Home /News /punjab /

ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਸਾਰਜ ਮਿੰਟੂ ਦੀ ਜੇਲ 'ਚ ਕੁੱਟਮਾਰ, ਸ਼ਾਰਪਸ਼ੂਟਰ ਨੂੰ ਭੇਜੀ ਸੀ ਕਾਰ

ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਸਾਰਜ ਮਿੰਟੂ ਦੀ ਜੇਲ 'ਚ ਕੁੱਟਮਾਰ, ਸ਼ਾਰਪਸ਼ੂਟਰ ਨੂੰ ਭੇਜੀ ਸੀ ਕਾਰ

ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਸਾਰਜ ਮਿੰਟੂ ਦੀ ਜੇਲ 'ਚ ਕੁੱਟਮਾਰ, ਸ਼ਾਰਪਸ਼ੂਟਰ ਨੂੰ ਭੇਜੀ ਸੀ ਕਾਰ

ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਸਾਰਜ ਮਿੰਟੂ ਦੀ ਜੇਲ 'ਚ ਕੁੱਟਮਾਰ, ਸ਼ਾਰਪਸ਼ੂਟਰ ਨੂੰ ਭੇਜੀ ਸੀ ਕਾਰ

sidhu moosewala murder case : ਪੰਜਾਬ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਕੋਰੋਲਾ ਕਾਰ ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਸਾਰਜ ਮਿੰਟੂ ਵੱਲੋਂ ਹੀ ਲਿਆਂਦੀ ਗਈ ਸੀ। ਜੇਲ੍ਹ ਗੈਂਗਸਟਰ ਮਨਪ੍ਰੀਤ ਮੰਨਾ ਨੇ ਮਨਪ੍ਰੀਤ ਭਾਊ ਨੂੰ ਕੋਰੋਲਾ ਕਾਰ ਦਿੱਤੀ ਸੀ। ਫਿਰ ਸਾਰਜ ਮਿੰਟੂ ਦੇ ਕਹਿਣ 'ਤੇ ਮਨਪ੍ਰੀਤ ਭਾਊ ਨੇ ਇਹ ਕੋਰੋਲਾ ਸ਼ਾਰਪ ਸ਼ੂਟਰਾਂ ਨੂੰ ਦੇ ਦਿੱਤੀ। ਮਿੰਟੂ ਭਗਵਾਨਪੁਰੀਆ ਗੈਂਗ ਨਾਲ ਸਬੰਧਤ ਹੈ ਪਰ ਗੋਲਡੀ ਬਰਾੜ ਅਤੇ ਸਚਿਨ ਥਾਪਨ ਦਾ ਕਰੀਬੀ ਵੀ ਮੰਨਿਆ ਜਾਂਦਾ ਹੈ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ : ਪੰਜਾਬ ਦੀ ਬਠਿੰਡਾ ਜੇਲ੍ਹ ਵਿੱਚ ਗੈਂਗਸਟਰਾਂ ਦੇ ਦੋ ਧੜਿਆਂ ਵਿੱਚ ਝੜਪ ਦਾ ਮਾਮਲਾ ਸਾਹਮਣੇ ਆਇਆ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਝੜਪ ਵਿੱਚ ਦੋ ਗੈਂਗਸਟਰ ਸਾਰਜ ਮਿੰਟੂ ਉਰਫ਼ ਸਾਰਜ ਸੰਧੂ (Gangster Saraj Sandhu Mintu) ,ਜਿਸ ਨੇ ਸਿੱਧੂ ਮੂਸੇਵਾਲ ਮਰਡਰ ਕੇਸ ਵਿੱਚ ਸ਼ਾਰਪਸ਼ੂਟਰ ਨੂੰ ਕਾਰ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਬੌਬੀ ਮਲਹੋਤਰਾ ਉਰਫ਼ ਸਾਗਰ ਉੱਤੇ ਹੋਰ ਗੈਂਗਸਟਰਾਂ ਨੇ ਹਮਲਾ ਕੀਤਾ ਹੈ। ਇਹ ਹਮਲਾ ਜੇਲ੍ਹ ਵਿੱਚ ਬੰਦ ਗੈਂਗਸਟਰਾਂ ਜੋਗਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਨੇ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ 10 ਦਿਨ ਪਹਿਲਾਂ ਦੋਵਾਂ ਗੈਂਗਸਟਰਾਂ ਦੀ ਮਿੰਟੂ ਅਤੇ ਮਲਹੋਤਰਾ ਨਾਲ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਸੀ। ਸਾਰਜ ਮਿੰਟੂ ਅਤੇ ਸਾਗਰ ਨੂੰ ਜੇਲ੍ਹ ਹਸਪਤਾਲ ਵਿੱਚ ਹੀ ਦਾਖ਼ਲ ਕਰਵਾਇਆ ਗਿਆ ਹੈ। ਬਠਿੰਡਾ ਪੁਲਿਸ ਨੇ ਕੁੱਟਮਾਰ ਦੇ ਮਾਮਲੇ ਵਿੱਚ ਗੈਂਗਸਟਰ ਜੋਗਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

