ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਨਿੱਤਰੇ ਕਿਸਾਨਾਂ ਦੇ ਹੱਕ ਵਿੱਚ, ਇੰਸਟਾਗ੍ਰਾਮ 'ਤੇ ਕਿਸਾਨ ਵੀਰਾਂ ਲਈ ਸੁਨੇਹਾ ਕੀਤਾ ਸ਼ੇਅਰ

News18 Punjabi | News18 Punjab
Updated: September 22, 2020, 7:05 PM IST
share image
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਨਿੱਤਰੇ ਕਿਸਾਨਾਂ ਦੇ ਹੱਕ ਵਿੱਚ, ਇੰਸਟਾਗ੍ਰਾਮ 'ਤੇ ਕਿਸਾਨ ਵੀਰਾਂ ਲਈ ਸੁਨੇਹਾ ਕੀਤਾ ਸ਼ੇਅਰ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵੀ ਨਿੱਤਰੇ ਕਿਸਾਨਾਂ ਦੇ ਹੱਕ ਵਿੱਚ, ਇੰਸਟਾਗ੍ਰਾਮ ਤੇ ਕਿਸਾਨ ਵੀਰਾਂ ਲਈ ਸੁਨੇਹਾ ਕੀਤਾ ਸ਼ੇਅਰ

  • Share this:
  • Facebook share img
  • Twitter share img
  • Linkedin share img
ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਖੇਤੀ ਆਰਡੀਨੈਂਸਾਂ ਖ਼ਿਲਾਫ਼ ਕੀਤੇ ਵਿਰੋਧ ਪਰ ਦਰਸ਼ਨਾਂ ਨੇ ਸਾਰੀ ਸਿਆਸੀ ਪਾਰਟੀਆਂ ਨੂੰ ਹਿਲਾ ਦਿੱਤਾ ਤੇ ਆਪਣੇ ਹੱਕ ਵਿੱਚ ਲਿਆ ਖੜਾ ਕੀਤਾ ਉੱਥੇ ਉਨ੍ਹਾਂ ਦੇ ਸੰਘਰਸ਼ ਨੇ ਪੰਜਾਬੀ ਕਲਾਕਾਰਾਂ ਨੂੰ ਵੀ ਦੂਰ ਨਹੀਂ ਰਹਿਣ ਦਿੱਤਾ ਤੇ ਇੱਕ ਇੱਕ ਕਰ ਕੇ ਪੰਜਾਬੀ ਕਲਾਕਾਰ ਵੀ ਆਪਣੇ ਕਿਸਾਨ ਵੀਰਾਂ ਨਾਲ ਇਹ ਦਾ ਸਾਥ ਦੇਣ ਲਈ ਆ ਰਹੇ ਹਨ। ਇਨ੍ਹਾਂ ਵਿੱਚ ਹੁਣ ਸਿੱਧੂ ਮੂਸੇਵਾਲਾ ਦਾ ਵੀ ਨਾਂਅ ਜੁੜ ਗਿਆ ਹੈ।

View this post on Instagram

MUST LISTEN


A post shared by Sidhu Moosewala (ਮੂਸੇ ਆਲਾ) (@sidhu_moosewala) on

मुसेवाला ने इंस्टाग्राम पर लाइव होते हैं कहा कि काफी दिन से मैं सुन रहा था कि लोग कह रहे थे कि अब कलाकार या सिद्धू मुझसे वाला कुछ बोल नहीं रहा है। ਅੱਜ ਇੰਸਟਾਗ੍ਰਾਮ ਤੇ ਲਾਈਵ ਆ ਕੇ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਉਹ ਆਪ ਇੱਕ ਕਿਸਾਨ ਹਨ ਤੇ ਖੇਤੀ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਾਦਾ ਤੇ ਪਿਤਾ ਵੀ ਖੇਤੀ ਕਰਦੇ ਸਨ। ਇਸ ਲਈ ਕਿਸਾਨਾਂ ਦਾ ਦਰਦ ਉਹ ਚੰਗੀ ਤਰਾਂ ਸਮਝਦੇ ਹਨ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਉਨ੍ਹਾਂ ਨੇ ਕਿਸਾਨਾਂ ਦੇ ਹੱਕ ਵਿੱਚ ਪਟਿਆਲਾ ਵਿੱਚ ਧਰਨਾ ਲਾਇਆ ਸੀ ਤੇ ਉੱਥੇ ਦੇ ਪਰਬੰਧਕਾਂ ਨਾਲ ਗੱਲ ਵੀ ਕੀਤੀ ਸੀ ਕਿ ਉਹ ਧਰਨੇ ਵਿੱਚ ਸ਼ਾਮਲ ਹਿਨਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਜਵਾਬ ਚ ਕਿਹਾ ਗਿਆ ਸੀ ਕਿ ਇਸ ਲਈ ਉਨ੍ਹਾਂ ਕੋਲ ਪੁਖ਼ਤਾ ਪਰਬੰਧ ਨਹੀਂ ਸਨ। "ਹੁਣ ਮੈਂ ਮਾਨਸਾ ਵਿੱਚ ਕਿਸਾਨਾਂ ਨਾਲ ਧਰਨੇ 'ਚ ਸ਼ਾਮਲ ਹੋਵਾਂਗਾ ਤੇ ਮੈਂ ਮਾਨਸਾ ਜ਼ਿਲ੍ਹੇ ਦੇ ਜਿੰਨੇ ਵੀ ਪਿੰਡ ਨੇ ਉਨ੍ਹਾਂ ਦੇ ਨਾਲ ਹਾਂ।"

ਉਨ੍ਹਾਂ ਇਹ ਵੀ ਕਿਹਾ ਕਿ ਉਹ ਲੜੀ ਹੀ ਆਪਣਾ ਸਾਰਾ ਪ੍ਰੋਗਰਾਮ ਸਾਂਝਾ ਕਰਨਗੇ ਤੇ ਆਪ ਆਕੇ ਧਰਨੇ ਉੱਤੇ ਬਹਿਣਗੇ। ਉਨ੍ਹਾਂ ਕਿਹਾ ਕਿ ਕਲਾਕਾਰ ਹੁੰਦੇ ਹੋਏ ਵੀ ਉਹ ਰੋਜ਼ ਖੇਤੀ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਮਿੱਟੀ ਨਾਲ ਪਿਆਰ ਹੈ। ਜਿਸ ਮਿੱਟੀ 'ਚ ਉਹ ਜੰਮੇ ਪਲੇ ਹਨ, ਉਸ ਮਿੱਟੀ ਦੀ ਲੜਾਈ ਸਾਰਿਆਂ ਨੂੰ ਨਾਲ ਲੜਨੀ ਹੈ ਤੇ ਇਸ ਨੂੰ ਕਿਸੇ ਵੀ ਹਾਲਤ ਚ ਅੱਗੇ ਲੈ ਕੇ ਜਾਣਗੇ।
Published by: Anuradha Shukla
First published: September 22, 2020, 4:16 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading