ਸਲਾਹਕਾਰਾਂ ਦੀਆਂ ਵਿਵਾਦਿਤ ਟਿੱਪਣੀਆਂ 'ਤੇ ਘਿਰੇ ਸਿੱਧੂ, ਰਿਹਾਇਸ਼ ’ਤੇ ਕੀਤਾ ਤਲਬ

ਸਲਾਹਕਾਰਾਂ ਦੀਆਂ ਵਿਵਾਦਿਤ ਟਿੱਪਣੀਆਂ 'ਤੇ ਘਿਰੇ ਸਿੱਧੂ, ਰਿਹਾਇਸ਼ ’ਤੇ ਕੀਤਾ ਤਲਬ (ਫਾਇਲ ਫੋਟੋ)

ਸਲਾਹਕਾਰਾਂ ਦੀਆਂ ਵਿਵਾਦਿਤ ਟਿੱਪਣੀਆਂ 'ਤੇ ਘਿਰੇ ਸਿੱਧੂ, ਰਿਹਾਇਸ਼ ’ਤੇ ਕੀਤਾ ਤਲਬ (ਫਾਇਲ ਫੋਟੋ)

 • Share this:
  ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਪਾਕਿਸਤਾਨ ਤੇ ਕਸ਼ਮੀਰ ਨੂੰ ਲੈ ਕੇ ਕੀਤੀਆਂ ਵਿਵਾਦਿਤ ਟਿੱਪਣੀਆਂ ਕਰਨ ਵਾਲੇ ਆਪਣੇ ਦੋਵੇਂ ਸਲਾਹਕਾਰਾਂ ਮਾਲਵਿੰਦਰ ਸਿੰਘ ਮਾਲੀ ਤੇ ਪਿਆਰੇ ਲਾਲ ਗਰਗ ਨੂੰ ਅੱਜ ਆਪਣੀ ਰਿਹਾਇਸ਼ ’ਤੇ ਤਲਬ ਕੀਤਾ ਹੈ।

  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਦਿਨ ਚਿਤਾਵਨੀ ਦਿੱਤੀ ਸੀ ਕਿ ਉਪਰੋਕਤ ਸਲਾਹਕਾਰਾਂ ਵੱਲੋਂ ਕੀਤੀਆਂ ਵਿਵਾਦਿਤ ਟਿੱਪਣੀਆਂ ਸੂਬਾ ਸਰਕਾਰ ਤੇ ਦੇਸ਼ ਦੇ ਅਮਨ ਤੇ ਸਥਿਰਤਾ ਲਈ ਖ਼ਤਰਨਾਕ ਸਾਬਤ ਹੋ ਸਕਦੀਆਂ ਹਨ। ਦੱਸ ਦਈਏ ਕਿ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ( Navjot Singh Sidhu) ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ (Malvinder Singh Mali) ਲਗਾਤਾਰ ਸੋਸ਼ਲ ਮੀਡੀਆ 'ਤੇ ਅਜਿਹੀਆਂ ਪੋਸਟਾਂ ਪਾ ਰਹੇ ਹਨ ਜੋ ਵਿਵਾਦਾਂ ਵਿੱਚ ਘਿਰਦੀਆਂ ਜਾ ਰਹੀਆਂ ਹਨ।

  ਤਾਲਿਬਾਨ ਅਤੇ ਕਸ਼ਮੀਰ ਬਾਰੇ ਵਿਵਾਦਤ ਪੋਸਟ ਪਾਉਣ ਤੋਂ ਬਾਅਦ ਉਨ੍ਹਾਂ ਨੇ ਹੁਣ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਸਕੈਚ ਪੋਸਟ ਕਰਕੇ ਸੰਗਠਨ ਅਤੇ ਸਰਕਾਰ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਇਸ ਸਕੈਚ ਵਿੱਚ ਸਾਬਕਾ ਪ੍ਰਧਾਨ ਮੰਤਰੀ ਦੇ ਆਲੇ ਦੁਆਲੇ ਖੋਪੜੀਆਂ ਦੇ ਢੇਰ ਲੱਗੇ ਹੋਏ ਹਨ ਅਤੇ ਹੱਥ ਵਿੱਚ ਜੋ ਬੰਦੂਕ ਹੈ ਉਸ ਉਤੇ ਵੀ ਖੋਪੜੀ ਲਟਕ ਰਹੀ ਹੈ। ਜਿਥੇ ਕਾਂਗਰਸ ਦੇ ਨੇਤਾ ਲਗਾਤਾਰ ਇਸ ਪੋਸਟ ਦਾ ਵਿਰੋਧ ਕਰ ਰਹੇ ਹਨ, ਉਥੇ ਭਾਜਪਾ ਨੇ ਮਾਲੀ ਦੀ ਇਸ ਪੋਸਟ ਦੀ ਸ਼ਲਾਘਾ ਕੀਤੀ ਹੈ।

  ਇਹ ਸਕੈਚ ਬਹੁਤ ਪੁਰਾਣੇ ਪੰਜਾਬੀ ਮੈਗਜ਼ੀਨ ਦੇ ਕਵਰ ਪੇਜ ਦਾ ਹੈ, ਜਿਸ ਵਿੱਚ 1984 ਦੇ ਦੰਗਿਆਂ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਮਾਲੀ ਉਸ ਸਮੇਂ ਇਸ ਰਸਾਲੇ ਦਾ ਸੰਪਾਦਕ ਸੀ। ਸਕੈਚ 'ਤੇ ਲਿਖਿਆ ਹੈ,' ਹਰ ਜਬਰ ਦੀ ਇਹੀ ਕਹਾਣੀ, ਕਰਨਾ ਜਬਰ ਤੇ ਮੂੰਹ ਦੀ ਖਾਣੀ '।
  Published by:Gurwinder Singh
  First published: