ਚੰਡੀਗੜ੍ਹ: Sidhu Moosewala Murder Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਦਿੱਲੀ ਪੁਲਿਸ (Delhi Police) ਦੇ ਸਪੈਸ਼ਲ ਸੈੱਲ ਨੇ ਕੀਤੀ ਵੱਡੀ ਕਾਰਵਾਈ। ਕਤਲ ਦੀ ਸਾਜ਼ਿਸ਼ ਰਚਣ ਵਾਲੇ ਦੋ ਮੁਲਜ਼ਮਾਂ ਅੰਕਿਤ ਅਤੇ ਸਚਿਨ ਚੌਧਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇਸ ਕਤਲ ਵਿੱਚ ਸ਼ਾਮਲ ਅੰਕਿਤ ਨਾਮੀ ਸ਼ੂਟਰ ਨੂੰ ਸਪੈਸ਼ਲ ਸੈੱਲ ਨੇ ਗ੍ਰਿਫਤਾਰ ਕੀਤਾ ਹੈ। ਸਿੱਧੂ ਮੂਸੇਵਾਲਾ 'ਤੇ ਗੋਲੀ ਚਲਾਉਣ ਵਾਲੇ ਦੋਸ਼ੀਆਂ 'ਚ ਅੰਕਿਤ ਵੀ ਸ਼ਾਮਲ ਸੀ।
ਰਾਜਸਥਾਨ ਦੀ ਚੁਰੂ ਪੁਲਿਸ ਦੀ ਟੀਮ ਵੀ ਪਿਛਲੇ ਕੁਝ ਸਮੇਂ ਤੋਂ ਦੋਸ਼ੀ ਸ਼ੂਟਰ ਅੰਕਿਤ ਦੀ ਭਾਲ ਕਰ ਰਹੀ ਸੀ, ਉੱਥੇ ਹੀ ਦੋਸ਼ੀ ਅੰਕਿਤ ਦੇ ਖਿਲਾਫ ਚੁਰੂ 'ਚ ਦੋ ਲੋਕਾਂ ਨੂੰ ਬੇਹੱਦ ਦਰਦਨਾਕ ਤਰੀਕੇ ਨਾਲ ਮਾਰਨ ਦਾ ਇਲਜ਼ਾਮ ਹੈ।
ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕਸ਼ਮੀਰੀ ਗੇਟ ਬੱਸ ਡਿਪੂ ਸਥਿਤ ਮਹਾਤਮਾ ਗਾਂਧੀ ਮਾਰਗ ਤੋਂ ਗ੍ਰਿਫ਼ਤਾਰ ਕੀਤਾ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Delhi, Punjab Police, Sidhu Moose Wala, Sidhu Moosewala