ਵਰਕਸ਼ਾਪਾਂ ਤੋਂ ਕੂੜਾ ਕਬਾੜ ਇਕੱਠਾ ਕਰ ਫਿਰ ਵੇਚ ਕੇ ਕਰਦੇ ਨੇ ਆਪਣੇ ਅਪਾਹਜ ਮਾਂ ਬਾਪ ਦੀ ਮਦਦ  ਭੈਣ-ਭਰਾ

News18 Punjabi | News18 Punjab
Updated: June 10, 2021, 1:21 PM IST
share image
ਵਰਕਸ਼ਾਪਾਂ ਤੋਂ ਕੂੜਾ ਕਬਾੜ ਇਕੱਠਾ ਕਰ ਫਿਰ ਵੇਚ ਕੇ ਕਰਦੇ ਨੇ ਆਪਣੇ ਅਪਾਹਜ ਮਾਂ ਬਾਪ ਦੀ ਮਦਦ  ਭੈਣ-ਭਰਾ
ਵਰਕਸ਼ਾਪਾਂ ਤੋਂ ਕੂੜਾ ਕਬਾੜ ਇਕੱਠਾ ਕਰ ਫਿਰ ਵੇਚ ਕੇ ਕਰਦੇ ਨੇ ਆਪਣੇ ਅਪਾਹਜ ਮਾਂ ਬਾਪ ਦੀ ਮਦਦ  ਭੈਣ-ਭਰਾ

ਛੋਟੀ ਉਮਰੇ ਵਰਕਸ਼ਾਪਾਂ ਤੋਂ ਕੂੜਾ ਕਬਾੜ ਇਕੱਠਾ ਕਰ ਫਿਰ ਵੇਚ ਕੇ ਕਰਦੇ ਨੇ ਆਪਣੇ ਅਪਾਹਜ ਮਾਂ ਬਾਪ ਦੀ ਮਦਦ ਇਹ ਦੋਨੋ ਭੈਣ-ਭਰਾ

