Home /News /punjab /

ਪਾਣੀ ਦੀ ਵਾਰੀ ਨੂੰ ਲੈ ਕੇ ਝਗੜੇ ਦੌਰਾਨ ਚੱਲੀ ਗੋਲੀ, 6 ਵਿਅਕਤੀ ਜਖਮੀ

ਪਾਣੀ ਦੀ ਵਾਰੀ ਨੂੰ ਲੈ ਕੇ ਝਗੜੇ ਦੌਰਾਨ ਚੱਲੀ ਗੋਲੀ, 6 ਵਿਅਕਤੀ ਜਖਮੀ

ਪਾਣੀ ਦੀ ਵਾਰੀ ਨੂੰ ਲੈ ਕੇ ਝਗੜੇ ਦੌਰਾਨ ਚੱਲੀ ਗੋਲੀ, 6 ਵਿਅਕਤੀ ਜਖਮੀ

ਪਾਣੀ ਦੀ ਵਾਰੀ ਨੂੰ ਲੈ ਕੇ ਝਗੜੇ ਦੌਰਾਨ ਚੱਲੀ ਗੋਲੀ, 6 ਵਿਅਕਤੀ ਜਖਮੀ

ਮਲੋਟ:  ਪਿੰਡ ਕੋਲਿਆਂਵਾਲੀ ਵਿਚ ਪਾਣੀ ਦੀ ਵਾਰੀ ਨੂੰ ਲੈ ਕੇ ਝਗੜੇ ਦੌਰਾਨ ਚੱਲੀ ਗੋਲੀ ਵਿਚ 6 ਵਿਅਕਤੀ ਜਖਮੀ ਹੋ ਗਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮਲੋਟ ਵਿਚ ਇਲਾਜ ਲਈ ਭਰਤੀ ਕਰਾਇਆ ਗਿਆ ਸੀ। ਘਟਨਾ ਦੀ ਵੀਡੀਓ ਵਾਇਰਲ ਹੋਣ ਉਤੇ ਪੁਲਿਸ 7 ਲੋਕਾਂ ਉਤੇ ਸਣੇ ਨਾਮ ਅਤੇ 8 ਅਣਪਛਾਤੇ ਲੋਕਾਂ ਉਤੇ ਮਾਮਲਾ ਦਰਜ ਕਰ ਲਿਆ ਹੈ।

ਹੋਰ ਪੜ੍ਹੋ ...
 • Share this:
  Chetan Bhura

  ਮਲੋਟ:  ਪਿੰਡ ਕੋਲਿਆਂਵਾਲੀ ਵਿਚ ਪਾਣੀ ਦੀ ਵਾਰੀ ਨੂੰ ਲੈ ਕੇ ਝਗੜੇ ਦੌਰਾਨ ਚੱਲੀ ਗੋਲੀ ਵਿਚ 6 ਵਿਅਕਤੀ ਜਖਮੀ ਹੋ ਗਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮਲੋਟ ਵਿਚ ਇਲਾਜ ਲਈ ਭਰਤੀ ਕਰਾਇਆ ਗਿਆ ਸੀ। ਘਟਨਾ ਦੀ ਵੀਡੀਓ ਵਾਇਰਲ ਹੋਣ ਉਤੇ ਪੁਲਿਸ 7 ਲੋਕਾਂ ਉਤੇ ਸਣੇ ਨਾਮ ਅਤੇ 8 ਅਣਪਛਾਤੇ ਲੋਕਾਂ ਉਤੇ ਮਾਮਲਾ ਦਰਜ ਕਰ ਲਿਆ ਹੈ।

  ਦੂਸਰੇ ਪਾਸੇ ਦੂਜੀ ਧਿਰ ਦੇ ਕੁਲਦੀਪ ਸਿੰਘ ਦੀ ਪਤਨੀ ਕੁਲਜੀਤ ਕੌਰ ਨੇ ਆਪਣਾ ਪੱਖ ਰੱਖਦੇ ਕਿਹਾ ਕਿ ਮਾਨਯੋਗ ਹਾਈਕੋਰਟ ਵੱਲੋਂ ਪਾਣੀ ਦੀ ਵਾਰੀ ਦਾ ਫੈਸਲਾ ਸਾਡੇ ਹੱਕ ਵਿਚ ਹੋਇਆ ਹੈ। ਸਾਡੀ ਪਾਣੀ ਦੀ ਵਾਰੀ ਪ੍ਰਸ਼ਾਸਨ ਦੀ ਮੌਜੂਦਗੀ ਵਿਚ ਪਾਣੀ  ਲਗਵਾਇਆ ਜਾਂਦਾ ਸੀ। ਅੱਜ ਜਦੋਂ ਪਾਣੀ ਦੀ ਵਾਰੀ ਦੀ ਸ਼ੁਰੂਆਤ ਕਰਵਾ ਕੇ ਪੁਲਿਸ ਚਲੀ ਗਈ ਤਾਂ ਉਸ ਤੋਂ ਬਾਅਦ ਕੁਝ ਲੋਕ ਆ ਕੇ ਹੁੱਲੜਬਾਜੀ ਕਰਨ ਲੱਗੇ।

  ਅਸੀਂ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਗਾਲੀ ਗਲੋਚ ਕਰਨ ਲੱਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਨੇ ਪਹਿਲਾਂ ਵੀ ਪਾਣੀ ਦੀ ਵਾਰੀ ਵਿਚ ਵਿਗਣ ਪਾਇਆ ਸੀ ਜਿਸ ਨੂੰ ਲੈ ਕੇ ਇਨ੍ਹਾਂ ਲੋਕਾਂ ਖਿਲਾਫ ਮਾਮਲਾ ਵੀ ਦਰਜ ਹੈ। ਸਾਨੂੰ ਅਜੇ ਵੀ ਇਨ੍ਹਾਂ ਲੋਕਾ ਤੋਂ ਖਤਰਾ ਹੈ।

  ਉਧਰ, ਦੂਸਰੇ ਪਾਸੇ ਜਿਲ੍ਹਾ ਪੁਲਿਸ ਮੁਖੀ ਸਚਿਨ ਗੁਪਤਾ ਨੇ ਦੱਸਿਆ ਕਿ ਇਹ ਪਾਣੀ ਦੇ ਮਸਲੇ ਨੂੰ ਇਨ੍ਹਾਂ ਲੋਕਾਂ ਦੀ ਕਾਫੀ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ। ਮਾਣਯੋਗ ਹਾਈਕੋਰਟ ਨੇ ਕੁਲਦੀਪ ਸਿੰਘ ਦੇ ਹੱਕ ਵਿਚ ਫੈਸਲਾ ਦਿੱਤਾ ਹੋਇਆ ਹੈ। ਕੱਲ੍ਹ ਜਦੋਂ ਇਨ੍ਹਾਂ ਦੀ ਵਾਰੀ ਚੱਲ ਰਹੀ ਸੀ ਤਾਂ ਉਨ੍ਹਾਂ ਦਾ ਆਪਸੀ ਝਗੜਾ ਹੋਇਆ ਅਤੇ ਹਵਾਈ ਫਾਇਰ ਵੀ ਹੋਏ ਜਿਨ੍ਹਾਂ ਵਿਚ ਕੁਝ ਲੋਕਾਂ ਨੂੰ ਮੁਾਮੂਲੀ ਸੱਟਾਂ ਆਈਆਂ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਹੈ।
  Published by:Gurwinder Singh
  First published:

  Tags: Crime news, Fire incident, Firing

  ਅਗਲੀ ਖਬਰ