Home /News /punjab /

Sidhu Moosewala murder case: ਮਾਨਸਾ ਕੋਰਟ ‘ਚ 8 ਮੁਲਜ਼ਮਾਂ ਦੀ ਪੇਸ਼ੀ, ਕੇਕੜਾ 14 ਜੂਨ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ

Sidhu Moosewala murder case: ਮਾਨਸਾ ਕੋਰਟ ‘ਚ 8 ਮੁਲਜ਼ਮਾਂ ਦੀ ਪੇਸ਼ੀ, ਕੇਕੜਾ 14 ਜੂਨ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ

Sidhu Moosewala murder case: ਮਾਨਸਾ ਕੋਰਟ ‘ਚ 8 ਮੁਲਜ਼ਮਾਂ ਦੀ ਪੇਸ਼ੀ, ਕੇਕੜਾ 14 ਜੂਨ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ (file photo)

Sidhu Moosewala murder case: ਮਾਨਸਾ ਕੋਰਟ ‘ਚ 8 ਮੁਲਜ਼ਮਾਂ ਦੀ ਪੇਸ਼ੀ, ਕੇਕੜਾ 14 ਜੂਨ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ (file photo)

ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ 8 ਮੁਲਜ਼ਮਾਂ ਨੂੰ ਸ਼ਨੀਵਾਰ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਚਾਰ ਮੁਲਜ਼ਮਾਂ ਦਾ ਪੁਲੀਸ ਰਿਮਾਂਡ 15 ਜੂਨ ਤੱਕ ਵਧਾ ਦਿੱਤਾ ਹੈ।

 • Share this:
  ਮਾਨਸਾ - ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਗਏ 8 ਮੁਲਜ਼ਮਾਂ ਨੂੰ ਸ਼ਨੀਵਾਰ ਨੂੰ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਚਾਰ ਮੁਲਜ਼ਮਾਂ ਦਾ ਪੁਲੀਸ ਰਿਮਾਂਡ 15 ਜੂਨ ਤੱਕ ਵਧਾ ਦਿੱਤਾ ਹੈ। ਇਨ੍ਹਾਂ ਵਿੱਚ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਵਾਲਾ ਸੰਦੀਪ ਉਰਫ਼ ਕੇਕੜਾ ਅਤੇ ਮੋਨੂੰ ਡਾਗਰ, ਪਵਨ ਅਤੇ ਨਸੀਬ ਖ਼ਾਨ ਸ਼ਾਮਲ ਹਨ, ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਂਦਾ ਗਿਆ ਹੈ। ਮਨਪ੍ਰੀਤ ਮੰਨਾ, ਮਨਪ੍ਰੀਤ ਭਾਊ, ਸਾਰਜ ਮਿੰਟੂ, ਪ੍ਰਭਦੀਪ ਸਿੰਘ ਪੱਬੀ ਅਤੇ ਚਰਨਜੀਤ ਸਿੰਘ ਚੇਤਨ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ।

  ਦੱਸ ਦਈਏ ਕਿ ਮਾਨਸਾ ਦੀ ਅਦਾਲਤ ਵਿਚ 8 ਵਿਅਕਤੀਆਂ ਨੂੰ ਪੇਸ਼ ਕੀਤਾ ਗਿਆ, ਜਿਸ ਵਿਚ ਮਨਪ੍ਰੀਤ ਮੰਨਾ, ਮਨਪ੍ਰੀਤ ਭਾਊ, ਸਾਰਜ, ਸੰਦੀਪ ਕੇਕੜਾ, ਪ੍ਰਭਦੀਪ ਪਾਊ, ਚੇਤਨ, ਮੋਨੂੰ ਅਤੇ ਜਤਿੰਦਰ ਸ਼ਾਮਿਲ ਸਨ। ਜਿਨ੍ਹਾਂ ਵਿੱਚੋਂ ਮੋਨੂੰ, ਜਤਿੰਦਰ ਅਤੇ ਚੇਤਨ ਨੂੰ ਅੱਜ ਪਹਿਲੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੋਨੂੰ ਨੂੰ 3 ਦਿਨ ਅਤੇ ਜਤਿੰਦਰ ਨੂੰ 4 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਕੇਕੜਾ ਨੂੰ 14 ਤਰੀਕ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।

  ਪੁਲਿਸ ਨੇ ਅਦਾਲਤ ਨੂੰ ਕਿਹਾ ਕਿ ਕੇਕੜਾ ਜਾਂਚ ਵਿੱਚ ਸਹੀ ਢੰਗ ਨਾਲ ਸਹਿਯੋਗ ਨਹੀਂ ਕਰ ਰਿਹਾ ਸੀ ਅਤੇ ਜਾਂਚ ਨੂੰ ਭਟਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਲਈ ਉਸ ਦਾ ਰਿਮਾਂਡ ਦਿੱਤਾ ਜਾਵੇ। ਅਦਾਲਤ ਨੇ ਕੇਕੜੇ ਦਾ 4 ਦਿਨ ਦਾ ਰਿਮਾਂਡ ਦਿੱਤਾ ਹੈ। ਦੱਸ ਦੇਈਏ ਕਿ ਪੰਜਾਬ ਪੁਲਿਸ ਦੀ ਪੁੱਛਗਿੱਛ ਵਿੱਚ ਕੇਕੜਾ ਨੇ ਦੱਸਿਆ ਹੈ ਕਿ ਮੂਸੇਵਾਲਾ ਦੀ ਰੇਕੀ ਦਾ ਸੌਦਾ 15 ਹਜ਼ਾਰ ਰੁਪਏ ਵਿੱਚ ਹੋਇਆ ਸੀ। ਉਹ ਕਈ ਵਾਰ ਰੇਕੀ ਕਰਨ ਗਿਆ ਸੀ।

  29 ਮਈ ਨੂੰ, ਜਿਸ ਦਿਨ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ, ਕੇਕੜਾ ਹੀ ਉਹ ਵਿਅਕਤੀ ਸੀ ਜਿਸ ਨੇ ਗੋਲਡੀ ਬਰਾੜ ਨੂੰ ਸੂਚਿਤ ਕੀਤਾ ਸੀ ਕਿ ਮੂਸੇਵਾਲਾ ਚਲਾ ਗਿਆ ਹੈ। ਉਸ ਦੇ ਨਾਲ ਕੋਈ ਸੁਰੱਖਿਆ ਨਹੀਂ ਹੈ ਅਤੇ ਉਹ ਬੁਲੇਟ ਪਰੂਫ ਗੱਡੀ ਵਿਚ ਵੀ ਨਹੀਂ ਹੈ। ਦੱਸ ਦੇਈਏ ਕਿ ਇੰਟਰਪੋਲ ਨੇ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ।
  Published by:Ashish Sharma
  First published:

  Tags: Court, Mansa, Punjab Police, Remand, Sidhu Moosewala

  ਅਗਲੀ ਖਬਰ