Home /News /punjab /

ਸਿੱਧੂ ਮੂਸੇਵਾਲਾ ਕਤਲ ਕਾਂਡ : ਕੈਨੇਡਾ ਤੋਂ ਲਾਪਤਾ ਹੋਇਆ ਗੈਂਗਸਟਰ ਗੋਲਡੀ ਬਰਾੜ

ਸਿੱਧੂ ਮੂਸੇਵਾਲਾ ਕਤਲ ਕਾਂਡ : ਕੈਨੇਡਾ ਤੋਂ ਲਾਪਤਾ ਹੋਇਆ ਗੈਂਗਸਟਰ ਗੋਲਡੀ ਬਰਾੜ

ਸਿੱਧੂ ਮੂਸੇਵਾਲਾ ਕਤਲ ਕਾਂਡ : ਕੈਨੇਡਾ ਤੋਂ ਲਾਪਤਾ ਹੋਇਆ ਗੈਂਗਸਟਰ ਗੋਲਡੀ ਬਰਾੜ

ਸਿੱਧੂ ਮੂਸੇਵਾਲਾ ਕਤਲ ਕਾਂਡ : ਕੈਨੇਡਾ ਤੋਂ ਲਾਪਤਾ ਹੋਇਆ ਗੈਂਗਸਟਰ ਗੋਲਡੀ ਬਰਾੜ

Sidhu Moosewala murder case-ਕੈਨੇਡਾ ਦੇ ਨਾਲ-ਨਾਲ ਭਾਰਤ ਵਿਚ ਵੀ ਸੁਰੱਖਿਆ ਏਜੰਸੀਆਂ ਬਰਾੜ ਦੀ ਲਗਾਤਾਰ ਭਾਲ ਕਰ ਰਹੀਆਂ ਹਨ ਅਤੇ ਉਸ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਪਰ ਹੁਣ ਤੱਕ ਗੋਲਡੀ ਬਰਾੜ ਫਰਾਰ ਦੱਸਿਆ ਦਾ ਰਿਹਾ ਹੈ। ਏਜੰਸੀਆਂ ਮੁਤਾਬਕ ਗੋਲਡੀ ਬਰਾੜ ਆਪਣਾ ਫੋਨ ਸਵਿੱਚ ਆਫ ਕਰਕੇ ਰੂਪੋਸ਼ ਹੋ ਗਿਆ ਹੈ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਅਚਾਨਕ ਕੈਨੇਡਾ ਤੋਂ ਲਾਪਤਾ ਹੋ ਗਿਆ। ਕੈਨੇਡਾ ਦੇ ਨਾਲ-ਨਾਲ ਭਾਰਤ ਵਿਚ ਵੀ ਸੁਰੱਖਿਆ ਏਜੰਸੀਆਂ ਬਰਾੜ ਦੀ ਲਗਾਤਾਰ ਭਾਲ ਕਰ ਰਹੀਆਂ ਹਨ ਅਤੇ ਉਸ ਖਿਲਾਫ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਪਰ ਹੁਣ ਤੱਕ ਗੋਲਡੀ ਬਰਾੜ ਫਰਾਰ ਦੱਸਿਆ ਦਾ ਰਿਹਾ ਹੈ। ਏਜੰਸੀਆਂ ਮੁਤਾਬਕ ਗੋਲਡੀ ਬਰਾੜ ਆਪਣਾ ਫੋਨ ਸਵਿੱਚ ਆਫ ਕਰਕੇ ਰੂਪੋਸ਼ ਹੋ ਗਿਆ ਹੈ।

    ਉਸ ਦੀ ਕੈਨੇਡਾ ਵਿਚ ਵੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ, ਪੁਲਿਸ ਸੂਤਰਾਂ ਅਨੁਸਾਰ ਗੋਲਡੀ ਬਰਾੜ ਇਕ ਡੰਮੀ ਗੈਂਗ ਚਲਾ ਰਿਹਾ ਹੈ। ਰੰਗਦਾਰੀ ਮੰਗਣ ਲਈ ਸਾਹਮਣੇ ਆ ਰਹੀਆਂ ਆਡੀਓ ਦੀ ਆਵਾਜ ਗੋਲਡੀ ਬਰਾੜ ਦੀ ਨਹੀਂ ਹੈ। ਆਵਾਜ ਦੀ ਸੈਂਪਲ ਟੈਸਟ ਕਰਨ ਤੋਂ ਬਾਅਦ ਇਸਦਾ ਪਤਾ ਲੱਗਾ ਹੈ। ਜਿਸ ਤੋਂ ਸਪਸ਼ਟ ਹੋਇਆ ਹੈ ਕਿ ਉਸਦੇ ਨਾਮ ਹੇਠ ਲੋਕਾਂ ਤੋਂ ਪੈਸੇ ਮੰਗੇ ਜਾ ਰਹੇ ਹਨ।

    ਮੂਸੇਵਾਲਾ ਕਤਲ ਕਾਂਡ 'ਚ ਵੱਡਾ ਖੁਲਾਸਾ


    ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ 'ਚ ਕਟੌਤੀ ਦੇ ਨਾਲ ਹੀ ਗੈਂਗਸਟਰ ਸਰਗਰਮ ਹੋਏ ਸੀ। ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਪ੍ਰਿਅਵਰਤ ਫੌਜੀ ਨੂੰ ਫ਼ੋਨ ਕੀਤਾ ਸੀ। ਉਸ ਨੇ ਕਿਹਾ ਸੀ ਕਿ 'ਸੁਣ ਫੌਜੀ, ਮੂਸੇਵਾਲਾ ਦੀ ਸੁਰੱਖਿਆ ਹਟਾ ਲਈ ਗਈ ਹੈ, ਕੱਲ੍ਹ ਹੀ ਕੰਮ ਕਰਨਾ ਹੈ'। ਦਿੱਲੀ ਪੁਲਿਸ ਦੀ ਪੁੱਛਗਿੱਛ 'ਚ ਖੁਦ ਫੌਜੀ ਨੇ ਰਾਜ਼ ਖੋਲ੍ਹੇ।
    Published by:Sukhwinder Singh
    First published:

    Tags: Sidhu Moosewala

    ਅਗਲੀ ਖਬਰ