ਚੰਡੀਗੜ੍ਹ : ਪੰਜਾਬ ਗਾਇਕ ਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਕਤਲ ਕਾਂਡ ਨਾਲ ਜੁੜੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਨਿਊਜ਼18 'ਤੇ ਮੂਸੇਵਾਲਾ ਦੇ ਕਾਤਲ ਨੇ 'ਕਬੂਲਨਾਮਾ' ਕੀਤਾ ਹੈ। ਨਿਊਜ਼18 ਨੂੰ ਸਚਿਨ ਬਿਸ਼ਨੋਈ ਨੇ ਫੋਨ ਕੀਤਾ। ਸਚਿਨ ਨੇ ਮੂਸੇਵਾਲਾ ਦਾ ਕਤਲ ਕਰਨ ਦਾ ਦਾਅਵਾ ਕੀਤਾ। ਉਸਨੇ ਕਿਹਾ ਕਿ ਮੈਂ ਆਪਣੇ ਹੱਥਾਂ ਨਾਲ ਮੂਸੇਵਾਲਾ ਨੂੰ ਮਾਰਿਆ ਹੈ। ਇਸਦੀ ਵਜ੍ਹਾਂ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣਾ ਦੱਸਿਆ ਹੈ। ਫੋਨ ਤੇ ਹੋਈ ਸਾਰੀ ਗੱਲਬਾਤ ਹੇਠਾਂ ਸਵਾਲ-ਜਵਾਬ ਵਿੱਚ ਹੈ।
-ਸਵਾਲ - ਤੁਸੀਂ ਕੌਣ ਬੋਲ ਰਹੇ ਹੋ
ਜਵਾਬ - ਮੈਂ ਸਚਿਨ ਬਿਸ਼ਨੋਈ ਬੋਲ ਰਿਹਾ ਹਾਂ ਅਤੇ ਅਸੀਂ ਅਤੇ ਲਰੇਸ਼ ਦੋਵੇਂ ਇੱਕੋ ਪਿੰਡ ਫਾਜ਼ਿਲਕਾ ਪੰਜਾਬ ਦੇ ਰਹਿਣ ਵਾਲੇ ਹਾਂ।
-ਸਵਾਲ - ਕੀ ਤੁਸੀਂ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸੀ?
ਜਵਾਬ-ਹਾਂ ਮੈਂ ਸ਼ਾਮਲ ਸੀ ਅਤੇ ਮੈਂ ਆਪਣੇ ਹੱਥਾਂ ਨਾਲ ਮਾਰਿਆ ਹੈ।
-ਸਵਾਲ- ਤੁਸੀਂ ਸਿੱਧੂ ਮੂਸੇਵਾਲਾ ਨੂੰ ਕਿਉਂ ਮਾਰਿਆ, ਕੀ ਇਹ ਕੋਈ ਪਬਲੀਸਿਟੀ ਸਟੰਟ ਸੀ, ਆਖਿਰ ਇੰਨੇ ਵੱਡੇ ਗਾਇਕ ਨੂੰ ਕਿਉਂ ਮਾਰਿਆ?
ਜਵਾਬ- ਅਸੀਂ ਕਿਸੇ ਪ੍ਰਚਾਰ ਜਾਂ ਫਿਰੌਤੀ ਜਾਂ ਕਿਸੇ ਸਟੈਂਡ ਲਈ ਕਤਲ ਨਹੀਂ ਕੀਤਾ, ਅਸੀਂ ਆਪਣੇ ਭਰਾ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਮੂਸੇਵਾਲਾ ਤੋਂ ਲਿਆ ਹੈ, ਇਹ ਗੱਲ ਜਗ ਜ਼ਾਹਿਰ ਹੈ ਕਿ ਮੂਸੇਵਾਲਾ ਨੇ ਸਾਡੇ ਭਰਾ ਵਿੱਕੀ ਦਾ ਕਤਲ ਕਰਵਾਇਆ ਸੀ, ਜਿੰਨੇ ਵੀ ਗੈਂਗਸਟਰ ਫੜੇ ਗਏ ਸਨ, ਉਹ ਕੌਸ਼ਲ ਗੈਂਗ ਦੇ ਸ਼ੂਟਰ ਸਨ, ਇਨ੍ਹਾਂ ਸਾਰਿਆਂ ਨੇ ਇਸਦੇ ਨਾਂ( ਸਿੱਧੂ ਮੂਸੇਵਾਲਾ) ਦਾ ਖੁਲਾਸਾ ਕੀਤਾ ਸੀ, ਦਿੱਲੀ ਪੁਲਿਸ ਨੇ ਮੀਡੀਆ ਸਾਹਮਣੇ ਇਸ ਦਾ ਨਾਂ ਲਿਆ ਸੀ।
-ਸਵਾਲ: ਸਚਿਨ ਬਿਸ਼ਨੋਈ ਅਤੇ ਲਰੇਸ਼ ਬਿਸ਼ਨੋਈ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ ਕਿ ਸਾਡੇ ਅਦਰਸ਼ ਸ਼ਹੀਦ ਹਨ, ਪਰ ਇੰਨੇ ਮਸ਼ਹੂਰ ਗੈਂਗਸਟਰ ਦੇ ਅਦਰਸ਼ ਸ਼ਹੀਦ ਕਿਵੇਂ ਹੋ ਸਕਦੇ ਹਨ?
ਜਵਾਬ. ਸਾਡਾ ਆਦਰਸ਼ ਸ਼ਹੀਦ ਹੈ। ਅਸੀਂ ਬਜਰੰਗ ਬਲੀ ਦੇ ਸ਼ਰਧਾਲੂ ਹਾਂ।
-ਸਵਾਲ: ਕੈਨੇਡਾ ਬੈਠੇ ਗੈਂਗਸਟਰ ਗੋਲਡੀ ਗੈਂਗਸਟਰ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ, ਉਸ ਨਾਲ ਤੁਹਾਡਾ ਕੀ ਸਬੰਧ ਹੈ?
ਜਵਾਬ- ਉਹ ਸਾਡੇ ਵੱਡੇ ਭਰਾ ਹਨ, ਉਸ ਦੇ ਭਰਾ ਦਾ ਵੀ ਇਨ੍ਹਾਂ ਲੋਕਾਂ ਨੇ ਕਤਲ ਕਰ ਦਿੱਤਾ ਸੀ।
-ਸਵਾਲ: ਤੁਹਾਨੂੰ ਇੰਨੇ ਵੱਡੇ ਆਧੁਨਿਕ ਹਥਿਆਰ ਕਿਸਨੇ ਮੁਹੱਈਆ ਕਰਵਾਏ ਸਨ, ਇਸ ਘਟਨਾ ਵਿੱਚ ਇੰਨੇ ਹਥਿਆਰ ਕਿੱਥੋਂ ਆਏ?
ਜਵਾਬ: ਅਸੀਂ ਇਹਨਾਂ ਦੇ ਨਾਮ ਨਹੀਂ ਦੱਸਦੇ, ਸਾਡੇ ਕੋਲ ਇਸ ਤੋਂ ਵੀ ਵੱਡੇ ਹਥਿਆਰ ਹਨ, ਜੋ ਲੋਕਾਂ ਨੇ ਹਾਲੀਵੁੱਡ ਫਿਲਮਾਂ ਵਿੱਚ ਦੇਖੇ ਹੋਣੇ, ਇਹਨਾਂ ਲੋਕਾਂ ਨੇ ਮਨਕੀਰਤ ਔਲਖ ਨੂੰ 2 ਦਿਨਾਂ ਵਿੱਚ ਮਾਰਨ ਦੀ ਧਮਕੀ ਦਿੱਤੀ, ਧਮਕੀ ਦੇਣ ਨਾਲ ਕੁਝ ਨਹੀਂ ਹੁੰਦਾ, ਕਹਿ ਕੇ ਕੁਝ ਨਹੀਂ ਹੁੰਦਾ, ਅਸੀਂ ਜਲਦੀ ਦੂਜੇ ਗੈਂਗਸਟਰ ਨੂੰ ਮਾਰਨ ਵਾਲੇ ਹਾਂ।
-ਸਵਾਲ- ਹੁਣ ਤੁਹਾਡੇ ਨਿਸ਼ਾਨੇ 'ਤੇ ਕੌਣ ਹੈ?
ਜਵਾਬ: ਜਲਦੀ ਹੀ ਇਸਦਾ ਜਵਾਬ ਦੇਵਾਂਗੇ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਾਤਲ ਸਾਹਮਣੇ ਆਇਆ ਹੈ। ਨਿਊਜ਼18 ਨੂੰ ਸਚਿਨ ਬਿਸ਼ਨੋਈ ਨਾਮ ਦੇ ਸ਼ਖ਼ਸ ਨੇ ਫੋਨ ਕਰਕੇ ਕਿਹਾ- ਮੂਸੇਵਾਲਾ ਨੂੰ ਅਸੀਂ ਮਾਰਿਆ.... ਹੋਰਾਂ ਨੂੰ ਵੀ ਮਾਰ ਦਿਆਂਗੇ...
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Exclusive Interview, Gangster, Murder, News18, Punjabi singer, Sidhu Moosewala