Home /News /punjab /

ਸਿੱਧੂ ਮੂਸੇਵਾਲਾ ਕਤਲਕਾਂਡ 'ਚ ਫਰਾਰ ਸ਼ੂਟਰ ਜਗਰੂਪ ਰੂਪਾ ਦਾ ਸਾਥੀ ਗ੍ਰਿਫ਼ਤਾਰ...

ਸਿੱਧੂ ਮੂਸੇਵਾਲਾ ਕਤਲਕਾਂਡ 'ਚ ਫਰਾਰ ਸ਼ੂਟਰ ਜਗਰੂਪ ਰੂਪਾ ਦਾ ਸਾਥੀ ਗ੍ਰਿਫ਼ਤਾਰ...

ਮੂਸੇਵਾਲਾ ਕਤਲਕਾਂਡ 'ਚ ਫਰਾਰ ਸ਼ੂਟਰ ਜਗਰੂਪ ਰੂਪਾ ਦਾ ਸਾਥੀ ਗ੍ਰਿਫ਼ਤਾਰ

ਮੂਸੇਵਾਲਾ ਕਤਲਕਾਂਡ 'ਚ ਫਰਾਰ ਸ਼ੂਟਰ ਜਗਰੂਪ ਰੂਪਾ ਦਾ ਸਾਥੀ ਗ੍ਰਿਫ਼ਤਾਰ

ਸੀਆਈਏ ਸਟਾਫ਼ ਦੇ ਇੰਚਾਰਜ ਸ਼ਿਵਕੁਮਾਰ ਨੇ ਨਿਊਜ਼18 ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ 'ਤੇ ਦਰਜਨਾਂ ਮਾਮਲੇ ਦਰਜ ਹਨ। ਤਰਨਤਾਰਨ ਤੋਂ ਲੈ ਕੇ ਅੰਮ੍ਰਿਤਸਰ ਤੱਕ ਇਸ 'ਤੇ ਕਈ ਅਜਿਹੇ ਕੇਸ 307 302 ਦਰਜ ਹਨ, ਇਸਦੀ ਬੜੇ ਸਮੇਂ ਤੋਂ ਪੁਲਿਸ ਨੂੰ ਵੀ ਭਾਲ ਸੀ।

  • Share this:

ਮੁਹਾਲੀ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ 'ਚ ਫਰਾਰ ਸ਼ੂਟਰ ਜਗਰੂਪ ਰੂਪਾ ਦਾ ਸਾਥੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਹਾਲੀ ਪੁਲਿਸ ਨੇ ਪੰਮਾ ਨੂੰ ਗ੍ਰਿਫ਼ਤਾਰ ਕੀਤਾ ਹੈ। ਕੋਰਟ ਨੇ ਪੰਮਾ ਨੂੰ 6 ਦਿਨਾਂ ਦੇ ਰਿਮਾਂਡ 'ਤੇ ਭੇਜਿਆ ਹੈ।  ਉਸਨੇ 11 ਜੂਨ ਨੂੰ ਲਾਂਡਰਾ 'ਚ ਇੱਕ ਜਵੈਲਰੀ ਦੀ ਦੁਕਾਨ 'ਚ ਲੁੱਟ ਕੀਤੀ ਸੀ।  ਜਵੈਲਰਜ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਲੁੱਟ ਕੀਤੀ ਸੀ।  ਪੰਮਾ ਖਿਲਾਫ਼ ਵੱਖ-ਵੱਖ ਜ਼ਿਲ੍ਹਿਆਂ 'ਚ ਕਈ ਮਾਮਲੇ ਦਰਜ ਹਨ। ਕਤਲ, ਲੁੱਟਾ ਖੋਹਾਂ ਦੇ ਮਾਮਲੇ ਦੇ ਕੇਸ ਦਰਜ ਹਨ। ਪੰਮਾ ਤੋਂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਵੀ ਪੁੱਛਗਿੱਛ ਕੀਤੀ ਜਾਵੇਗੀ। ਫਰਾਰ ਸ਼ੂਟਰ ਜਗਰੂਪ ਰੂਪਾ ਤੇ ਮਨੂੰ ਖੁੱਸਾ ਨੂੰ ਲੈ ਕੇ ਸਵਾਲ ਕੀਤੇ ਜਾਣਗੇ।

ਸੀਆਈਏ ਸਟਾਫ਼ ਦੇ ਇੰਚਾਰਜ ਸ਼ਿਵਕੁਮਾਰ ਨੇ ਨਿਊਜ਼18 ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ 'ਤੇ ਦਰਜਨਾਂ ਮਾਮਲੇ ਦਰਜ ਹਨ। ਤਰਨਤਾਰਨ ਤੋਂ ਲੈ ਕੇ ਅੰਮ੍ਰਿਤਸਰ ਤੱਕ ਇਸ 'ਤੇ ਕਈ ਅਜਿਹੇ ਕੇਸ 307 302 ਦਰਜ ਹਨ, ਇਸਦੀ ਬੜੇ ਸਮੇਂ ਤੋਂ ਪੁਲਿਸ ਨੂੰ ਵੀ ਭਾਲ ਸੀ।

ਬੀਤੀ 11 ਜੂਨ ਨੂੰ ਲਾਂਡਰਾ ਦੀ ਜਿਊਲਰੀ ਸ਼ਾਪ 'ਚ ਮਿਰਚਾਂ ਪਾ ਕੇ ਲੁੱਟ ਕੀਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਜਾਲ ਵਿਛਾ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਇਹ ਮੁਲਜ਼ਮ ਪੰਮਾ ਸਿੱਧੂ ਵੀ ਭਗੌੜੇ ਮੁਲਜ਼ਮਾਂ ਦਾ ਸਾਥੀ ਰਿਹਾ ਹੈ, ਇਸ ਦੇ ਨਾਲ ਇਹ ਪਿਛਲੇ ਕਾਫੀ ਸਮੇਂ ਤੋਂ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਵੀ ਅੰਜਾਮ ਦਿੰਦਾ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਮਨੂ ਖੁਸ਼ੀ ਅਤੇ ਗਰੁੱਪ ਰੂਪਾ ਬਾਰੇ ਜਾਣਕਾਰੀ ਹਾਸਲ ਕਰਨ ਲਈ ਵੀ ਪੁੱਛਗਿੱਛ ਕੀਤੀ ਜਾਵੇਗੀ।

ਬਲਟਾਣਾ ਵਿੱਚ ਰੰਗਦਾਰੀ ਲੈਣ ਆਏ ਗੈਂਗਸਟਰਾਂ ਦੀਆਂ LIVE ਤਸਵੀਰਾਂ, ਹੋਟਲ ਮਾਲਕ ਤੋਂ ਰੰਗਦਾਰੀ ਲੈਣ ਆਏ ਸਨ ਗੈਂਗਸਟਰ, 8 ਜੁਲਾਈ ਦੀਆਂ ਤਸਵੀਰਾਂ।

' isDesktop="true" id="356309" youtubeid="zu47zdN-60U" category="punjab">

ਭੂਪੀ ਰਾਣਾ ਗੈਂਗ ਦੇ 3 ਮੈਂਬਰ ਚੰਡੀਗੜ੍ਹ ਨਾਲ ਲੱਗਦੇ ਬਲਟਾਣਾ ਤੋਂ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ।

Published by:Sukhwinder Singh
First published:

Tags: Crime news, Gangster, Sidhu Moosewala