Home /News /punjab /

ਗੈਂਗਸਟਰ ਕਾਨੂੰਨ ਦਾ ਭੇਤ ਪਾ ਚੁੱਕੇ ਨੇ ਤੇ ਸੌ-ਸੌ ਕੇਸ ਦਰਜ ਹੋਣ ਦੇ ਬਾਵਜੂਦ ਬਚ ਨਿਕਲਦੇ ਹਨ: ਬਲਕੌਰ ਸਿੰਘ

ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ, ‘‘ਦੀਪਕ ਮੁੰਡੀ ਤੇ ਉਸ ਦੇ ਸਾਥੀਆਂ ਦਾ ਫੜੇ ਜਾਣਾ ਕੋਈ ਵੱਡੀ ਗੱਲ ਨਹੀਂ ਹੈ, ਜਦੋਂ ਤੱਕ ਇਸ ਕਤਲ ਦੇ ਸਾਜ਼ਿਸ਼ਘਾੜੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨੂੰ ਫਾਂਸੀ ਨਹੀਂ ਹੁੰਦੀ, ਉਦੋਂ ਤੱਕ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ।’’

ਹੋਰ ਪੜ੍ਹੋ ...
  • Share this:

    ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਭਗੌੜੇ ਸ਼ੂਟਰ ਦੀਪਕ ਮੁੰਡੀ ਦੀ ਗ੍ਰਿਫਤਾਰੀ ਤੋਂ ਬਾਅਦ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਵੱਡਾ ਬਿਆਨ ਸ਼ਾਹਮਣੇ ਆਇਆ ਹੈ। ਉਨ੍ਹਾਂ ਨੇ ਆਪਣੇ ਕਤਲ ਦਾ ਖਦਸ਼ਾ ਜਤਾਇਆ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਵੀ ਆਉਣ ਵਾਲੇ ਸਮੇਂ 'ਚ ਗੋਲੀ ਮਾਰ ਦੇਣਗੇ।

    ਉਨ੍ਹਾਂ ਨੇ ਕਿਹਾ ਕਿ ਸਮਾਰਕ ਥਾਂ ਉਤੇ ਮੱਥਾ ਟੇਕਣ ਨਾਲ ਇਨਸਾਫ ਨਹੀਂ ਮਿਲੇਗਾ। ਇਨਸਾਫ ਲਈ ਲੜਾਈ ਜਾਰੀ ਰਹੇਗੀ। ਦਿੱਲੀ ਪੁਲਿਸ ਨੂੰ ਮੈਂ ਸਲਾਮ ਕਰਦਾ ਹਾਂ ਜਿਨ੍ਹਾਂ ਨੇ ਭਗੌੜੇ ਸ਼ੂਟਰ ਦੀਪਕ ਮੁੰਡੀ ਨੂੰ ਗ੍ਰਿਫ਼ਤਾਰ ਕਰ ਲਿਆ।

    ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਕਿਹਾ, ‘‘ਦੀਪਕ ਮੁੰਡੀ ਤੇ ਉਸ ਦੇ ਸਾਥੀਆਂ ਦਾ ਫੜੇ ਜਾਣਾ ਕੋਈ ਵੱਡੀ ਗੱਲ ਨਹੀਂ ਹੈ, ਜਦੋਂ ਤੱਕ ਇਸ ਕਤਲ ਦੇ ਸਾਜ਼ਿਸ਼ਘਾੜੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਨੂੰ ਫਾਂਸੀ ਨਹੀਂ ਹੁੰਦੀ, ਉਦੋਂ ਤੱਕ ਮੇਰੀ ਆਤਮਾ ਨੂੰ ਸ਼ਾਂਤੀ ਨਹੀਂ ਮਿਲਣੀ।’’

    ਉਨ੍ਹਾਂ ਕਿਹਾ ਕਿ ਗੈਂਗਸਟਰ ਕਾਨੂੰਨ ਦਾ ਭੇਤ ਪਾ ਚੁੱਕੇ ਹਨ ਤੇ ਸੌ-ਸੌ ਕੇਸ ਦਰਜ ਹੋਣ ਦੇ ਬਾਵਜੂਦ ਉਹ ਕਾਨੂੰਨੀ ਚੋਰ ਮੋਰੀਆਂ ਰਾਹੀਂ ਬਚ ਨਿਕਲਦੇ ਹਨ। ਉਨ੍ਹਾਂ ਕਿਹਾ ਕਿ ਕਤਲ ਕਰਨੇ, ਧਮਕੀਆਂ ਦੇਣੀਆਂ ਤੇ ਫਿਰੌਤੀਆਂ ਮੰਗਣਾ ਇਨ੍ਹਾਂ ਗੈਂਗਸਟਰਾਂ ਦਾ ਧੰਦਾ ਹੈ ਅਤੇ ਲੋਕਾਂ ਵਿੱਚ ਸਹਿਮ ਪੈਦਾ ਕਰ ਕੇ ਇਹ ਸਰਕਾਰਾਂ ਦੇ ਬਰਾਬਰ ਆਪਣੇ ਧੰਦੇ ਚਲਾ ਰਹੇ ਹਨ।

    ਪੰਜਾਬੀ ਗਾਇਕ ਦੇ ਪਿਤਾ ਨੇ ਕਿਹਾ, ‘‘ਆਪਣੇ ਪੁੱਤ ਦੇ ਕਤਲ ਦਾ ਇਨਸਾਫ ਲੈਣ ਅਤੇ ਪੰਜਾਬ ਵਿੱਚ ਗੈਂਗਸਟਰ ਰਾਜ ਖ਼ਤਮ ਹੋਣ ਤੱਕ ਮੈਂ ਟਿਕ ਕੇ ਨਹੀਂ ਬੈਠਾਂਗਾ।’’ ਉਨ੍ਹਾਂ ਰੋਸ ਜਤਾਇਆ ਕਿ ਹਾਲੇ ਤੱਕ ਕਿਸੇ ਵੀ ਸਿਆਸਤਦਾਨ ਵੱਲੋਂ ਇਨ੍ਹਾਂ ਗੈਂਗਸਟਰਾਂ ਖ਼ਿਲਾਫ਼ ਕੋਈ ਬਿਆਨ ਨਹੀਂ ਦਿੱਤਾ ਗਿਆ ਹੈ। ਉੱਪਰੋਂ ਬਾਹਰ ਬੈਠੇ ਗੋਲਡੀ ਬਰਾੜ ਵੱਲੋਂ ਨੇਪਾਲ ਬਾਰਡਰ ਤੋਂ ਫੜ ਕੇ ਪੰਜਾਬ ਲਿਆਂਦੇ ਜਾ ਰਹੇ ਦੀਪਕ ਮੁੰਡੀ ਨਾਲ ਸਹੀ ਵਿਹਾਰ ਕਰਨ ਲਈ ਡੀਜੀਪੀ ਪੰਜਾਬ ਅਤੇ ਜੇਲ੍ਹ ਮੰਤਰੀ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।

    Published by:Gurwinder Singh
    First published:

    Tags: Sidhu Moosewala, Sidhu moosewala murder case, Sidhu moosewala murder update, Sidhu moosewala news update