Home /News /punjab /

ਸਿੱਧੂ ਮੂਸੇਵਾਲਾ ਨੂੰ ਪਹਿਲਾਂ ਹੀ ਸੀ ਹਮਲੇ ਦਾ ਖਦਸ਼ਾ, ਪਿਛਲੇ ਸਾਲ ਅਮਰੀਕਾ ਤੋਂ ਮੰਗਵਾਉਣਾ ਚਾਹੁੰਦੇ ਸੀ ਬੁਲੇਟ ਪਰੂਫ ਜੈਕੇਟ

ਸਿੱਧੂ ਮੂਸੇਵਾਲਾ ਨੂੰ ਪਹਿਲਾਂ ਹੀ ਸੀ ਹਮਲੇ ਦਾ ਖਦਸ਼ਾ, ਪਿਛਲੇ ਸਾਲ ਅਮਰੀਕਾ ਤੋਂ ਮੰਗਵਾਉਣਾ ਚਾਹੁੰਦੇ ਸੀ ਬੁਲੇਟ ਪਰੂਫ ਜੈਕੇਟ

ਸਿੱਧੂ ਮੂਸੇਵਾਲਾ ਨੂੰ ਪਹਿਲਾਂ ਹੀ ਸੀ ਹਮਲੇ ਦਾ ਖਦਸ਼ਾ, ਪਿਛਲੇ ਸਾਲ ਅਮਰੀਕਾ ਤੋਂ ਮੰਗਵਾਉਣਾ ਚਾਹੁੰਦੇ ਸੀ ਬੁਲੇਟ ਪਰੂਫ ਜੈਕੇਟ (file photo)

ਸਿੱਧੂ ਮੂਸੇਵਾਲਾ ਨੂੰ ਪਹਿਲਾਂ ਹੀ ਸੀ ਹਮਲੇ ਦਾ ਖਦਸ਼ਾ, ਪਿਛਲੇ ਸਾਲ ਅਮਰੀਕਾ ਤੋਂ ਮੰਗਵਾਉਣਾ ਚਾਹੁੰਦੇ ਸੀ ਬੁਲੇਟ ਪਰੂਫ ਜੈਕੇਟ (file photo)

ਨਿਊਜ਼18 ਚੈਨਲ ਨੂੰ ਦਿੱਤੇ ਇੰਟਰਵਿਊ 'ਚ ਅਮਰੀਕਾ ਸਥਿਤ ਵਿੱਕੀ ਮਾਨ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਨੇ ਸਨੈਪ ਚੈਟ ਰਾਹੀਂ ਉਨ੍ਹਾਂ ਤੋਂ ਬਾਡੀ ਆਰਮਰ ਯਾਨੀ ਬੁਲੇਟ ਪਰੂਫ ਜੈਕੇਟ ਮੰਗੀ ਸੀ। ਵਿੱਕੀ ਨੇ ਦੱਸਿਆ ਕਿ ਉਸ ਨੇ ਮੂਸੇਵਾਲਾ ਨੂੰ ਦੋ ਤਰ੍ਹਾਂ ਦੀਆਂ ਜੈਕਟਾਂ ਬਾਰੇ ਸਾਫਟ ਅਤੇ ਹਾਰਡ ਬੁਲੇਟ ਪਰੂਫ ਜੈਕਟਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਮੂਸੇਵਾਲਾ ਨੇ ਹਾਰਡ ਬੁਲੇਟ ਪਰੂਫ ਜੈਕਟਾਂ ਨੂੰ ਤਰਜੀਹ ਦਿੱਤੀ।

ਹੋਰ ਪੜ੍ਹੋ ...
  • Share this:

    ਚੰਡੀਗੜ੍ਹ। ਸਿੱਧੂ ਮੂਸੇਵਾਲਾ 'ਤੇ ਪਹਿਲਾਂ ਹੀ ਜਾਨਲੇਵਾ ਹਮਲੇ ਦਾ ਖਦਸ਼ਾ ਸੀ। ਉਨ੍ਹਾਂ ਆਪਣੇ ਲਈ ਬੁਲੇਟ ਪਰੂਫ ਜੈਕੇਟ ਲਈ ਪਿਛਲੇ ਸਾਲ ਇੱਕ ਅਮਰੀਕੀ ਹਥਿਆਰਾਂ ਅਤੇ ਬਾਡੀ ਆਰਮਰ ਡੀਲਰ ਨਾਲ ਸੰਪਰਕ ਕੀਤਾ ਸੀ। ਨਿਊਜ਼18 ਚੈਨਲ ਨੂੰ ਦਿੱਤੇ ਇੰਟਰਵਿਊ 'ਚ ਅਮਰੀਕਾ ਸਥਿਤ ਵਿੱਕੀ ਮਾਨ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਨੇ ਸਨੈਪ ਚੈਟ ਰਾਹੀਂ ਉਨ੍ਹਾਂ ਤੋਂ ਬਾਡੀ ਆਰਮਰ ਯਾਨੀ ਬੁਲੇਟ ਪਰੂਫ ਜੈਕੇਟ ਮੰਗੀ ਸੀ। ਵਿੱਕੀ ਨੇ ਦੱਸਿਆ ਕਿ ਉਸ ਨੇ ਮੂਸੇਵਾਲਾ ਨੂੰ ਦੋ ਤਰ੍ਹਾਂ ਦੀਆਂ ਜੈਕਟਾਂ ਬਾਰੇ ਸਾਫਟ ਅਤੇ ਹਾਰਡ ਬੁਲੇਟ ਪਰੂਫ ਜੈਕਟਾਂ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਤੋਂ ਬਾਅਦ ਮੂਸੇਵਾਲਾ ਨੇ ਹਾਰਡ ਬੁਲੇਟ ਪਰੂਫ ਜੈਕਟਾਂ ਨੂੰ ਤਰਜੀਹ ਦਿੱਤੀ।

