Home /News /punjab /

ਮੌਤ ਤੋਂ ਪਹਿਲਾਂ ਮੂਸੇਵਾਲਾ ਨੇ ਲੋਕਾਂ ਲਈ ਕੀਤਾ ਸੀ ਇਹ ਕੰਮ, ਪਿਤਾ ਨੇ ਕੀਤਾ ਉਦਘਾਟਨ-ਕਿਹਾ-ਮੂਸੇਵਾਲਾ ਦੇ ਅਧੂਰੇ ਸੁਪਨੇ ਕਰਾਂਗੇ ਪੂਰੇ

ਮੌਤ ਤੋਂ ਪਹਿਲਾਂ ਮੂਸੇਵਾਲਾ ਨੇ ਲੋਕਾਂ ਲਈ ਕੀਤਾ ਸੀ ਇਹ ਕੰਮ, ਪਿਤਾ ਨੇ ਕੀਤਾ ਉਦਘਾਟਨ-ਕਿਹਾ-ਮੂਸੇਵਾਲਾ ਦੇ ਅਧੂਰੇ ਸੁਪਨੇ ਕਰਾਂਗੇ ਪੂਰੇ

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਦੇ ਪਿਤਾ ਨੇ ਪਿੰਡ ਬੁਰਜ ਡਲਵਾ 'ਚ ਸੜਕ ਦਾ ਉਦਘਾਟਨ ਕੀਤਾ

ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਦੇ ਪਿਤਾ ਨੇ ਪਿੰਡ ਬੁਰਜ ਡਲਵਾ 'ਚ ਸੜਕ ਦਾ ਉਦਘਾਟਨ ਕੀਤਾ

Sidhu Moosewala- ਸੜਕ ਦਾ ਉਦਘਾਟਨ ਕਰਦਿਆਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਬੇਟੇ ਦੇ ਹਲਕੇ ਲਈ ਅਧੂਰੇ ਸੁਪਨਿਆਂ ਨੂੰ ਪੂਰਾ ਕੀਤਾ ਜਾਵੇਗਾ।

 • Share this:
  ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਪਹਿਲੀ ਵਾਰ ਉਨ੍ਹਾਂ ਦੇ ਪਿਤਾ ਨੇ ਪਿੰਡ ਬੁਰਜ ਡਲਵਾ 'ਚ ਸੜਕ ਦਾ ਉਦਘਾਟਨ ਕੀਤਾ। ਇਸ ਸੜਕ ਨੂੰ ਸਿੱਧੂ ਮੂਸੇਵਾਲਾ ਨੇ ਚੋਣਾਂ ਤੋਂ ਪਹਿਲਾਂ ਪਾਸ ਕਰਵਾਇਆ ਸੀ, ਅੱਜ ਉਨ੍ਹਾਂ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਇਸ ਦਾ ਉਦਘਾਟਨ ਕਰਦਿਆਂ ਕਿਹਾ ਕਿ ਸਿੱਧੂ ਮੂਸਾਵਾਲਾ ਦੇ ਹਲਕੇ ਲਈ ਅਧੂਰੇ ਸੁਪਨਿਆਂ ਨੂੰ ਪੂਰਾ ਕੀਤਾ ਜਾਵੇਗਾ।

  ਅੱਜ  ਸੜਕ ਦਾ ਉਦਘਾਟਨ ਸਿੱਧੂ ਦੇ ਸਤਿਕਾਰ ਯੋਗ ਪਿਤਾ ਬਲਕੌਰ ਸਿੰਘ  ਸਿੱਧੂ ਵੱਲੋ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਜੁੜੇ ਪਿੰਡ ਵਾਸੀਆਂ ਅਤੇ ਹਲਕਾ ਨਿਵਾਸੀਆਂ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਤੇ ਫੁੱਲਾਂ ਦੀ ਵਰਖਾ ਅਤੇ ਸਿਰੋਪਾਓ ਦੇ ਕੇ ਉਨ੍ਹਾਂ ਨੂੰ ਸਨਮਾਨ ਕੀਤਾ ਗਿਆ। ਇਸ ਸੜਕ ਦਾ ਨਾਮ ਸਿੱਧੂ ਮੂਸੇਵਾਲਾ ਯਾਦਗਾਰੀ ਰੱਖਿਆ ਗਿਆ ਹੈ ।

  ਖ਼ਬਰ ਅੱਪਡੇਟ ਹੋ ਰਹੀ ਹੈ...
  Published by:Sukhwinder Singh
  First published:

  Tags: Mansa, Sidhu Moosewala

  ਅਗਲੀ ਖਬਰ