Home /News /punjab /

ਕੰਧ ਦੇ ਝਗੜੇ ਨੂੰ ਲੈ ਕੇ ਫਾਇਰਿੰਗ, ਦੋ ਮੌਤਾਂ, ਇਕ ਔਰਤ ਜਖ਼ਮੀ

ਕੰਧ ਦੇ ਝਗੜੇ ਨੂੰ ਲੈ ਕੇ ਫਾਇਰਿੰਗ, ਦੋ ਮੌਤਾਂ, ਇਕ ਔਰਤ ਜਖ਼ਮੀ

ਕੰਧ ਦੇ ਝਗੜੇ ਨੂੰ ਲੈ ਕੇ ਫਾਇਰਿੰਗ, ਦੋ ਮੌਤਾਂ, ਇਕ ਔਰਤ ਜਖ਼ਮੀ

ਕੰਧ ਦੇ ਝਗੜੇ ਨੂੰ ਲੈ ਕੇ ਫਾਇਰਿੰਗ, ਦੋ ਮੌਤਾਂ, ਇਕ ਔਰਤ ਜਖ਼ਮੀ

  • Share this:
    Chetan Bhura

    ਮਲੋਟ ਦੇ ਨਜ਼ਦੀਕ ਪਿੰਡ ਬਾਮ ਵਿਚ ਅੱਜ ਇਕ ਕੰਧ ਦੇ ਆਪਸੀ ਝਗੜੇ ਨੂੰ ਲੈ ਕੇ ਗੋਲੀ ਚੱਲਣ ਨਾਲ ਦੋ ਲੋਕਾਂ ਦੀ ਮੌਤ ਅਤੇ ਇਕ ਔਰਤ ਜਖ਼ਮੀ ਹੋ ਗਈ, ਜਿਸ ਨੂੰ ਸਿਵਲ ਹਸਪਤਾਲ ਆਲਮ ਵਾਲਾ ਇਲਾਜ ਲਈ ਭਰਤੀ ਕਰਾਵਿਆ ਗਿਆ ।

    ਮਲੋਟ ਦੇ ਨਜ਼ਦੀਕ ਪਿੰਡ ਆਲਮ ਵਾਲਾ ਵਿਖੇ ਆਪਸੀ ਸ਼ਰੀਕੇ  ਵਿਚ ਇਕ ਕੰਧ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਝਗੜਾ ਇਸ ਕਦਰ ਵਧ ਗਿਆ ਕਿ ਦੋ ਲੋਕਾਂ ਦੀ ਜਾਨ ਚਲੀ ਗਈ। ਮ੍ਰਿਤਕ ਜਰਨੈਲ ਸਿੰਘ ਦੇ ਬੇਟੇ ਨੇ ਦੱਸਿਆ ਕਿ ਸਾਡਾ ਆਪਸੀ ਕੰਧ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਪਰ ਇਸ ਝਗੜੇ ਦਾ ਰਾਜੀਨਾਮਾ ਵੀ ਹੋ ਚੁੱਕਾ ਸੀ।

    ਅੱਜ ਜਦੋਂ ਅਸੀਂ ਖੇਤਾਂ ਵਿਚ ਕੰਮ ਕਰਨ ਗਏ ਸੀ ਤਾਂ ਸਾਡੀ ਬੇਟੀ ਨੇ ਸਾਨੂੰ ਫੋਨ ਕਰਕੇ ਦੱਸਿਆ ਕਿ ਸ਼ਰੀਕੇ ਵਿਚੋਂ ਹੀ ਹਰਦੀਪ ਸਿੰਘ ਨੇ ਮੇਰੇ ਪਿਤਾ ਜਰਨੈਲ ਸਿੰਘ ਅਤੇ ਸਾਡੇ ਦੂਸਰੇ ਘਰ ਵਿਚੋਂ 65 ਸਾਲ ਦੇ ਮਿੱਠੂ ਸਿੰਘ ਅਤੇ ਸਾਡੀ ਤਾਈ ਨਸੀਬ ਕੌਰ ਨੂੰ ਗੋਲੀ ਮਾਰ ਦਿੱਤੀ ਹੈ ਜਦੋਂ ਅਸੀਂ ਆ ਕੇ ਦੇਖਿਆ ਦਾ ਦੋਵੇਂ ਵਿਅਕਤੀਆਂ ਦੀ ਮੌਤ ਹੋ ਚੁੱਕੀ ਸੀ ਅਤੇ ਨਸੀਬ ਕੌਰ ਨੂੰ ਜਖਮੀ ਹਾਲਤ ਵਿਚ ਪਿੰਡ ਆਲਮਵਾਲਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

    ਦੂਸਰੇ ਪਾਸੇ  ਉਪ ਕਪਤਾਨ ਜਸਪਾਲ ਸਿੰਘ ਢਿਲੋਂ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਬਾਮ ਵਿਚ ਕੰਧ ਦੇ ਝਗੜੇ ਨੂੰ ਲੈ ਗੋਲੀ ਚੱਲੀ ਹੈ। ਪੜਤਾਲ ਕੀਤੀ ਕਿ ਹਰਦੀਪ ਸਿੰਘ ਪੁੱਤਰ ਕੁਲਵੰਤ ਸਿੰਘ ਨੇ ਕੰਧ ਦੇ ਝਗੜੇ ਨੂੰ ਲੈ ਕੇ ਆਪਣੇ ਦਾਦੇ ਦੇ ਭਰਾ ਜਰਨੈਲ ਸਿੰਘ ਅਤੇ ਆਪਣੇ ਸਕੇ ਤਾਏ ਮਿੱਠੂ ਸਿੰਘ ਅਤੇ ਦਾਦੀ ਦੇ ਰਿਸ਼ਤੇ ਵਿਚੋਂ ਨਸੀਬ ਕੌਰ ਨੂੰ ਗੋਲੀ ਮਾਰ ਦਿੱਤੀ ਜਿਸ ਵਿਚ ਜਰਨੈਲ ਸਿੰਘ ਅਤੇ ਮਿੱਠੂ ਸਿੰਘ ਦੀ ਮੌਤ ਹੋ ਗਈ ਅਤੇ ਨਸੀਬ ਕੌਰ ਜਖਮੀ ਹੈ।  ਘਟਨਾ ਤੋਂ ਬਾਅਦ ਮੁਲਜ਼ਮ ਖ਼ੁਦ ਪੁਲਿਸ ਕੋਲ ਪੇਸ਼ ਹੋ ਗਿਆ ਹੈ। ਇਸ ਘਟਨਾ ਬਾਰੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਉਤੇ ਕਾਰਵਾਈ ਕੀਤੀ ਜਾ ਰਹੀ ਹੈ।
    Published by:Gurwinder Singh
    First published:

    Tags: Crime news, Firing

    ਅਗਲੀ ਖਬਰ