Home /News /punjab /

ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਵੱਡੀ ਖ਼ਬਰ, ਗ੍ਰਿਫ਼ਤਾਰ ਸਤਬੀਰ ਦੇ ਪਰਿਵਾਰ ਦਾ ਵੱਡਾ ਦਾਅਵਾ

ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਵੱਡੀ ਖ਼ਬਰ, ਗ੍ਰਿਫ਼ਤਾਰ ਸਤਬੀਰ ਦੇ ਪਰਿਵਾਰ ਦਾ ਵੱਡਾ ਦਾਅਵਾ

ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਵੱਡੀ ਖ਼ਬਰ, ਗ੍ਰਿਫ਼ਤਾਰ ਸਤਬੀਰ ਦੇ ਪਰਿਵਾਰ ਦਾ ਵੱਡਾ ਦਾਅਵਾ(ਫਾਇਲ ਫੋਟੋ)

ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਵੱਡੀ ਖ਼ਬਰ, ਗ੍ਰਿਫ਼ਤਾਰ ਸਤਬੀਰ ਦੇ ਪਰਿਵਾਰ ਦਾ ਵੱਡਾ ਦਾਅਵਾ(ਫਾਇਲ ਫੋਟੋ)

ਸੰਦੀਪ ਕਾਹਲੋਂ ਅਕਾਲੀ ਨੇਤਾ ਨਿਰਮਲ ਕਾਹਲੋਂ ਦਾ ਭਤੀਜਾ ਹੈ। ਹਰਗੋਬਿੰਦਪੁਰ 'ਚ ਪੰਚਾਇਤ ਅਫ਼ਸਰ ਵਜੋਂ ਤਾਇਨਾਤ ਹੈ। ਕਈ ਦਿਨਾਂ ਤੋਂ ਆਪਣੀ ਡਿਊਟੀ ਤੋਂ ਵੀ ਗੈਰ-ਹਾਜ਼ਿਰ ਚੱਲ ਰਿਹਾ ਹੈ।

 • Share this:
  ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਕੇਸ ਵੱਚ ਗ੍ਰਿਫ਼ਤਾਰ ਸਤਬੀਰ ਦੇ ਪਰਿਵਾਰ ਨੇ ਵੱਡਾ ਦਾਅਵਾ ਕੀਤਾ ਹੈ।  ਅਕਾਲੀ ਨੇਤਾ ਨਿਰਮਲ ਕਾਹਲੋਂ ਦੇ ਭਤੀਜੇ ਸੰਦੀਪ ਕਾਹਲੋਂ ਦੇ ਕਹਿਣ 'ਤੇ ਸਤਬੀਰ ਛੱਡਣ ਗਿਆ ਸੀ।  ਤਿੰਨ ਲੋਕਾਂ ਨੂੰ ਆਪਣੀ ਫਾਰਚੂਨਰ ਕਾਰ 'ਚ ਬਠਿੰਡਾ ਛੱਡਣ ਗਿਆ ਸੀ। ਬਠਿੰਡਾ 'ਚ ਹੀ ਕਿਸੇ ਸ਼ਖਸ ਨੇ ਬੈਗ ਦਿੱਤਾ ਸੀ।

  ਸੰਦੀਪ ਦੇ ਨਾਲ ਸਤਬੀਰ ਦੇ ਨੇ ਪੁਰਾਣੇ ਕਾਰੋਬਾਰੀ ਸਬੰਧ ਹਨ। ਸੰਦੀਪ ਕਾਹਲੋਂ ਉਨ੍ਹਾਂ ਦੇ ਘੋੜੇ ਵੀ ਖਰੀਦਦਾ ਰਿਹਾ ਹੈ। ਸੰਦੀਪ ਕਾਹਲੋਂ ਅਕਾਲੀ ਨੇਤਾ ਨਿਰਮਲ ਕਾਹਲੋਂ ਦਾ ਭਤੀਜਾ ਹੈ। ਹਰਗੋਬਿੰਦਪੁਰ 'ਚ ਪੰਚਾਇਤ ਅਫ਼ਸਰ ਵਜੋਂ ਤਾਇਨਾਤ ਹੈ। ਕਈ ਦਿਨਾਂ ਤੋਂ ਆਪਣੀ ਡਿਊਟੀ ਤੋਂ ਵੀ ਗੈਰ-ਹਾਜ਼ਿਰ ਚੱਲ ਰਿਹਾ ਹੈ।


  ਮੂਸੇਵਾਲਾ ਦਾ 'ਗੁਨਾਹਗਾਰ' ਸਤਬੀਰ !


  -ਅਜਨਾਲਾ ਦੇ ਪਿੰਡ ਤਲਵੰਡੀ ਰਾਏ ਦਾਦੂ ਦਾ ਰਹਿਣ ਵਾਲਾ
  -ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਹੈ ਲਿੰਕ
  -ਸਟੱਡ ਫਾਰਮ ਦਾ ਮਾਲਕ ਹੈ ਸਤਬੀਰ
  -ਸਤਬੀਰ ਕੋਲ 40 ਤੋਂ ਵੱਧ ਘੋੜੇ-ਘੋੜੀਆਂ
  -ਪਹਿਲਾਂ ਵੀ ਹਥਿਆਰ ਸਪਲਾਈ ਕਰਨ ਦਾ ਕੇਸ ਦਰਜ

  'ਹਥਿਆਰਾਂ ਵਾਲੀ' ਫਾਰਚੂਨਰ


  ਦਿੱਲੀ ਨੰਬਰ DL 4C NE 8716 ਫਾਰਚੂਨਰ 'ਚ ਹਥਿਆਰ ਸਪਲਾਈ ਹੋਏ ਸਨ। ਫਾਰਚੂਨਰ ਸਤਬੀਰ ਸਿੰਘ ਦੀ ਹੈ। ਇਹ ਗੱਡੀ 19 ਮਈ ਨੂੰ ਬਠਿੰਡਾ 'ਚ ਪੈਟਰੋਲ ਪੰਪ 'ਤੇ ਦਿਖੀ। ਪੈਟਰੋਲ ਪੰਪ 'ਤੇ ਸ਼ੂਟਰਾਂ ਨੂੰ ਹਥਿਆਰ ਦਿੱਤੇ।
  Published by:Sukhwinder Singh
  First published:

  Tags: Sidhu Moosewala

  ਅਗਲੀ ਖਬਰ