾਰਨ ਰੋਹ ’ਚ ਆਏ ਦੁਕਾਨਦਾਰਾਂ ਨੇ ਅੱਜ ਸਵੇਰ ਸਮੇਂ ਹੀ ਆਪਣੀਆਂ ਦੁਕਾਨਾਂ ਬੰਦ ਕਰਕੇ ਨਗਰ ਕੌਂਸ਼ਲ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਧਰਨਾ ਲਗਾ ਦਿੱਤਾ।

ਦੁਕਾਨਦਾਰਾਂ ਨੇ ਇਹ ਵੀ ਕਿਹਾ ਕਿ ਇਸ ਰੋਡ ’ਤੇ ਵਿਕਾਸ ਕਾਰਜਾਂ ਦੇ ਤਿੰਨ ਨੀਂਹ ਪੱਥਰ ਰੱਖੇ ਗਏ ਹਨ, ਪਰ ਵਿਕਾਸ ਇੱਕ ਪੈਸੇ ਦਾ ਵੀ ਨਹੀਂ ਹੋਇਆ ਹੈ। ਇਸ ਕਾਰਜ ਲਈ ਆਈ ਗ੍ਰਾਂਟ ਦੀ ਵੀ ਜਾਂਚ ਕਕੀਤੀ ਜਾਣੀ ਚਾਹੀਦੀ ਹੈ। ਉਨਾਂ ਨਗਰ ਕੌਂਸਲ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਇਸ ਸੜਕ ਦਾ ਨਿਰਮਾਣ ਜਲਦ ਤੋਂ ਜਲਦ ਸ਼ੁਰੂ ਨਾ ਕਰਵਾਇਆ ਗਿਆ ਤਾਂ ਉਹ ਅਣਮਿੱਥੇ ਸਮੇਂ ਲਈ ਧਰਨਾ ਲਗਾਉਣ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਨਗਰ ਕੌਂਸ਼ਲ ਦੀ ਹੋਵੇਗੀ।

ਉਧਰ ਇਸ ਮੌਕੇ ਪੁੱਜੇ ਨਗਰ ਕੌਂਸਲ ਤਪਾ ਦੇ ਈਓ ਅਸ਼ੀਸ਼ ਕੁਮਾਰ ਨੇ ਕਿਹਾ ਕਿ ਦੁਕਾਨਦਾਰਾਂ ਦੇ ਇਸ ਮਸਲੇ ਨੂੰ ਜਲਦ ਹੀ ਹੱਲ ਕਰਵਾ ਦੇਣਗੇ।

Published by:Ashish Sharma
First published:

Tags: Barnala