ਪਿੰਡ ਮੂਸੇ 'ਚ 'ਜੱਟ ਦਾ ਮੁਕਾਬਲਾ'! ਪੰਚਾਇਤ ਚੋਣਾਂ ਦੇ ਪਿੜ 'ਚ ਸਿੱਧੂ ਮੂਸੇ ਵਾਲਾ

  • Share this:
    ਆਪਣੇ ਗੀਤਾਂ ਨਾਲ ਦੇਸ਼ ਦੁਨੀਆਂ ਚ ਵੱਖਰੀ ਪਹਿਚਣ ਬਣਾ ਚੁੱਕਾ ਸਿੱਧੂ ਮੂਸੇਵਾਲਾ ਹੁਣ ਹੱਥ ਜੋੜ ਲੋਕਾਂ ਨੂੰ ਅਪੀਲਾਂ ਕਰ ਰਿਹਾ ਹੈ। ਇਹ ਅਪੀਲ ਆਪਣੇ ਕਿਸੇ ਸ਼ੋਅ ਲਈ ਨਹੀਂ ਸਗੋ ਵੋਟਾਂ ਲਈ ਹੈ। ਕਿਉਕਿ ਸਿੱਧੂ ਮੂਸੇਵਾਲਾ ਧਿਆਨ ਇੰਨੀ ਦਿਨੀ ਗਾਇਕੀ ਦੀ ਥਾਂ ਪੰਚਾਈਤੀ ਚੋਣਾਂ ਵੱਲ ਹੈ... ਤੇ ਚੋਣਾਂ ਦੇ ਇਸ ਰੰਗ ਚ ਸਿੱਧੂ ਮੂਸੇਵਾਲਾ ਵੀ ਰੰਗੇ ਨਜਰ ਆ ਰਹੇ ਨੇ। ਪਿੰਡ ਮੂਸਾ ਚ ਚੋਣ ਪ੍ਰਚਾਰ ਦੀ ਕਮਾਨ ਸਿੱਧੂ ਮੂਸੇਵਾਲਾ ਨੇ ਸਾਂਭੀ ਹੋਈ ਹੈ ਤੇ ਉਹ ਪਿੰਡ ਦੇ ਵਿਕਾਸ ਲਈ ਲੋਕਾਂ ਸਹਿਯੋਗ ਮੰਗ ਰਹੇ ਨੇ। ਵੋਟਾਂ ਦੀ ਅਪੀਲ ਤੇ ਇਹ ਚੋਣ ਪ੍ਰਚਾਰ ਸਿੱਧੂ ਮੂਸੇਵਾਲਾ ਕਿਸੇ ਹੋਰ ਲਈ ਨਹੀਂ ਸਗੋ ਆਪਣੀ ਮਾਂ ਲਈ ਕਰ ਰਹੇ ਨੇ। ਮਾਂ ਚਰਨਜੀਤ ਕੌਰ ਪਿੰਡ ਮੂਸਾ ਤੋਂ ਸਰਪੰਚੀ ਚੋਣ ਲਈ ਮੈਦਾਨ ਹਨ

    ਸਿੱਧੂ ਮੂਸੇਵਾਲਾ ਬੇਸ਼ੱਕ ਆਪਣੀ ਗਾਈਕੀ ਕਾਰਨ ਅੱਜ ਪਿੰਡ ਮੂਸੇ ਨੂੰ ਦੇਸ਼ ਦੁਨੀਆਂ ਚ ਵੱਖਰੀ ਪਹਿਚਾਣ ਦੇ ਚੁੱਕੇ ਨੇ ਪਰ ਇਸ ਸ਼ਭ ਦੇ ਬਾਵਜੂਦ ਪਿੰਡ ਵਿਕਾਸ ਦੇ ਪੱਖੋ ਪੱਛੜਿਆ ਹੋਇਆ ਹੈ। ਬੇਸ਼ੱਕ ਸਿੱਧੂ ਮੂਸੇਵਾਲੇ ਦਾ ਪਿੰਡ ਚ ਚੰਗਾ ਅਧਾਰ ਹੈ ਪਰ ਵਿਰੋਧ ਚ ਬੋਲਣ ਵਾਲੀਆਂ ਦੀ ਕੋਈ ਕਮੀ ਨਹੀਂ। ਲੋਕਾਂ ਨੇ ਤਾਂ ਇਹ ਵੀ ਇਲਜ਼ਾਮ ਲਾਏ ਹਨ ਕਿ ਖੁਦ ਸਿੱਧੂ ਮੂਸੇਵਾਲੇ ਪਾ ਪਰਿਵਾਰ ਗੰਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਲੋਕਾਂ ਨਾਲ ਧੱਕਾ ਕਰ ਰਿਹਾ ਹੈ ਇਸ ਲਈ ਉਹ ਸਰਪੰਚ ਪਿੰਡ ਦੇ ਲੋਕਾਂ ਦੀ ਗੱਲ ਸੁਣਨ ਵਾਲੇ ਨੂੰ ਹੀ ਚੁਣਨਗੇ।

    ਮੂਸੇ ਪਿੰਡ ਚ ਕੁਲ਼ ਵੋਟਰ 2800 ਹਨ... ਤੇ ਸਿੱਧੂ ਮੂਸੇਵਾਲਾ ਦੀ ਮਾਤਾ ਕਾਂਗਰਸ ਵੱਲੋਂ ਉਮੀਦਵਾਰ ਹੈ। ਮਾਪਿਆ ਨੂੰ ਆਪਣੇ ਪੁੱਤ ਦੀ ਪ੍ਰਸਿੱਧੀ ਕਾਰਨ ਵੀ ਜਿੱਤੀ ਦੀ ਉਮੀਦ ਹੈ। ਪਰ ਵਿਕਾਸ ਪੱਖੋ ਪੱਛੜੇ ਪਿੰਡ ਦੇ ਲੋਕਾਂ ਮੂਸੇਵਾਲਾ ਦੇ ਵਿਰੋਧ ਵੀ ਡਟ ਕ ਚੋਣ ਲੜ ਰਹੇ ਨੇ। ਸ਼ਾਈਦ ਇਸੇ ਲਈ ਮੂਸੇਵਾਲਾ ਖੁਦ ਵੀ ਆਪਣੀ ਮਾਤਾ ਲਈ ਪ੍ਰਚਾਰ ਚ ਅੱਡੀ ਚੋਟੀ ਦਾ ਜੋਰ ਲਾ ਰਿਹਾ ਹੈ। ਪਰ ਹੁਣ ਫੈਸਲਾ 30 ਦਸਬੰਰ ਨੂੰ ਹੋਵੇਗਾ ਕਿ ਲੋਕ ਕਿਸ ਦੇ ਹੱਥ ਪਿੰਡ ਦੀ ਵਾਗਡੋਰ ਸੌੰਪਣਗੇ।
    First published: