ਅੰਮ੍ਰਿਤਸਰ ਵਿਚ ਥਾਂ-ਥਾਂ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪੋਸਟਰ ਲੱਗੇ ਹਨ। ਇਨ੍ਹਾਂ ਪੋਸਟਰਾਂ ਉਤੇ ਲਿਖਿਆ ਹੈ ਕਿ ''ਇਮਰਾਨ ਖਾਨ ਤੇ ਸਿੱਧੂ ਕਰਤਾਰਪੁਰ ਲਾਂਘਾ ਖੁਲ੍ਹਵਾਉਣ ਵਾਲੇ ਅਸਲੀ ਹੀਰੋ ਹਨ। ਅਸੀਂ ਪੰਜਾਬੀ ਹਿੱਕ ਠੋਕ ਕੇ ਕਹਿੰਦੇ ਹਾਂ ਕੇ ਇਨ੍ਹਾਂ ਕਰਕੇ ਲਾਂਘਾ ਖੁੱਲਿਆ ਹੈ। ਕਿਉਂਕਿ ਅਸੀਂ ਅਕ੍ਰਿਤਘਣ ਨਹੀਂ।''
ਦੱਸਿਆ ਜਾ ਰਿਹਾ ਹੈ ਕਿ ਇਹ ਪੋਸਟਰ ਸਿੱਧੂ ਦੇ ਸਮਰਥਕਾਂ ਨੇ ਲਗਾਏ ਹਨ। ਦੱਸ ਦਈਏ ਕਿ ਕਰਤਾਰਪੁਰ ਲਾਂਘੇ ਦੀ ਗੱਲ ਸਿੱਧੂ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅੱਗੇ ਤੋਰੀ ਸੀ ਜਿਸ ਤੋਂ ਬਾਅਦ ਇਸ ਲਾਂਘੇ ਦੇ ਖੁੱਲ਼੍ਹਣ ਦਾ ਰਾਹ ਪੱਧਰਾ ਹੋਇਆ ਪਰ ਹੁਣ ਪੰਜਾਬ ਦੀ ਹਰ ਸਿਆਸੀ ਧਿਰ ਇਸ ਦਾ ਸਿਹਰਾ ਲੈਣ ਲਈ ਜੋਰ ਅਜਮਾਈ ਕਰ ਰਹੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: 550th Parkash Purb celebrations of Guru Nanak Dev., Imran Khan, Navjot singh sidhu