  • Share this:
  • Facebook share img
  • Twitter share img
  • Linkedin share img
ਜੋ ਛੋਟੀ ਉਮਰ ਖਿਡੌਣਿਆਂ ਨਾਲ ਖੇਡਣ ਦੀ ਹੁੰਦੀ ਉਸ ਛੋਟੀ ਉਮਰ ਚ ਜਿੰਦਗੀ ਨੇ ਇਹਨਾਂ ਦੋਵੇ ਭੈਣ ਭਰਾਵਾਂ ਨੂੰ ਐਸੀ ਖੇਡ ਚ ਪਾਇਆ ਕਿ ਹੁਣ ਇਹ ਦੋਵੇ ਕਿਸੇ ਅਧਖੜ ਉਮਰ ਦੇ ਇਨਸਾਨ ਜਿੰਨਾਂ ਕੰਮ ਕਰਦੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਸਮਰ ਅਤੇ ਖੁਸ਼ੀ ਆਮ ਦਿਨਾਂ ਚ ਜਦ ਸਕੂਲ ਲਗੇ ਹੋਣ ਤਾਂ ਸਕੂਲ ਸਮੇਂ ਤੋਂ ਬਾਅਦ ਅਤੇ ਛੁਟੀਆਂ ਦੌਰਾਨ ਸਵੇਰ ਸਮੇਂ ਤੁਹਾਨੂੰ ਕਿਸੇ ਨਾ ਕਿਸੇ ਵਰਕਸ਼ਾਪ ਤੋਂ ਵਾਧੂ ਸਮਾਨ ਜਿਸਨੂੰ ਕੂੜੇ ਵਿਚ ਸੁੱਟ ਦਿੱਤਾ ਜਾਂਦਾ ਚੁਗਦੇ ਨਜਰ ਆਉਣਗੇ। ਸਮਰ ਚੌਥੀ ਸ਼੍ਰੇਣੀ ਤੇ ਖੁਸ਼ੀ ਦੂਜੀ ਸ਼੍ਰੇਣੀ ਦੀ ਵਿਦਿਆਰਥਣ ਹੈ। ਮਾਂ- ਪਿਉਂ ਦੋਵੇ ਅਪਾਹਜ ਹਨ ਉਹ ਦੋਵੇ ਵੀ ਇਸ ਤਰਾਂ ਕਬਾੜ ਇਕੱਠਾ ਕਰਦੇ ਪਰ ਸਮਰ ਅਨੁਸਾਰ ਘਰ ਦੇ ਗੁਜਾਰੇ ਲਈ ਉਹਨਾਂ ਦਾ ਕੰਮ ਕਰਨਾ ਵੀ ਜਰੂਰੀ ਹੈ। ਦੋਵੇ ਭੈਣ ਭਰਾ ਪੜ ਕੇ ਫੌਜ ਚ ਭਰਤੀ ਹੋਣਾ ਚਾਹੁੰਦੇ ਹਨ, ਸਬਰ ਸੰਤੋਖ ਇਹਨਾਂ ਕਿ ਸਰਕਾਰ ਤੋਂ ਮੰਗ ਪੁੱਛਣ ਤੇ ਦੋਵੇ ਕਹਿੰਦੇ ਜੋ ਸਰਕਾਰ ਨੂੰ ਠੀਕ ਲਗੇ। ਸਕੂਲ ਦੀ ਪੜ੍ਹਾਈ ਤੋਂ ਦੋਵੇ ਸੰਤੁਸ਼ਟ ਹਨ। ਦੁਕਾਨਦਾਰ ਦਸਦੇ ਕਿ ਛੁਟੀਆਂ ਦੇ ਦਿਨਾਂ ਚ ਦੋਵੇ ਸਾਰਾ ਸਾਰਾ ਦਿਨ ਮਿਹਨਤ ਕਰਦੇ ਹਨ। ਆਪਣੀ ਮਿਹਨਤ ਸਦਕਾ ਹੁਣ ਇਹਨਾਂ ਨੇ ਕਬਾੜ ਅਤੇ ਹੋਰ ਸਮਾਨ ਰਖਣ ਵਾਲੀ ਰੇਹੜੀ ਅਗੇ ਮੋਟਰਸਾਇਕਲ ਲਵਾ ਲਿਆ ਪਰ ਇਹ ਦੋਵੇ ਪਹਿਲਾ ਆਮ ਰਿਕਸ਼ਾ ਵੀ ਆਪ ਖਿਚ ਕੇ ਲਿਆਂਦੇ ਰਹੇ ਹਨ। ਕਦੇ ਕਦੇ ਅਪਾਹਜ ਮਾਂ ਨਾਲ ਆ ਜਾਂਦੀ ਪਰ ਉਹ ਰੇਹੜੀ ਚ ਬੈਠੀ ਰਹਿੰਦੀ ਅਤੇ ਕਬਾੜ ਚੋ ਵੇਸਟੇਜ ਸਮਾਨ ਇਹ
ਦੋਵੇ ਚੁੱਕਦੇ ਹਨ । ਛੋਟੀ ਉਮਰ ਚ ਸਖਤ ਮਿਹਨਤ ਕਰ ਰਹੇ ਦੋਵੇ ਭੈਣ ਭਰਾ ਨੂੰ ਜੇਕਰ ਸਰਕਾਰ ਵਲੋ ਮਦਦ ਮਿਲ ਜਾਵੇ ਤਾਂ ਫੌਜ ਚ ਜਾਣ ਦਾ ਸੁਪਨਾ ਸੰਜੋਈ ਬੈਠੇ ਦੋਵਾਂ ਦਾ ਸੁਪਨਾ ਸਾਇਦ ਹਕੀਕਤ ਚ ਬਦਲ ਜਾਵੇ
Published by: Ramanpreet Kaur
First published: June 10, 2021, 12:42 PM IST
ਹੋਰ ਪੜ੍ਹੋ
ਅਗਲੀ ਖ਼ਬਰ