• Home
 • »
 • News
 • »
 • punjab
 • »
 • SIDHU MOOSEWALA 100 PERCENT SURE THAT HE WILL GET THE TICKET IN THE PUNJAB ELECTIONS 2022

ਟਿਕਟ ਦੇ ਮੁੱਦੇ 'ਤੇ Sidhu Moosewala ਬੋਲੇ-100 ਫੀਸਦੀ ਯਕੀਨ ਹੈ ਕਿ ਟਿਕਟ ਮੈਨੂੰ ਹੀ ਮਿਲੇਗੀ..

Punjab Election 2022 : ਸਿੱਧੂ ਮੂਸੇਵਾਲਾ ਨੇ ਕਿਹਾ ਕਿ ਕੁਝ ਲੋਕ ਹਨ ਜੋ ਮੇਰਾ ਵਿਰੋਧ ਕਰ ਰਹੇ ਹਨ, ਉਹ ਮੇਰਾ ਨਹੀਂ ਬਲਕਿ ਪਹਿਲਾਂ ਵੀ ਕਾਂਗਰਸ ਦੀਆਂ ਸਾਰੀਆਂ ਟਿਕਟਾਂ 'ਤੇ ਚੋਣ ਲੜਨ ਦੀ ਹਾਮੀ ਭਰਨ ਵਾਲਿਆਂ ਦਾ ਵਿਰੋਧ ਵੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਸਿਆਸਤ 'ਚ ਬਦਲਾਅ ਲਿਆਉਣ ਲਿਆਉਣ ਲਈ ਰਾਜਨੀਤੀ ਵਿੱਚ ਆਏ ਹਨ।

ਟਿਕਟ ਦੇ ਮੁੱਦੇ 'ਤੇ Sidhu Moosewala ਬੋਲੇ-100 ਫੀਸਦੀ ਯਕੀਨ ਹੈ ਕਿ ਟਿਕਟ ਮੈਨੂੰ ਹੀ ਮਿਲੇਗੀ..

 • Share this:
  ਭਵਾਨੀਗੜ੍ਹ : ਮਾਨਸਾ ਤੋਂ ਕਾਂਗਰਸ 'ਚ ਸ਼ਾਮਲ ਹੋਏ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਭਵਾਨੀਗੜ੍ਹ ਪਹੁੰਚੇ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰੀ ਦੀ ਟਿਕਟ ਦੇ ਮੁੱਦੇ 'ਤੇ ਮੂਸੇ ਵਾਲਾ ਨੇ ਕਿਹਾ ਕਿ ਮੈਨੂੰ 100 ਫੀਸਦੀ ਯਕੀਨ ਹੈ ਕਿ ਮੈਨੂੰ ਹੀ ਟਿਕਟ ਮਿਲੇਗੀ। ਮਾਨਸਾ 'ਚ ਕਾਂਗਰਸ ਦੇ ਆਪਣੇ ਵਿਰੋਧ 'ਤੇ ਉਨ੍ਹਾਂ ਕਿਹਾ ਕਿ ਮੇਰਾ ਕੋਈ ਵਿਰੋਧ ਨਹੀਂ ਹੈ, ਮੇਰੇ ਪਿੰਡ ਜਾ ਕੇ ਦੇਖ ਲਵੋ।

  ਸਿੱਧੂ ਮੂਸੇਵਾਲਾ ਨੇ ਕਿਹਾ ਕਿ ਕੁਝ ਲੋਕ ਹਨ ਜੋ ਮੇਰਾ ਵਿਰੋਧ ਕਰ ਰਹੇ ਹਨ, ਉਹ ਮੇਰਾ ਨਹੀਂ ਬਲਕਿ ਪਹਿਲਾਂ ਵੀ ਕਾਂਗਰਸ ਦੀਆਂ ਸਾਰੀਆਂ ਟਿਕਟਾਂ 'ਤੇ ਚੋਣ ਲੜਨ ਦੀ ਹਾਮੀ ਭਰਨ ਵਾਲਿਆਂ ਦਾ ਵਿਰੋਧ ਵੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਉਹ ਸਿਆਸਤ 'ਚ ਬਦਲਾਅ ਲਿਆਉਣ ਲਿਆਉਣ ਲਈ ਰਾਜਨੀਤੀ ਵਿੱਚ ਆਏ ਹਨ।

