
8 ਮਹੀਨੇ ਬਾਅਦ ਵੀ ਜੇਲ੍ਹ 'ਚੋਂ ਬਾਹਰ ਆ ਸਕਦੇ ਹਨ ਸਿੱਧੂ, ਜਾਣੋ ਕਿਵੇਂ ਹੋਵੇਗਾ ਸੰਭਵ...
ਰੋਡ ਰੇਜ ਕੇਸ ਵਿੱਚ ਸੁਪਰੀਮ ਕੋਰਟ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਆਤਮ ਸਮਰਪਣ ਕਰ ਦਿੱਤਾ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਿੱਧੂ ਨੂੰ ਪਟਿਆਲਾ ਜੇਲ੍ਹ ਦੇ ਵਾਰਡ ਨੰਬਰ 10 ਵਿੱਚ ਰੱਖਿਆ ਗਿਆ ਹੈ।
ਨਵਜੋਤ ਸਿੱਧੂ ਪਟਿਆਲਾ ਜੇਲ੍ਹ ਵਿੱਚ ਸਾਲ ਦੀ ਕੈਦ ਕੱਟਣ ਦਰਮਿਆਨ ਜੇਕਰ ਚੰਗੇ ਵਤੀਰਾ ਵਿਖਾਉਂਦੇ ਹਨ, ਤਾਂ ਉਨ੍ਹਾਂ ਨੂੰ ਉਥੇ ਅੱਠ ਮਹੀਨਿਆਂ ਤੋਂ ਵੀ ਘੱਟ ਸਮਾਂ ਰਹਿਣਾ ਪਏਗਾ। ਚੰਗੇੇ ਆਚਰਨ ਲਈ ਜੇਲ੍ਹ ਅਧਿਕਾਰੀਆਂ ਤੇ ਪੰਜਾਬ ਸਰਕਾਰ ਵੱਲੋਂ ਸਿੱਧੂ ਨੂੰ ਵਿਸ਼ੇਸ਼ ਛੋਟ/ਮੁਆਫ਼ੀ ਦਿੱਤੀ ਜਾ ਸਕਦੀ ਹੈ।
ਦਰਅਸਲ, ਜੇਲ੍ਹ ਸੁਪਰਡੈਂਟ ਨੂੰ ਦੋਸ਼ੀ ਨੂੰ ਸਜ਼ਾ ਤੋਂ 30 ਦਿਨਾਂ ਦੀ ਹੋਰ ਛੋਟ ਦੇਣ ਦਾ ਅਧਿਕਾਰ ਹੈ। ਦਿ ਟ੍ਰਿਬਿਊਨ ਦੀ ਰਿਪੋਰਟ ਦੇ ਅਨੁਸਾਰ, ਪੁਲਿਸ ਡਾਇਰੈਕਟਰ ਜਨਰਲ (ਜੇਲ੍ਹਾਂ) ਜਾਂ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਜੇਲ੍ਹਾਂ) ਨੂੰ ਵਾਧੂ 60 ਦਿਨਾਂ ਦੀ ਤੀਜੀ ਛੋਟ ਦੇਣ ਦਾ ਅਧਿਕਾਰ ਹੈ, ਪਰ ਇਹ ਆਮ ਤੌਰ 'ਤੇ ਅਸਧਾਰਨ ਮਾਮਲਿਆਂ ਵਿੱਚ ਅਤੇ ਸਿਆਸੀ ਸਹਿਮਤੀ ਨਾਲ ਦਿੱਤੀ ਜਾਂਦੀ ਹੈ।
ਸਿੱਧੂ ਦੇ ਮਾਮਲੇ 'ਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਨੇੜਤਾ ਹੋਣ ਕਾਰਨ ਉਨ੍ਹਾਂ ਨੂੰ ਇਸ ਛੋਟ ਦਾ ਲਾਭ ਮਿਲਣ ਦੀ ਚੰਗੀ ਸੰਭਾਵਨਾ ਹੈ। ਸਿੱਧੂ ਵਿਰੋਧੀ ਧਿਰ ਦੇ ਇਕਲੌਤੇ ਨੇਤਾ ਹਨ ਜਿਨ੍ਹਾਂ ਨਾਲ ਹਾਲ ਹੀ ਵਿੱਚ ਸੀਐਮ ਭਗਵੰਤ ਮਾਨ ਨੇ ਮੀਟਿੰਗ ਕੀਤੀ ਸੀ।
ਜੇਲ੍ਹ ਸੁਪਰਡੈਂਟ ਕੋਲ ਮੁਜਰਮ ਦੀ ਸਜ਼ਾ ਵਿੱਚੋਂ 30 ਦਿਨ ਦੀ ਹੋਰ ਛੋਟ ਦੇਣ ਦਾ ਅਖ਼ਤਿਆਰ ਹੁੰਦਾ ਹੈ। ਇਹ ਛੋਟ ਆਮ ਕਰਕੇ ਅਨੁਸ਼ਾਸਨ ਦੀ ਉਲੰਘਣਾ ਕਰਨ ਵਾਲੇ ਕੈਦੀਆਂ ਨੂੰ ਛੱਡ ਕੇ, ਬਾਕੀ ਸਾਰੇ ਮੁਜਰਮਾਂ ਨੂੰ ਦਿੱਤੀ ਜਾਂਦੀ ਹੈ। ਡੀਜੀਪੀ ਜਾਂ ਏਡੀਜੀਪੀ (ਜੇਲ੍ਹਾਂ) ਨੂੰ ਵੀ ਵਧੀਕ 60 ਦਿਨਾਂ ਦੀ ਛੋਟ ਦੇਣ ਦਾ ਅਖ਼ਤਿਆਰ ਹੈ, ਪਰ ਇਹ ਆਮ ਕਰਕੇ ਵਿਸ਼ੇਸ਼ ਕੇਸਾਂ ਵਿੱਚ ਸਿਆਸੀ ਸਹਿਮਤੀ ਨਾਲ ਹੀ ਦਿੱਤੀ ਜਾਂਦੀ ਹੈ।
ਟਾਈਮਜ਼ ਨਾਓ ਦੀ ਰਿਪੋਰਟ ਅਨੁਸਾਰ ਕੈਦੀ ਨੰਬਰ 241383, ਯਾਨੀ ਨਵਜੋਤ ਸਿੰਘ ਸਿੱਧੂ ਨੂੰ ਜਿਸ ਕੋਠੜੀ ਵਿਚ ਰੱਖਿਆ ਗਿਆ ਹੈ, ਉਸ ਵਿਚ ਲਗਭਗ 10 ਗੁਣਾ 15 ਫੁੱਟ ਦਾ ਕਮਰਾ ਹੈ, ਉਸ ਵਿਚ ਕੁਰਸੀ-ਟੇਬਲ, ਇਕ ਅਲਮਾਰੀ, ਇਕ ਕੰਬਲ, ਇਕ ਬਿਸਤਰਾ, ਦੋ ਤੌਲੀਏ ਹਨ। ਇੱਕ ਮੱਛਰਦਾਨੀ, ਇੱਕ ਕਾਪੀ-ਪੈੱਨ, ਇੱਕ ਜੋੜਾ ਜੁੱਤੀਆਂ, ਦੋ ਬੈੱਡਸ਼ੀਟਾਂ ਅਤੇ ਚਾਰ ਕੁੜਤੇ-ਪਜਾਮੇ ਦਿੱਤੇ ਗਏ ਹਨ।
ਨਿਊਜ਼18 ਮੁਤਾਬਕ ਸਿੱਧੂ ਨੂੰ ਸਖ਼ਤ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਜਿਹੀ ਸਥਿਤੀ ਵਿੱਚ ਉਨ੍ਹਾਂ ਦੀ ਸਿਖਲਾਈ ਪਹਿਲੇ ਤਿੰਨ ਮਹੀਨਿਆਂ ਤੱਕ ਚੱਲੇਗੀ ਅਤੇ ਉਨ੍ਹਾਂ ਨੂੰ ਕੰਮ ਕਰਨ ਦਾ ਕੋਈ ਮਿਹਨਤਾਨਾ ਨਹੀਂ ਮਿਲੇਗਾ। ਇਸ ਤੋਂ ਬਾਅਦ ਹੀ ਉਨ੍ਹਾਂ ਨੂੰ ਹੁਨਰਮੰਦ, ਅਰਧ-ਹੁਨਰਮੰਦ ਜਾਂ ਅਣ-ਹੁਨਰਮੰਦ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ ਅਤੇ ਇਸ ਅਨੁਸਾਰ ਉਨ੍ਹਾਂ ਦੀ ਦਿਹਾੜੀ ਤੈਅ ਕੀਤੀ ਜਾਵੇਗੀ। ਕੈਦੀਆਂ ਨੂੰ 30 ਤੋਂ 90 ਰੁਪਏ ਦਿਹਾੜੀ ਮਿਲਦੀ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।