Home /News /punjab /

ਮੂਸੇਵਾਲਾ ਕਤਲ ਮਾਮਲਾ: ਕੈਨੇਡਾ ਵਿਚ ਰੂਪੋਸ਼ ਹੋਇਆ ਗੋਲਡੀ ਬਰਾੜ

ਮੂਸੇਵਾਲਾ ਕਤਲ ਮਾਮਲਾ: ਕੈਨੇਡਾ ਵਿਚ ਰੂਪੋਸ਼ ਹੋਇਆ ਗੋਲਡੀ ਬਰਾੜ

(ਫਾਇਲ ਫੋਟੋ)

(ਫਾਇਲ ਫੋਟੋ)

  • Share this:
    ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਹੋਣ ਤੋਂ ਬਾਅਦ ਉਹ ਕੈਨੇਡਾ 'ਚ ਰੂਪੋਸ਼ ਹੋ ਗਿਆ ਹੈ। ਉਸ ਦੀ ਥਾਂ ਕੋਈ ਹੋਰ ਕਾਰੋਬਾਰ ਚਲਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਰਾੜ ਅਤੇ ਉਸ ਦੇ ਸਾਥੀਆਂ ਦੇ ਸਾਰੇ ਫੋਨ ਨੰਬਰ ਸਵਿੱਚ ਆਫ ਆ ਰਹੇ ਹਨ।

    ਗੋਲਡੀ ਬਰਾੜ ਕੈਨੇਡਾ ਵਿੱਚ ਟਰੱਕ ਚਲਾਉਂਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦਾ ਦਾਅਵਾ ਕਰਨ ਵਾਲੇ ਗਿਰੋਹ ਵੀ ਹੁਣ ਸੁਰੱਖਿਆ ਏਜੰਸੀਆਂ ਦੇ ਨਾਲ ਗੋਲਡੀ ਬਰਾੜ ਦੀ ਭਾਲ 'ਚ ਹਨ।

    ਕੈਨੇਡਾ 'ਚ ਬਰਾੜ ਦੇ ਹਮਸ਼ਕਲਾਂ ਦੀ ਕੁੱਟਮਾਰ
    ਸੁਰੱਖਿਆ ਏਜੰਸੀਆਂ ਤੋਂ ਇਲਾਵਾ ਗੋਲਡੀ ਬਰਾੜ ਨੂੰ ਇੱਕ ਹੋਰ ਖਤਰਾ ਮੰਡਰਾ ਰਿਹਾ ਹੈ। ਖਬਰਾਂ ਤੋਂ ਪਤਾ ਲੱਗਾ ਹੈ ਕਿ ਕੈਨੇਡਾ 'ਚ ਗੋਲਡੀ ਬਰਾੜ ਦੇ ਦੋ ਹਮਸ਼ਕਲਾਂ ਨੂੰ ਵਿਰੋਧੀ ਧੜੇ ਦੇ ਗੈਂਗਸਟਰਾਂ ਨੇ ਕੁੱਟਿਆ ਹੈ।

    ਦਿੱਲੀ ਦੇ ਦਾਊਦ ਵਜੋਂ ਮਸ਼ਹੂਰ ਨੀਰਜ ਬਵਾਨਾ ਦਾ ਗੈਂਗ, ਭੂਪੀ ਰਾਣਾ, ਕੌਸ਼ਲ ਚੌਧਰੀ, ਟਿੱਲੂ ਤਾਜਪੁਰੀਆ ਅਤੇ ਹੋਰ ਕਈ ਗੈਂਗ ਨੇ ਗੋਲਡੀ ਬਰਾੜ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ।