  ਗਾਇਕੀ ਨਾਲ ਸਿਆਸਤ ਵਿੱਚ ਆਉਣਾ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਬਾਰੇ ਸਵਾਲ ਉੱਤੇ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਹਰ ਕੰਮ ਵਿੱਚ ਸ਼ੁਰੂ ਵਿੱਚ ਸੰਘਰਸ਼ ਕਰਨਾ ਪੈਂਦਾ ਹੈ ਅਤੇ ਹੁਣ ਵੀ ਉਹ ਸਿਆਸਤ ਵਿੱਚ ਸੰਘਰਸ਼ ਕਰ ਰਹੇ ਹਨ। ਟਿਕਟ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਪਾਰਟੀ ਕਮਾਨ ਉਸ ਨੂੰ ਚੋਣਾਂ ਵਿੱਚ ਮੌਕਾ ਜ਼ਰੂਰ ਦੇਵੇਗੀ, ਹਾਂ ਜੇਕਰ ਪਾਰਟੀ ਉਸ ਨੂੰ ਕੋਈ ਹੋਰ ਡਿਊਟੀ ਦਿੰਦੀ ਹੈ ਤਾਂ ਉਹ ਉਸ ਨੂੰ ਬਾਖੂਬੀ ਨਿਭਾਉਣਗੇ।

  ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕੋਈ ਵਿਰੋਧ ਨਹੀਂ, ਇਹ ਤਾਂ ਪਹਿਲਾਂ ਹੀ ਚੱਲ ਰਿਹਾ ਹੈ, ਮੇਰੇ ਲੋਕ ਮੇਰੇ ਨਾਲ ਹਨ, ਤੁਸੀਂ ਪਿੰਡਾਂ 'ਚ ਜਾ ਕੇ ਦੇਖ ਲਓ, ਉਨ੍ਹਾਂ ਕਿਹਾ ਕਿ ਇਹ ਤਾਂ ਮੈਂ ਲੋਕਾਂ ਨੂੰ ਕਹਿ ਰਿਹਾ ਹਾਂ, ਚੋਣਾਂ ਆਉਂਦੀਆਂ ਰਹਿੰਦੀਆਂ ਹਨ, ਪਰ ਤੁਸੀਂ ਫੈਸਲਾ ਦੇਖ ਕੇ ਕਰੋ। ਤੁਹਾਡਾ ਭਲਾ ਦੇਖ ਕੇ ਮੈਂ ਤਾਂ ਇਹੀ ਕਹਾਂਗਾ ਕਿ ਰਾਜਨੀਤੀ ਲੋਕਾਂ ਦੇ ਭਲੇ ਲਈ ਕੀਤੀ ਜਾਂਦੀ ਹੈ ਅਤੇ ਲੋਕਾਂ ਦਾ ਸੁਧਾਰ ਹੋਣਾ ਚਾਹੀਦਾ ਹੈ, ਪਰ ਅੱਜ ਰਾਜਨੀਤੀ ਨਿੱਜੀ ਦੁਸ਼ਮਣੀਆਂ ਦਾ ਮੈਦਾਨ ਬਣ ਗਈ ਹੈ, ਜੇਕਰ ਸਮਾਜ ਦੀ ਸੇਵਾ ਚੰਗੇ ਤਰੀਕੇ ਨਾਲ ਕਰਨੀ ਹੈ ਤਾਂ ਫਿਰ ਰਾਜਨੀਤੀ ਇੱਕ ਚੰਗਾ ਮਾਧਿਅਮ ਹੈ।
  Published by:Sukhwinder Singh
  First published: