Home /News /punjab /

ਚਸ਼ਮਦੀਦ ਨੇ ਮੂਸੇਵਾਲਾ ਨਾਲ ਥਾਰ ‘ਚ ਬੈਠੇ ਦੋਸਤਾਂ 'ਤੇ ਖੜ੍ਹੇ ਕੀਤੇ ਗੰਭੀਰ ਸਵਾਲ

ਚਸ਼ਮਦੀਦ ਨੇ ਮੂਸੇਵਾਲਾ ਨਾਲ ਥਾਰ ‘ਚ ਬੈਠੇ ਦੋਸਤਾਂ 'ਤੇ ਖੜ੍ਹੇ ਕੀਤੇ ਗੰਭੀਰ ਸਵਾਲ

(ਫਾਇਲ ਫੋਟੋ)

(ਫਾਇਲ ਫੋਟੋ)

ਪਿੰਡ ਜਵਾਹਰਕੇ ਦੇ ਇੱਕ ਸਾਬਕਾ ਫੌਜੀ ਨੇ ਹਮਲੇ ਸਮੇਂ ਥਾਰ ਵਿਚ ਸਿੱਧੂ ਮੂਸੇਵਾਲਾ ਨਾਲ ਮੌਜੂਦ ਉਸ ਦੇ ਦੋਸਤਾਂ ਉਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਉਸ ਨੇ ਦੱਸਿਆ ਹੈ ਕਿ ਸਿੱਧੂ ਦੇ ਨਾਲ ਜੋ ਨੌਜਵਾਨ ਸਨ, ਪਰ ਉਨ੍ਹਾਂ ਹਮਲੇ ਤੋਂ ਬਾਅਦ ਵੀ ਥਾਰ ਦਾ ਲੌਕ ਨਹੀਂ ਖੋਲ੍ਹਿਆ ਗਿਆ, ਜਿਸ ਕਾਰਨ ਸਿੱਧੂ ਮੂਸੇਵਾਲਾ ਕਰੀਬ ਅੱਧਾ ਘੰਟਾ ਕਾਰ ਦੇ ਅੰਦਰ ਹੀ ਫਸਿਆ ਰਿਹਾ।

ਹੋਰ ਪੜ੍ਹੋ ...
  • Share this:

    ਜਦੋਂ ਪਿੰਡ ਵਾਸੀਆਂ ਨੇ ਕਾਰ ਦੇ ਸ਼ੀਸ਼ੇ ਤੋੜੇ ਤਾਂ ਉਨ੍ਹਾਂ ਕਾਰ ਦੇ ਲੌਕ ਖੋਲ੍ਹੇ। ਇਕ ਨੌਜਵਾਨ ਫੋਨ ਉਤੇ ਲੰਬੀ ਗੱਲ ਕਰ ਰਿਹਾ ਸੀ। ਸਾਬਕਾ ਫੌਜੀ ਨੇ ਇਨ੍ਹਾਂ ਨੌਜਵਾਨਾਂ ਨੂੰ ਵੀ ਸ਼ੱਕ ਦੇ ਘੇਰੇ ਵਿਚ ਖੜ੍ਹਾ ਕੀਤਾ ਹੈ ਤੇ ਆਖਿਆ ਹੈ ਕਿ ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਇਨ੍ਹਾਂ ਵੀ ਜਾਂਚ ਵਿਚ ਸ਼ਾਮਲ ਕੀਤਾ ਜਾਵੇ।

    ਚਸ਼ਮਦੀਦ ਨੇ ਕਿਹਾ ਕਿ ਮੈਂ ਕਤਲ ਤੋਂ ਬਾਅਦ ਪਹੁੰਚੇ ਪੁਲਿਸ ਮੁਲਾਜ਼ਮਾਂ ਨੂੰ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਹੁਣੇ ਹੀ ਭੱਜੇ ਹਨ। ਬੋਲੈਰੋ 'ਚ ਸਵਾਰ 4 ਲੋਕ ਹਰਿਆਣਾ ਵੱਲ ਭੱਜੇ ਜਦਕਿ 2 ਪੰਜਾਬ 'ਚ ਫਰਾਰ ਹੋ ਗਏ। ਜੇਕਰ ਪੁਲਿਸ ਨੇ ਉਸੇ ਸਮੇਂ ਨਾਕਾ ਲਗਾਇਆ ਹੁੰਦਾ ਤਾਂ ਉਹ ਫੜੇ ਜਾਣੇ ਸੀ।

    ਉਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਵੀ 2 ਗੋਲੀਆਂ ਚਲਾਈਆਂ। ਪਰ ਲੌਕ ਗੱਡੀ ‘ਚੋਂ ਫਾਇਰ ਕਿਵੇਂ ਕੀਤੇ। ਥਾਰ ਦੇ ਸ਼ੀਸ਼ੇ ਵੀ ਬੰਦ ਸਨ। ਸਾਬਕਾ ਫੌਜੀ ਨੇ ਦੱਸਿਆ ਕਿ 20-22 ਮਿੰਟ ਤੱਕ ਅੰਦਰ ਬੈਠੇ ਮੂਸੇਵਾਲਾ ਦੇ ਦੋਸਤਾਂ ਨੇ ਗੱਡੀ ਦਾ ਲੌਕ ਵੀ ਨਹੀਂ ਖੋਲ੍ਹਿਆ।

    ਪਿੰਡ ਦੇ ਮੁੰਡਿਆਂ ਨੇ ਥਾਰ ਦਾ ਸ਼ੀਸ਼ਾ ਤੋੜ ਕੇ ਸਿੱਧੂ ਨੂੰ ਬਾਹਰ ਕੱਢਿਆ। ਜਦੋਂ ਕੋਈ ਸਿੱਧੂ ਮੂਸੇਵਾਲਾ ਦੇ ਬਰਾਬਰ ਦੀ ਸੀਟ ਉਤੇ ਬੈਠਾ ਸੀ ਤਾਂ ਪੈਰ ਵਿਚ ਗੋਲੀ ਕਿਵੇਂ ਲੱਗੀ? ਪਿੰਡ ਦੇ ਲੋਕ ਮੂਸੇਵਾਲਾ ਨੂੰ ਪ੍ਰਾਈਵੇਟ ਗੱਡੀ ਵਿੱਚ ਹਸਪਤਾਲ ਲੈ ਗਏ ਪਰ ਉਸ ਦੇ ਦੋਸਤ ਨਹੀਂ ਗਏ। ਚਸ਼ਮਦੀਦ ਨੇ ਕਿਹਾ ਕਿ ਮੈਂ ਇਹ ਵੀ ਜਾਣਨਾ ਚਾਹੁੰਦਾ ਹਾਂ ਕਿ ਸਿੱਧੂ ਦੇ ਪਿੱਛੇ ਬੈਠਾ ਨੌਜਵਾਨ ਕਿਸ ਨਾਲ ਗੱਲਾਂ ਕਰਦਾ ਰਿਹਾ।
    Published by:Gurwinder Singh
    First published:

    Tags: Sidhu Moose Wala, Sidhu Moosewala, Sidhu moosewala murder case, Sidhu moosewala news update

    ਅਗਲੀ ਖਬਰ