  ਪੰਜਾਬ ਪੁਲਿਸ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਕੋਰੋਲਾ ਕਾਰ ਸ਼ਾਰਪਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਸਾਰਜ ਮਿੰਟੂ ਵੱਲੋਂ ਹੀ ਲਿਆਂਦੀ ਗਈ ਸੀ। ਜੇਲ੍ਹ ਵਿੱਚ ਬੰਦ ਗੈਂਗਸਟਰ ਮਨਪ੍ਰੀਤ ਮੰਨਾ ਨੇ ਮਨਪ੍ਰੀਤ ਭਾਊ ਨੂੰ ਕੋਰੋਲਾ ਕਾਰ ਦਿੱਤੀ ਸੀ। ਫਿਰ ਸਾਰਜ ਮਿੰਟੂ ਦੇ ਕਹਿਣ 'ਤੇ ਮਨਪ੍ਰੀਤ ਭਾਊ ਨੇ ਇਹ ਕੋਰੋਲਾ ਸ਼ਾਰਪ ਸ਼ੂਟਰਾਂ ਨੂੰ ਦੇ ਦਿੱਤੀ। ਮਿੰਟੂ ਭਗਵਾਨਪੁਰੀਆ ਗੈਂਗ ਨਾਲ ਸਬੰਧਤ ਹੈ ਪਰ ਗੋਲਡੀ ਬਰਾੜ ਅਤੇ ਸਚਿਨ ਥਾਪਨ ਦਾ ਕਰੀਬੀ ਵੀ ਮੰਨਿਆ ਜਾਂਦਾ ਹੈ।

  ਚਾਰੇ ਬਦਮਾਸ਼ ਹੁਣ ਵੱਖ-ਵੱਖ ਬੈਰਕਾਂ ਵਿੱਚ ਹਨ


  ਜਦੋਂ ਚਾਰੇ ਬਦਮਾਸ਼ ਆਹਮੋ-ਸਾਹਮਣੇ ਹੋ ਗਏ ਤਾਂ ਜੋਗਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਨੇ ਸਾਰਜ ਅਤੇ ਬੌਬੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜੇਲ੍ਹ ਅਧਿਕਾਰੀਆਂ ਨੇ ਦਖ਼ਲ ਦੇ ਕੇ ਚਾਰ ਬਦਮਾਸ਼ਾਂ ਨੂੰ ਵੱਖ-ਵੱਖ ਬੈਰਕਾਂ ਵਿੱਚ ਬੰਦ ਕਰ ਦਿੱਤਾ ਅਤੇ ਮਾਮਲੇ ਦੀ ਸੂਚਨਾ ਥਾਣਾ ਕੈਂਟ ਨੂੰ ਦਿੱਤੀ। ਪੁਲਿਸ ਨੇ ਬਠਿੰਡਾ ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਸੁਰਿੰਦਰਪਾਲ ਸਿੰਘ ਦੀ ਸ਼ਿਕਾਇਤ ’ਤੇ ਗੈਂਗਸਟਰਾਂ ਜੋਗਿੰਦਰ ਸਿੰਘ ਅਤੇ ਪਲਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਉਕਤ ਬਦਮਾਸ਼ਾਂ ਨੂੰ ਪੁੱਛਗਿੱਛ ਲਈ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਤਿਆਰੀ ਵੀ ਸ਼ੁਰੂ ਕਰ ਦਿੱਤੀ ਹੈ।

  ਗੈਂਗਸਟਰ ਸਾਰਜ ਮਿੰਟੂ ਅਤੇ ਬੌਬੀ ਮਲਹੋਤਰਾ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਨਪ੍ਰੀਤ ਸਿੰਘ ਉਰਫ ਮੰਨਾ ਤੋਂ ਕੋਰੋਲਾ ਕਾਰ ਲੈ ਕੇ ਸ਼ੂਟਰਾਂ ਕੋਲ ਗਏ ਸਨ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲੀਸ ਨੇ ਉਸ ਨੂੰ ਕਤਲ ਕੇਸ ਵਿੱਚ ਨਾਮਜ਼ਦ ਕੀਤਾ ਹੈ। ਮਾਨਸਾ ਪੁਲਿਸ ਨੇ ਬਠਿੰਡਾ ਪੁਲੀਸ ਨਾਲ ਮਿਲ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ। ਬਾਅਦ ਵਿੱਚ ਪੁਲੀਸ ਨੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਕੇਂਦਰੀ ਜੇਲ੍ਹ ਭੇਜ ਦਿੱਤਾ।
  Published by:Sukhwinder Singh
  First published:

  Tags: Crime news, Sidhu moosewala murder case

  ਅਗਲੀ ਖਬਰ