ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਗ੍ਰਿਫਤਾਰ ਮੁਲਜ਼ਮਾਂ ਤੋਂ ਕਈ ਅਹਿਮ ਖੁਲਾਸੇ ਹੋਏ ਹਨ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਨਾ ਸਿਰਫ਼ ਅੰਕਿਤ ਸੇਰਸਾ ਨਾਲ ਸਗੋਂ ਸਾਰੇ ਸ਼ਾਰਪ ਸ਼ੂਟਰਾਂ ਅਤੇ ਮੁਲਜ਼ਮਾਂ ਨਾਲ ਵੀ ਠੱਗੀ ਮਾਰੀ ਹੈ। ਕਿਸੇ ਵੀ ਸ਼ਾਰਪ ਸ਼ੂਟਰ ਨੂੰ ਓਨੇ ਪੈਸੇ ਨਹੀਂ ਦਿੱਤੇ ਗਏ, ਜਿੰਨੇ ਉਸ ਨੂੰ ਦੱਸੇ ਗਏ ਸਨ।
ਉਸ ਨੇ ਸਿਰਫ਼ ਲਾਲਚ ਦਿੱਤਾ ਸੀ। ਕਿਉਂਕਿ ਇਨ੍ਹਾਂ ਸ਼ੂਟਰਾਂ ਵਿਚੋਂ ਹਰ ਕੋਈ ਨਸ਼ੇ ਦਾ ਆਦੀ ਸੀ ਅਤੇ ਗੋਲਡੀ ਬਰਾੜ ਨੇ ਇਸ ਸਭ ਦਾ ਫਾਇਦਾ ਉਠਾਇਆ।
ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼ਾਮਲ ਸਾਰੇ ਸ਼ਾਰਪ ਸ਼ੂਟਰ ਅਤੇ ਮੁਲਜ਼ਮ ਨਸ਼ੇ ਦੇ ਆਦੀ ਹਨ ਅਤੇ ਇਨ੍ਹਾਂ ਸਾਰਿਆਂ ਨੇ ਨਸ਼ੇ ਵਿੱਚ ਧੁੱਤ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਫੌਜੀ ਤੋਂ ਪੁੱਛਗਿੱਛ 'ਚ ਇਹੀ ਖੁਲਾਸੇ ਹੋਏ ਹਨ ਕਿ ਸਾਡੇ ਨਾਲ ਲੱਖਾਂ ਰੁਪਏ ਦੇਣ ਦੀ ਗੱਲ ਕੀਤੀ ਗਈ ਸੀ ਤੇ ਦੱਸਿਆ ਗਿਆ ਸੀ ਕਿ ਇਸ ਕਤਲ ਪਿੱਛੋਂ ਤੁਹਾਡਾ ਹਰਿਆਣਾ ਪੰਜਾਬ 'ਚ ਨਾਮ ਹੋਵੇਗਾ।
ਪਰ ਘਟਨਾ ਤੋਂ ਬਾਅਦ ਪੂਰੇ ਪੈਸੇ ਨਹੀਂ ਦਿੱਤੇ ਗਏ ਅਤੇ ਗੋਲਡੀ ਬਰਾੜ ਨਾਲ ਸੰਪਰਕ ਟੁੱਟ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Goldy brar, Sidhu Moose Wala, Sidhu Moosewala, Sidhu moosewala murder case, Sidhu moosewala murder update