ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਹਮਸ਼ਕਲ ਮਨਜਿੰਦਰ ਸਿੰਘ ਨੂੰ ਹੁਣ ਵੱਖ-ਵੱਖ ਨੰਬਰਾਂ ਤੋਂ ਧਮਕੀਆਂ ਅਤੇ ਪ੍ਰੇਸ਼ਾਨ ਕਰਨ ਦੀਆਂ ਕਾਲਾਂ ਆ ਰਹੀਆਂ ਹਨ। ਨਿਊਜ਼ 18 ਨਾਲ ਗੱਲਬਾਤ ਕਰਦਿਆਂ ਝੋਟਾ ਯਾਨੀ ਮਨਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਵੱਖ-ਵੱਖ ਨੰਬਰਾਂ ਤੋਂ ਧਮਕੀਆਂ ਮਿਲ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਸਿੱਧੂ ਭਾਈ ਦੇ ਬਹੁਤ ਕਰੀਬ ਰਿਹਾ ਹਾਂ। ਮੈਂ ਬਿਲਕੁਲ ਉਨ੍ਹਾਂ ਵਰਗਾ ਦਿਖਦਾ ਹਾਂ, ਇਸ ਲਈ ਲੋਕ ਮੇਰੇ ਨਾਲ ਸੈਲਫੀਆਂ ਪਸੰਦ ਕਰਦੇ ਹ ਅਤੇ ਜਿੱਥੇ ਵੀ ਜਾਂਦੇ ਹਨ ਇਕੱਠੇ ਹੁੰਦੇ ਹਨ, ਮੈਨੂੰ ਦੇਖਣਾ ਪਸੰਦ ਕਰਦੇ ਹਨ। ਇਸ ਸਬੰਧੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਉਨ੍ਹਾਂ ਨੇ ਕਿਹਾ ਕਿ ਪਰ ਪੰਜਾਬ 'ਚ ਅਜਿਹਾ ਕੀ ਹੋ ਰਿਹਾ ਹੈ ਕਿ ਬਿਨਾਂ ਕਿਸੇ ਗਲਤੀ ਮੇਰੀ ਜਾਨ ਚਲੀ ਜਾਂਦੀ ਹੈ। ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਮਾਤਾ-ਪਿਤਾ ਬਹੁਤ ਟੁੱਟ ਗਏ ਹਨ, ਪਰ ਮੈਂ ਲਗਾਤਾਰ ਉਨ੍ਹਾਂ ਦੇ ਘਰ ਜਾਂਦਾ ਹਾਂ ਅਤੇ ਉਨ੍ਹਾਂ ਦੇ ਕੋਲ ਬੈਠਦਾ ਹਾਂ। ਮਨਜਿੰਦਰ ਸਿੰਘ ਨੇ ਅੱਗੇ ਕਿਹਾ ਕਿ ਮੂਸੇਵਾਲਾ ਦੇ ਕਾਤਲ ਭਾਵੇਂ ਸੰਗੀਤ ਇੰਡਸਟਰੀ ਨਾਲ ਜੁੜਿਆ ਹੋਏ ਉਹ ਸਲਾਖਾਂ ਪਿੱਛੇ ਜਰੂਰ ਜਾਣਾ ਚਾਹੀਦਾ ਹੈ।
Moosewala Murder Case: ਮੂਸੇਵਾਲਾ ਕਤਲ ਕਾਂਡ ਦਾ ਮਾਸਟਰ ਮਾਈਂਡ ਸਚਿਨ ਥਾਪਨ ਅਜ਼ਰਬਾਈਜਾਨ 'ਚ ਕਾਬੂ
ਤੁਹਾਨੂੰ ਦੱਸ ਦੇਈਏ ਕਿ ਲਾਰੇਂਸ ਬਿਸ਼ਨੋਈ ਗੈਂਗ ਦੇ ਅਹਿਮ ਮੈਂਬਰ ਸਚਿਨ ਬਿਸ਼ਨੋਈ ਥਾਪਨ ਨੂੰ ਅਜ਼ਰਬਾਈਜਾਨ 'ਚ ਗ੍ਰਿਫਤਾਰ ਕੀਤਾ ਗਿਆ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਹੈ। ਪੰਜਾਬ ਪੁਲਿਸ ਮੁਤਾਬਕ ਸਚਿਨ ਹੀ ਉਹ ਵਿਅਕਤੀ ਹੈ ਜਿਸ ਨੇ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਉਸ ਨੇ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ, ਪੂਰੀ ਲਾਜਿਸਟਿਕ ਸਪੋਰਟ ਦਿੱਤੀ ਸੀ। ਸਚਿਨ ਬਸ਼ਨੋਈ ਥਾਪਨ ਕਈ ਮਾਮਲਿਆਂ ਵਿੱਚ ਲੋੜੀਂਦਾ ਅਪਰਾਧੀ ਹੈ। ਉਸ 'ਤੇ ਪਹਿਲਾਂ ਵੀ ਕਤਲ, ਫਿਰੌਤੀ ਵਰਗੇ ਅਪਰਾਧਾਂ ਦੇ ਕਈ ਮਾਮਲੇ ਦਰਜ ਹਨ। ਮਾਨਸਾ ਪੁਲਿਸ ਨੇ ਉਸ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਨਾਮਜ਼ਦ ਮੁਲਜ਼ਮ ਵੀ ਬਣਾਇਆ ਹੋਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।