    ਇਹ ਜੈਕਟ ਸਰੀਰ ਨੂੰ SLR ਬੰਦੂਕਾਂ ਦੀ ਗੋਲੀਆਂ ਤੋਂ ਵੀ ਬਚਾ ਸਕਦੀ ਸੀ। ਇਸ ਜੈਕੇਟ ਦਾ ਭਾਰ ਕਰੀਬ 4 ਕਿਲੋ ਸੀ। ਵਿੱਕੀ ਮਾਨ ਨੇ ਦੱਸਿਆ ਕਿ ਮੂਸੇਵਾਲਾ ਨੇ ਉਸ ਨੂੰ ਕਿਹਾ ਸੀ ਕਿ ਉਸ ਦਾ ਕੋਈ ਦੋਸਤ ਉਸ ਕੋਲੋਂ ਇਹ ਜੈਕੇਟ ਲੈ ਲਵੇਗਾ। ਹਾਲਾਂਕਿ ਬਾਅਦ ਵਿੱਚ ਇਸ ਲਈ ਕਿਸੇ ਨੇ ਸੰਪਰਕ ਨਹੀਂ ਕੀਤਾ। ਵਿੱਕੀ ਸਿੰਘ ਮਾਨ ਅਮਰੀਕਾ ਵਿੱਚ ਫੌਜ ਨੂੰ ਹਥਿਆਰਾਂ ਦੀ ਸਪਲਾਈ ਕਰਦਾ ਹੈ ਅਤੇ ਉਸ ਨੂੰ ਹਥਿਆਰਾਂ ਦੀ ਵੀ ਚੰਗੀ ਜਾਣਕਾਰੀ ਹੈ। ਉਸਨੇ ਇਹ ਵੀ ਦਾਅਵਾ ਕੀਤਾ ਕਿ ਏਐਨ-94 ਬੰਦੂਕ ਦੀ ਵਰਤੋਂ ਮੂਸੇਵਾਲਾ ਨੂੰ ਮਾਰਨ ਲਈ ਨਹੀਂ ਕੀਤੀ ਗਈ ਸੀ।

    ਦੁਰਲੱਭ ਹਥਿਆਰ ਹੈ AN-94



    ਵਿੱਕੀ ਨੇ ਕਿਹਾ ਕਿ ਉਨ੍ਹਾਂ ਦਾ ਤਜਰਬਾ ਦੱਸਦਾ ਹੈ ਕਿ ਇਸ ਬੰਦੂਕ ਦੀ ਵਰਤੋਂ ਹੱਤਿਆ ਲਈ ਸੰਭਵ ਨਹੀਂ ਹੈ, ਕਿਉਂਕਿ ਏਐਨ-94 ਇੱਕ ਦੁਰਲੱਭ ਹਥਿਆਰ ਹੈ ਅਤੇ ਇਸ ਦੇ ਭਾਰਤ ਵਿੱਚ ਮਿਲਣ ਦੀ ਸੰਭਾਵਨਾ ਬਹੁਤ ਘੱਟ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪਾਕਿਸਤਾਨ ਤੋਂ ਏ.ਕੇ.-47 ਦੀ ਤਸਕਰੀ ਦੀ ਗੱਲ ਕਈ ਵਾਰ ਸੁਣੀ ਗਈ ਹੈ, ਪਰ ਹੁਣ ਤੱਕ ਅਜਿਹੇ ਹਥਿਆਰਾਂ ਦੀ ਤਸਕਰੀ ਦੇ ਮਾਮਲੇ ਸਾਹਮਣੇ ਨਹੀਂ ਆਏ।

    AN-94 ਦੀ ਵਰਤੋਂ ਕਰਨ ਦੀ ਸੰਭਾਵਨਾ 'ਤੇ ਸ਼ੱਕ

    ਵਿੱਕੀ ਨੇ ਦੱਸਿਆ ਕਿ ਏਐਨ-94 ਅਤੇ ਏਐਨ-74 ਦੀਆਂ ਗੋਲੀਆਂ ਦੇ ਖੋਲ ਇੱਕੋ ਜਿਹੇ ਹਨ ਅਤੇ ਇਹ ਦੋਵੇਂ ਰਾਈਫਲਾਂ ਵਿੱਚ ਵਰਤੇ ਜਾਂਦੇ ਹਨ। ਆਪਣੇ ਤਜ਼ਰਬੇ ਦੇ ਅਨੁਸਾਰ, ਉਸਨੇ AN-94 ਦੀ ਵਰਤੋਂ ਕਰਨ ਦੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।

    Published by:Ashish Sharma
    First published:

    Tags: Bullet, Punjabi singer, Sidhu Moosewala