Home /News /punjab /

ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ unreleased ਗੀਤਾਂ ਨੂੰ ਰਿਲੀਜ਼ ਨਾ ਕਰਨ ਦੀ ਅਪੀਲ, ਨਾ ਮੰਨੇ ਤਾਂ ਹੋਵੇਗੀ ਕਾਨੂੰਨੀ ਕਾਰਵਾਈ

ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ unreleased ਗੀਤਾਂ ਨੂੰ ਰਿਲੀਜ਼ ਨਾ ਕਰਨ ਦੀ ਅਪੀਲ, ਨਾ ਮੰਨੇ ਤਾਂ ਹੋਵੇਗੀ ਕਾਨੂੰਨੀ ਕਾਰਵਾਈ

ਸਿੱਧੂ ਮੂਸੇਵਾਲਾ ਦੇ unreleased ਗੀਤਾਂ ਨੂੰ ਰਿਲੀਜ਼ ਨਾ ਕਰਨ ਦੀ ਅਪੀਲ, ਨਾ ਮੰਨੇ ਤਾਂ ਹੋਵੇਗੀ ਕਾਨੂੰਨੀ ਕਾਰਵਾਈ (file photo)

ਸਿੱਧੂ ਮੂਸੇਵਾਲਾ ਦੇ unreleased ਗੀਤਾਂ ਨੂੰ ਰਿਲੀਜ਼ ਨਾ ਕਰਨ ਦੀ ਅਪੀਲ, ਨਾ ਮੰਨੇ ਤਾਂ ਹੋਵੇਗੀ ਕਾਨੂੰਨੀ ਕਾਰਵਾਈ (file photo)

 • Share this:
  ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਸੀ। ਮਹਿਜ਼ 28 ਸਾਲ ਦੀ ਉਮਰ ਦੇ ਇਸ ਮਸ਼ਹੂਰ ਪੰਜਾਬੀ ਗਾਇਕ ਨੇ ਆਪਣੇ ਗੀਤਾਂ ਦੀ ਬਦੌਲਤ ਇੱਕ ਜਬਰਦਸਤ ਫੈਨ ਫਾਲੋਇੰਗ ਬਣਾ ਲਿਆ ਸੀ। ਸਿੰਗਰ ਦੀ ਮੌਤ ਤੋਂ ਬਾਅਦ ਲਗਾਤਾਰ ਜਾਂਚ ਜਾਰੀ ਹੈ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਸਿੱਧੂ ਦੇ ਕਤਲ ਦੀ ਸਾਜ਼ਿਸ਼ ਕਿਸ ਨੇ ਰਚੀ ਅਤੇ ਸਿੱਧੂ ਨੂੰ ਮਾਰਨ ਪਿੱਛੇ ਕੀ ਮਕਸਦ ਸੀ। ਇਸ ਦੇ ਨਾਲ ਹੀ ਆਪਣੇ ਇਕਲੌਤੇ ਪੁੱਤਰ ਦੀ ਮੌਤ ਤੋਂ ਬਾਅਦ ਦੁਖੀ ਮਾਪਿਆਂ ਨੇ ਗਾਇਕ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਬੇਨਤੀ ਕੀਤੀ ਹੈ।

  ਮਾਪਿਆਂ ਨੇ ਬੇਨਤੀ ਕਰਦੇ ਹੋਏ ਸਿੱਧੂ ਮੂਸੇਵਾਲਾ ਦੀ ਇੰਸਟਾ ਸਟੋਰੀ ਪੰਜਾਬੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਪੋਸਟ ਕੀਤੀ ਗਈ ਹੈ। ਸਿੱਧੂ ਦਾ ਕੋਈ ਵੀ ਟਰੈਕ ਲੀਕ ਕਰਨ ਦੀ ਸਖ਼ਤ ਮਨਾਹੀ ਹੈ। ਮੰਨਿਆ ਜਾ ਰਿਹਾ ਹੈ ਕਿ ਕੁਝ ਲੋਕ ਮੌਕੇ ਦਾ ਫਾਇਦਾ ਉਠਾ ਕੇ ਅਜਿਹਾ ਕਰ ਸਕਦੇ ਹਨ।

  ਸਿੱਧੂ ਦੇ ਗੀਤਾਂ ਲਈ ਪਿਤਾ ਦੀ ਬੇਨਤੀ  ਇੰਸਟਾਗ੍ਰਾਮ ਪੋਸਟ 'ਤੇ ਲਿਖਿਆ ਹੈ, 'ਅਸੀਂ ਉਨ੍ਹਾਂ ਸਾਰੇ ਸੰਗੀਤ ਨਿਰਮਾਤਾਵਾਂ ਨੂੰ ਬੇਨਤੀ ਕਰਦੇ ਹਾਂ ਜਿਨ੍ਹਾਂ ਨੇ ਸਿੱਧੂ ਨਾਲ ਕੰਮ ਕੀਤਾ ਹੈ, ਉਹ ਸਿੱਧੂ ਦੇ ਕਿਸੇ ਵੀ ਪੂਰੇ ਜਾਂ ਅਧੂਰੇ ਟਰੈਕ ਨੂੰ ਕਿਤੇ ਵੀ ਸਾਂਝਾ ਜਾਂ ਰਿਲੀਜ਼ ਨਾ ਕਰਨ। ਜੇਕਰ ਸਿੱਧੂ ਦਾ ਕੋਈ ਵੀ ਟ੍ਰੈਕ ਲੀਕ ਹੋਇਆ ਤਾਂ ਅਸੀਂ ਉਸ ਨਾਲ ਜੁੜੇ ਵਿਅਕਤੀ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ। 8 ਜੂਨ ਨੂੰ ਸਿੱਧੂ ਦੇ ਭੋਗ ਤੋਂ ਬਾਅਦ ਉਸ ਨਾਲ ਸਬੰਧਤ ਸਾਰੀ ਸਮੱਗਰੀ ਉਸ ਦੇ ਪਿਤਾ ਨੂੰ ਸੌਂਪ ਦਿੱਤੀ ਜਾਵੇ। ਇਸ ਤੋਂ ਇਲਾਵਾ ਜੇਕਰ ਕੋਈ ਰਿਸ਼ਤੇਦਾਰ ਅਤੇ ਦੋਸਤ ਮਿਊਜ਼ਿਕ ਪ੍ਰੋਡਿਊਸਰ ਨਾਲ ਸੰਪਰਕ ਕਰਦਾ ਹੈ ਤਾਂ ਕਿਰਪਾ ਕਰਕੇ ਉਨ੍ਹਾਂ ਨਾਲ ਕੋਈ ਗੱਲ ਸਾਂਝੀ ਨਾ ਕਰੋ। ਸਿੱਧੂ ਬਾਰੇ ਸਭ ਕੁਝ ਉਨ੍ਹਾਂ ਦੇ ਪਿਤਾ ਹੀ ਤੈਅ ਕਰਨਗੇ।

  ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਜਾਰੀ

  ਦੱਸ ਦੇਈਏ ਕਿ ਕਤਲ ਤੋਂ ਇੱਕ ਦਿਨ ਪਹਿਲਾਂ ਹੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਹਟਾ ਦਿੱਤੀ ਗਈ ਸੀ। ਮਸ਼ਹੂਰ ਪੰਜਾਬੀ ਗਾਇਕ ਅਤੇ ਮਹਿੰਗੀਆਂ ਗੱਡੀਆਂ ਦੇ ਸ਼ੌਕੀਨ ਕਾਂਗਰਸੀ ਆਗੂ ਦੇ ਕਤਲ ਦੀ ਜਾਂਚ ਜਾਰੀ ਹੈ। ਰਿਪੋਰਟ ਅਨੁਸਾਰ ਸਿੱਧੂ ਦੇ ਕਤਲ ਦੀ ਵਿਉਂਤਬੰਦੀ ਕਈ ਦਿਨ ਪਹਿਲਾਂ ਕੀਤੀ ਗਈ ਸੀ ਅਤੇ ਜਦੋਂ ਸਿੱਧੂ ਆਪਣੀ ਥਾਰ ਕਾਰ ਵਿੱਚ ਦੋ ਸਾਥੀਆਂ ਨਾਲ ਪਿੰਡ ਖਾਰਾ-ਬਰਨਾਲਾ ਜਾ ਰਿਹਾ ਸੀ ਤਾਂ ਉਥੇ ਮੌਜੂਦ ਹਮਲਾਵਰਾਂ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ।
  Published by:Ashish Sharma
  First published:

  Tags: Punjabi singer, Sidhu Moose Wala

  ਅਗਲੀ ਖਬਰ