ਦੱਸੋ ਕੀਹਦਾ-ਕੀਹਦਾ ਕੰਡਾ ਕੱਢਣਾ, ਗੱਭਰੂ ਜ਼ਮਾਨਤ 'ਤੇ ਆਇਆ ਹੋਇਆ ਹੈ-ਸਿੱਧੂ ਮੂਸੇਵਾਲਾ

News18 Punjabi | News18 Punjab
Updated: February 10, 2020, 10:51 AM IST
share image
ਦੱਸੋ ਕੀਹਦਾ-ਕੀਹਦਾ ਕੰਡਾ ਕੱਢਣਾ, ਗੱਭਰੂ ਜ਼ਮਾਨਤ 'ਤੇ ਆਇਆ ਹੋਇਆ ਹੈ-ਸਿੱਧੂ ਮੂਸੇਵਾਲਾ
ਦੱਸੋ ਕੀਹਦਾ-ਕੀਹਦਾ ਕੰਡਾ ਕੱਢਣਾ, ਗੱਭਰੂ ਜ਼ਮਾਨਤ 'ਤੇ ਆਇਆ ਹੋਇਆ ਹੈ-ਸਿੱਧੂ ਮੂਸੇਵਾਲਾ

  • Share this:
  • Facebook share img
  • Twitter share img
  • Linkedin share img
ਦਿੜਬਾ 'ਚ ਪ੍ਰੋਗਰਾਮ 'ਚ ਬੋਲੇ ਸਿੱਧੂ ਮੂਸੇਵਾਲਾ ਨੇ ਮੁੜ ਤੋਂ ਵਿਵਾਦਿਤ ਬੋਲ ਬੋਲੇ ਹਨ। ਦਿੜਬਾ ਚ ਪ੍ਰੋਗਰਾਮ ਚ ਬੋਲੇ,, 'ਦੱਸੋ ਕੀਹਦਾ-ਕੀਹਦਾ ਕੰਡਾ ਕੱਢਣਾ, ਗੱਭਰੂ ਜ਼ਮਾਨਤ ਤੇ ਆਇਆ ਹੋਇਆ ਹੈ'।  ਕੇਸ ਦਰਜ ਹੋਣ ਤੋਂ ਬਾਅਦ ਫਿਲਹਾਲ ਸਿੱਧੂ ਮੂਸੇਵਾਲਾ  ਜ਼ਮਾਨਤ ਤੇ ਹਨ।  

ਅਕਸਰ ਵਿਵਾਦਾਂ ਚ ਰਹਿਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਹੁਣ ਨਵਾਂ ਵਿਵਾਦ ਸਹੇੜ ਲਿਆ ਹੈ। ਜ਼ਮਾਨਤ ਤੇ ਚੱਲ ਰਹੇ ਮੂਸੇਵਾਲਾ ਨੇ ਸਟੇਜ ਤੋਂ ਗਾਇਆ,,, ਦੱਸ ਕੀਹਦਾ-ਕੀਹਦਾ ਕੰਡਾ ਕੱਢਣਾ, ਗੱਭਰੂ ਜ਼ਮਾਨਤ 'ਤੇ ਆਇਆ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਵਿਰੋਧ ਕਰਨ ਵਾਲਿਆਂ ਤੇ ਵੀ ਨਿਸ਼ਾਨੇ ਸਾਧੇ।

ਮੂਸੇਵਾਲਾ ਸੰਗਰੂਰ ਦੇ ਦਿੜਬਾ ਚ ਪ੍ਰੋਗਰਾਮ ਕਰ ਰਹੇ ਸਨ ਅਤੇ ਇਸ ਦੌਰਾਨ ਸਟੇਜ ਤੋਂ ਉਨ੍ਹਾਂ ਨੇ ਵਿਵਾਦਿਤ ਗੀਤ ਗਾਏ ਹਨ। ਗਾਇਕ ਖਿਲਾਫ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾ ਗਾਉਣ ਤੇ ਮਾਨਸਾ ਵਿੱਚ ਮਾਮਲਾ ਦਰਜ ਹੋਇਆ ਸੀ ਅਤੇ ਇਸੇ ਮਾਮਲੇ ਵਿੱਚ  ਅਦਾਲਤ ਦੇ ਨਿਰਦੇਸ਼ਾਂ ਤੇ ਮੂਸੇਵਾਲਾ ਨੂੰ ਅਗਾਊਂ ਜ਼ਮਾਨਤ ਵੀ ਮਿਲੀ ਹੋਈ ਹੈ। ਇਹ ਕੋਈ ਪਹਿਲਾ ਮੌਕਾ ਨਹੀਂ, ਜਦੋਂ ਮੂਸੇਵਾਲਾ ਵਿਵਾਦਾਂ ਚ ਆਏ ਹਨ। ਸਭ ਤੋਂ ਪਹਿਲਾਂ ਉਨ੍ਹਾਂ ਦਾ ਵਿਰੋਧ ਹਥਿਆਰਾਂ ਵਾਲੇ ਅਤੇ ਭੜਕਾਊ ਗੀਤ ਗਾਉਣ ਦੀ ਵਜ੍ਹਾ ਕਰਕੇ ਹੋਇਆ। ਫਿਰ ਇੱਕ ਗੀਤ ਚ ਮਾਈ ਭਾਗੋ ਦਾ ਜ਼ਿਕਰ ਕਰਨ ਤੇ ਮੂਸੇਵਾਲਾ ਵਿਵਾਦਾਂ 'ਚ ਆਏ। ਇਸ ਤੋਂ ਬਾਅਦ ਇੱਰ ਪ੍ਰੋਗਰਾਮ ਦੌਰਾਨ ਸਟੇਜ ਤੋਂ ਬੋਲਦਿਆਂ ਇਸ ਗਾਇਕ ਨੇ ਸਰਕਾਰ ਨੂੰ ਹੀ ਨਸੀਹਤ ਦਿੱਤੀ ਸੀ ਕਿ ਉਹ ਹਥਿਆਰਾਂ ਦੇ ਲਾਇਸੈਂਸ ਦੇਣੇ ਬੰਦ ਕਰ ਦੇਣ ਤਾਂ ਹਥਿਆਰਾਂ ਵਾਲੇ ਗੀਤ ਬਣਨੇ ਵੀ ਬੰਦ ਹੋ ਜਾਣਗੇ।
'ਦੱਸ ਕੀਹਦਾ-ਕੀਹਦਾ ਕੰਡਾ ਕੱਢਣਾ, ਗੱਭਰੂ ਜ਼ਮਾਨਤ 'ਤੇ ਆਇਆ ਹੋਇਆ ਹੈ' 
View this post on Instagram

 

A post shared by arushi beniwal (@arushibeniwal) on


'ਬਾਬਾ ਸਾਡੇ ਚਰਚੇ ਕਰਾਉਂਦਾ ਰਹਿੰਦਾ, ਦੁਨੀਆ ਪਰਚੇ ਕਰਾਉਂਦੀ ਰਹਿੰਦੀ' 
View this post on Instagram

 

A post shared by arushi beniwal (@arushibeniwal) on
First published: February 10, 2020
ਹੋਰ ਪੜ੍ਹੋ
ਅਗਲੀ ਖ਼ਬਰ