    ਗੋਲਡੀ ਦੀ ਬਜਾਏ ਕੋਈ ਹੋਰ ਕਾਰੋਬਾਰ ਚਲਾ ਰਿਹਾ ਹੈ
    ਸੂਤਰਾਂ ਅਨੁਸਾਰ ਇਹ ਵੀ ਖੁਲਾਸਾ ਹੋਇਆ ਹੈ ਕਿ ਗੋਲਡੀ ਬਰਾੜ ਦੀ ਥਾਂ ਹੁਣ ਕੋਈ ਹੋਰ ਉਸ ਦੀ ਆਵਾਜ਼ ਵਿੱਚ ਲਾਰੈਂਸ ਬਿਸ਼ਨੋਈ ਦਾ ਫਿਰੌਤੀ ਕਾਰੋਬਾਰ ਚਲਾ ਰਿਹਾ ਹੈ। ਮੂਸੇਵਾਲਾ ਕਤਲ ਕਾਂਡ ਹਾਈ ਪ੍ਰੋਫਾਈਲ ਹੋਣ ਕਾਰਨ ਕੈਨੇਡਾ ਅਤੇ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਇੱਕ ਦੂਜੇ ਦਾ ਸਾਥ ਦੇ ਰਹੀਆਂ ਹਨ। ਦਾਅਵਾ ਕੀਤਾ ਜਾ ਰਿਹਾ ਹੈ ਕਿ ਗੋਲਡੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

    ਦਿੱਲੀ ਪੁਲਿਸ ਨੇ ਮੂਸੇਵਾਲਾ ਦੇ ਕਾਤਲ ਅਤੇ ਕੈਨੇਡਾ ਸਥਿਤ ਮਾਸਟਰਮਾਈਂਡ ਗੋਲਡੀ ਬਰਾੜ ਵਿਚਕਾਰ ਫ਼ੋਨ 'ਤੇ ਹੋਈ ਗੱਲਬਾਤ ਦੀ ਰਿਕਾਰਡਿੰਗ ਦਾ ਵੀ ਪਰਦਾਫਾਸ਼ ਕੀਤਾ ਹੈ। ਜਾਣਕਾਰੀ ਮੁਤਾਬਕ ਗੋਲੀ ਚਲਾਉਣ ਵਾਲੇ ਗੋਲਡੀ ਬਰਾੜ ਨਾਲ ਕੋਡਵਰਡ 'ਚ ਗੱਲ ਕਰਦੇ ਸਨ। ਉਹ ਉਸ ਨੂੰ ਫੋਨ 'ਤੇ ਡਾਕਟਰ ਦਾ ਨਾਂ ਲੈ ਕੇ ਸੰਬੋਧਨ ਕਰਦੇ ਸਨ।

    ਟੈਲੀਫੋਨ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ 28 ਮਈ ਦੀ ਦੁਪਹਿਰ ਨੂੰ ਮੂਸੇਵਾਲਾ ਦੀ ਸੁਰੱਖਿਆ ਵਿੱਚ ਕਟੌਤੀ ਜਨਤਕ ਕੀਤੇ ਜਾਣ ਤੋਂ ਬਾਅਦ ਸ਼ੂਟਰ ਹਰਕਤ ਵਿੱਚ ਆ ਗਏ। ਬਰਾੜ ਕਥਿਤ ਤੌਰ 'ਤੇ ਸ਼ੂਟਰਾਂ ਦੇ ਦੋ ਮਾਡਿਊਲਾਂ ਵਿੱਚੋਂ ਇੱਕ ਦੇ ਨੇਤਾ ਪ੍ਰਿਅਵਰਤ ਫੌਜੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾਂਦਾ ਹੈ ਕਿ ਸੁਰੱਖਿਆ ਕਵਰ ਖਤਮ ਹੋ ਗਿਆ ਹੈ ਅਤੇ ਕੰਮ ਕੱਲ੍ਹ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਫੌਜੀ ਬਰਾੜ ਨੂੰ ਡਾਕਟਰ ਕਹਿ ਕੇ ਸੰਬੋਧਨ ਕਰਦਾ ਹੈ।
    Published by:Gurwinder Singh
    First published:

    Tags: Sidhu Moose Wala, Sidhu Moosewala

    ਅਗਲੀ ਖਬਰ