Sidhu Moosewala Father Balkaur Singh Live: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ (Balkaur Singh) ਲਗਾਤਾਰ ਆਪਣੇ ਪੁੱਤਰ ਲਈ ਇਨਸਾਫ ਦੀ ਮੰਗ ਕਰ ਰਹੇ ਹਨ। ਬਲਕੌਰ ਸਿੰਘ ਨੇ ਲਾਈਵ ਆ ਸਰਕਾਰ ਕੋਲੋਂ ਕਈ ਸਵਾਲ ਪੁੱਛੇ ਹਨ। ਇਸ ਦੌਰਾਨ ਉਨ੍ਹਾਂ ਸਰਕਾਰ ਤੋਂ ਇਨਸਾਫ਼ ਮੰਗਦੇ ਕਿਹਾ ਸਾਡੇ ਕੋਲੋ ਜਿਹੜਾ ਟੈਕਸ ਲੈਂਦੇ ਉਹ ਹੀ ਗੈਂਗਸਟਰਾਂ ਤੇ ਇਨਾਮ ਰੱਖਕੇ ਉਨ੍ਹਾਂ ਨੂੰ ਫੜਿਆ ਜਾਵੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰਾਂ ਨੇ ਪੰਜਾਬ ਦੀ ਜਵਾਨੀ ਗੈਂਗਸਟਰਾਂ ਦੇ ਹਵਾਲੇ ਕੀਤੀ ਹੋਈ ਹੈ।
ਅੰਮ੍ਰਿਤਸਰ ਦੇ ਗੁਰਦੁਆਰਾ ਸਾਹਿਬ ਪੁੱਜੇ ਬਕਲੌਰ ਸਿੰਘ ਨੇ ਕਿਹਾ ਲੋਕਾਂ ਨੂੰ ਕਿਹਾ ਕਿ ਮੈਂ ਤੁਹਾਡਾ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ, ਕਿ ਤੁਸੀ ਪਹਾੜ ਇੱਡੇ ਦੁੱਖ ਨੂੰ ਘੱਟ ਕਰਨ ਵਿੱਚ ਸਹਾਈ ਹੋਏ ਹੋ। ਵੀਰੋਂ ਅੱਜ ਵੀ ਮੇਰੇ ਘਰ ਦੇ ਬਾਹਰ ਰਜਿਸਟਰ ਲੱਗਿਆ, ਮੈਂ ਇੱਥੇ ਫਿਰਦਾ ਫਿਰ ਵੀ ਸ਼ਾਮ ਤੱਕ ਘੱਟੋ ਘੱਟ ਤਿੰਨ ਹਜ਼ਾਰ ਬੰਦਾ ਮੇਰੇ ਗੇਟ ਤੱਕ ਜਾਉਗਾ। ਮੈਂ ਮਿਲਾ ਚਾਹੇ ਨਾ ਮਿਲਾ ਪਰ ਆਪਣੇ ਸਾਈਨ ਕਰਕੇ ਆਉਂਦੇ। ਉਨ੍ਹਾਂ ਕਿਹਾ ਕਿ ਮੈਂ ਸਮੇਂ ਦੀਆਂ ਸਰਕਾਰਾਂ ਨੂੰ ਤੁਹਾਡੇ ਮਾਧੀਅਮ ਨਾਲ ਦੱਸਣਾ ਚਾਹੁੰਦਾ ਕਿ ਸਿੱਧੂ 2 ਕਰੋੜ ਰੁਪਇਆ ਸਾਲ ਦਾ ਟੈਕਸ ਭਰਦਾ, ਉਹ ਚਲਾ ਗਿਆ ਪਰ ਉਹ ਹੁਣ ਵੀ ਭਰਦਾ...ਅਸੀ ਪਹਿਲੇ ਦੋ ਸਾਲ ਗਾਲੇ ਸਾਡਾ ਬੈਂਕ ਚ ਖਾਤਾ ਨਹੀਂ ਸੀ ਅਸੀ ਦੋਸਤਾਂ ਦੇ ਸਹਾਰੇ ਤੇ ਚੱਲੇ ਜਿਨ੍ਹਾਂ ਨੇ ਰੱਜ ਕੇ ਠੱਗਿਆ ਮਾਰੀਆਂ। ਅਸੀ ਜ਼ਿੰਦਗੀ ਵਿੱਚ ਕਮਾਇਆ ਕੁਝ ਨਹੀਂ...ਠੀਕ ਆ 50 ਕਿਲੇ ਜ਼ਮੀਨ ਬਣਾ ਗਿਆ ਉਹ, ਪਰ ਇਸ ਤੋਂ ਇਲਾਵਾ ਅਸੀ ਇਸ ਲਾਈਨ ਚੋਂ ਕੋਈ ਮੋਟੀ ਕਮਾਈ ਨਹੀਂ ਕੀਤੀ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਕੋਈ ਬਾਹਲੀ ਵੱਡੀ ਚੀਜ਼ ਨਹੀਂ ਹੈ। ਲਾਰੈਂਸ ਵਰਗੀਆਂ ਕਤੀੜਾਂ ਨੂੰ ਮਾਰਨਾ ਕੋਈ ਵੱਡੀ ਗੱਲ ਨਹੀਂ ਹੈ। ਤੁਸੀ ਸਾਡਾ ਪੰਜਾਬ, ਸਾਡੀ ਜਵਾਨੀ ਗੈਂਗਸਟਰਾਂ ਦੇ ਹਵਾਲੇ ਕਰ ਰੱਖੀ ਹੈ... ਇਸ ਤੋਂ ਬਾਅਦ ਕਲਾਕਾਰ ਦੇ ਪਿਤਾ ਨੇ ਕੀ ਕਿਹਾ ਸੁਣੋ ਇਹ ਇਸ ਵੀਡੀਓ ਰਾਹੀਂ....
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP, AAP Punjab, Bhagwant Mann, Entertainment, Entertainment news, Pollywood, Sidhu Moose Wala