Home /News /punjab /

Sidhu Moosewala Murder Case: ਸ਼ੂਟਰ ਅੰਕਿਤ ਤੇ ਸਚਿਨ ਅਦਾਲਤ 'ਚ ਪੇਸ਼, ਪੰਜਾਬ ਪੁਲਿਸ ਨੂੰ ਮਿਲਿਆ ਟਰਾਂਜ਼ਿਟ ਰਿਮਾਂਡ  

Sidhu Moosewala Murder Case: ਸ਼ੂਟਰ ਅੰਕਿਤ ਤੇ ਸਚਿਨ ਅਦਾਲਤ 'ਚ ਪੇਸ਼, ਪੰਜਾਬ ਪੁਲਿਸ ਨੂੰ ਮਿਲਿਆ ਟਰਾਂਜ਼ਿਟ ਰਿਮਾਂਡ  

Sidhu Moosewala Murder Case: ਸ਼ੂਟਰ ਅੰਕਿਤ ਤੇ ਸਚਿਨ ਨੂੰ ਅਦਾਲਤ 'ਚ ਪੇਸ਼, ਪੰਜਾਬ ਪੁਲਿਸ ਨੂੰ ਮਿਲਿਆ ਟਰਾਂਜ਼ਿਟ ਰਿਮਾਂਡ  

Sidhu Moosewala Murder Case: ਸ਼ੂਟਰ ਅੰਕਿਤ ਤੇ ਸਚਿਨ ਨੂੰ ਅਦਾਲਤ 'ਚ ਪੇਸ਼, ਪੰਜਾਬ ਪੁਲਿਸ ਨੂੰ ਮਿਲਿਆ ਟਰਾਂਜ਼ਿਟ ਰਿਮਾਂਡ  

Sidhu Moosewala Murder Case: ਪੰਜਾਬ ਪੁਲਿਸ ਨੇ ਸ਼ੂਟਰ ਅੰਕਿਤ ਅਤੇ ਸਚਿਨ ਨੂੰ ਅਦਾਲਤ ਵਿੱਚ ਹੀ ਗ੍ਰਿਫਤਾਰ ਕੀਤਾ ਹੈ। ਅਦਾਲਤ ਨੇ ਮੁਲਜ਼ਮਾਂ ਨੂੰ ਲਿਜਾਉਣ ਲਈ ਪੰਜਾਬ ਪੁਲੀਸ ਨੂੰ ਸਖ਼ਤ ਸੁਰੱਖਿਆ ਦੇ ਨਿਰਦੇਸ਼ ਦਿੱਤੇ ਹਨ। ਅੰਕਿਤ ਸਾਰੇ 6 ਨਿਸ਼ਾਨੇਬਾਜ਼ਾਂ ਵਿੱਚੋਂ ਸਭ ਤੋਂ ਘੱਟ ਉਮਰ ਦਾ ਨਿਸ਼ਾਨੇਬਾਜ਼ ਸੀ। ਜਿਸ ਨੇ ਮੂਸੇਵਾਲਾ 'ਤੇ ਦੋਵਾਂ ਹੱਥਾਂ ਨਾਲ ਗੋਲੀਆਂ ਚਲਾਈਆਂ ਸਨ।

ਹੋਰ ਪੜ੍ਹੋ ...
  • Share this:

ਨਵੀਂ ਦਿੱਲੀ- ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਸ਼ੂਟਰ ਅੰਕਿਤ ਅਤੇ ਸਚਿਨ ਨੂੰ ਦਿੱਲੀ ਪੁਲਿਸ ਨੇ ਅੱਜ ਪਟਿਆਲਾ ਹਾਊਸ ਕੋਰਟ ਵਿੱਚ ਪੇਸ਼ ਕੀਤਾ। ਪਟਿਆਲਾ ਹਾਊਸ ਕੋਰਟ ਨੇ ਸ਼ੂਟਰ ਅੰਕਿਤ ਅਤੇ ਸਚਿਨ ਦਾ ਇੱਕ ਦਿਨ ਦਾ ਟਰਾਂਜ਼ਿਟ ਰਿਮਾਂਡ ਪੰਜਾਬ ਪੁਲਿਸ ਨੂੰ ਦੇ ਦਿੱਤਾ ਹੈ। ਪੰਜਾਬ ਪੁਲੀਸ ਵੱਲੋਂ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਸ਼ੂਟਰ ਅੰਕਿਤ ਅਤੇ ਸਚਿਨ ਦੀ ਹਿਰਾਸਤ ਦੀ ਮੰਗ ਕੀਤੀ ਗਈ ਸੀ। ਅਦਾਲਤ ਨੇ ਪੰਜਾਬ ਪੁਲਿਸ ਨੂੰ ਸ਼ੂਟਰ ਅੰਕਿਤ ਅਤੇ ਸਚਿਨ ਨੂੰ ਗ੍ਰਿਫਤਾਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਅਦਾਲਤ ਵਿੱਚ ਹੀ ਪੰਜਾਬ ਪੁਲਿਸ ਨੇ ਸ਼ੂਟਰ ਅੰਕਿਤ ਅਤੇ ਸਚਿਨ ਨੂੰ ਗ੍ਰਿਫ਼ਤਾਰ ਕਰ ਲਿਆ। ਅਦਾਲਤ ਨੇ ਮੁਲਜ਼ਮਾਂ ਨੂੰ ਫੜਨ ਲਈ ਪੰਜਾਬ ਪੁਲੀਸ ਨੂੰ ਸਖ਼ਤ ਸੁਰੱਖਿਆ ਦੇ ਨਿਰਦੇਸ਼ ਦਿੱਤੇ ਹਨ। ਅੰਕਿਤ ਸਾਰੇ 6 ਸ਼ੂਟਰਾਂ ਵਿੱਚੋਂ ਸਭ ਤੋਂ ਘੱਟ ਉਮਰ ਦਾ ਸ਼ੂਟਰ ਸੀ, ਜਿਸ ਨੇ ਮੂਸੇਵਾਲਾ 'ਤੇ ਦੋਵਾਂ ਹੱਥਾਂ ਨਾਲ ਗੋਲੀਆਂ ਚਲਾਈਆਂ ਸਨ।

ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੇ ਕਤਲ ਵਿੱਚ ਦੋਵਾਂ ਹੱਥਾਂ ਨਾਲ 6 ਗੋਲੀਆਂ ਚਲਾਉਣ ਵਾਲੇ ਅੰਕਿਤ ਸੇਰਸਾ ਨੇ ਛੋਟੀ ਉਮਰ ਵਿੱਚ ਹੀ ਜੁਰਮ ਦੀ ਦਲਦਲ ਵਿੱਚ ਫਸ ਕੇ ਇੰਨਾ ਵੱਡਾ ਅਪਰਾਧ ਕਰ ਦਿੱਤਾ। ਉਸ ਦੀ ਮਾਂ ਵੀ ਸ਼ਰਮਸਾਰ ਹੋ ਗਈ। ਉਸ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਨੇ ਗਲਤ ਕੰਮ ਕੀਤਾ ਹੈ। ਇਸ ਲਈ ਸਰਕਾਰ ਉਸ ਨੂੰ ਮੌਤ ਦੀ ਸਜ਼ਾ ਦੇਵੇ ਜਾਂ ਗੋਲੀ ਚਲਾ ਦੇਵੇ, ਸਾਨੂੰ ਹੁਣ ਉਸ ਨਾਲ ਕੋਈ ਮਤਲਬ ਨਹੀਂ ਹੈ।



ਅੰਕਿਤ ਸੇਰਸਾ ਦਾ ਜਨਮ ਸੋਨੀਪਤ ਦੇ ਇੱਕ ਪਿੰਡ ਵਿੱਚ ਹੋਇਆ ਸੀ। ਸਿਰਫ਼ 18 ਗਜ਼ ਦੇ ਘਰ ਵਿੱਚ ਰਹਿੰਦੇ ਪਰਿਵਾਰ ਦੇ 3 ਮੈਂਬਰ ਦੋ ਵਕਤ ਦੀ ਰੋਟੀ ਲਈ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਹਨ। ਜਸਵੀਰ ਦੇ ਪਰਿਵਾਰ ਵਿੱਚ ਚਾਰ ਧੀਆਂ ਅਤੇ ਦੋ ਪੁੱਤਰ ਹੈ। ਜਦੋਂ ਕਿ ਤਿੰਨ ਧੀਆਂ ਦਾ ਵਿਆਹ ਹੋ ਚੁੱਕਾ ਹੈ, ਇੱਕ ਪੁੱਤਰ ਆਪਣੇ ਮਾਪਿਆਂ ਨਾਲ ਮਜ਼ਦੂਰੀ ਕਰਦਾ ਹੈ। ਅਜਿਹੇ 'ਚ ਅੰਕਿਤ ਨੇ ਘਰ ਬੈਠੇ ਪੂਰੇ ਪਰਿਵਾਰ ਦਾ ਪੇਟ ਭਰਨ ਦਾ ਜ਼ਿੰਮਾ ਲਿਆ ਅਤੇ ਫੈਕਟਰੀ ਜਾਣਾ ਸ਼ੁਰੂ ਕਰ ਦਿੱਤਾ ਪਰ ਇਹ ਸਿਲਸਿਲਾ ਸਿਰਫ 8 ਮਹੀਨੇ ਹੀ ਚੱਲਿਆ। ਇਸ ਤੋਂ ਬਾਅਦ ਅੰਕਿਤ ਘਰ 'ਚ ਰਹਿਣ ਲੱਗਾ। ਸਿਰਫ਼ ਸਾਢੇ 18 ਸਾਲ ਦਾ ਅੰਕਿਤ ਮੋਬਾਈਲ ਚੋਰੀ ਵਿੱਚ ਨਾਂ ਆਉਣ ਮਗਰੋਂ ਅਪਰਾਧ ਦੀ ਦੁਨੀਆਂ ਵਿੱਚ ਦਾਖ਼ਲ ਹੋ ਗਿਆ ਸੀ। ਇਸ ਤੋਂ ਬਾਅਦ ਉਹ ਲਾਰੇਂਸ ਬਿਸ਼ਨੋਈ ਤੱਕ ਪਹੁੰਚ ਗਿਆ।

Published by:Ashish Sharma
First published:

Tags: Delhi High Court, Punjab Police, Sidhu Moose Wala