• Home
  • »
  • News
  • »
  • punjab
  • »
  • SIDHU WARNS IF THE STF REPORT IS NOT OPENED THEN WE WILL GO ON A FAST UNTO DEATH

ਸਿੱਧੂ ਦੀ ਆਪਣੀ ਹੀ ਸਰਕਾਰ ਨੂੰ ਚਿਤਾਵਨੀ, 'STF ਦੀ ਰਿਪੋਰਟ ਨਾ ਖੁਲ੍ਹੀ ਤਾਂ ਮਰਨ ਵਰਤ 'ਤੇ ਬੈਠਾਂਗੇ'

Sidhu warns his own government: ਸਿੱਧੂ ਨੇ ਬੇਅਦਬੀ ਦੇ ਮੁੱਦੇ ਤੇ ਫਿਰ ਚੰਨੀ ਸਰਕਾਰ ਘੇਰੀ ਹੈ। ਆਪਣੀ ਹੀ ਸਰਕਾਰ ਨੂੰ ਦਿੱਤੀ ਚਿਤਾਵਨੀ ਦਿੰਦਿਆਂ ਕਿਹਾ- ਜੇ ਬੇਅਦਬੀ ਦੀ ਰਿਪੋਰਟ ਨਾ ਖੋਲ੍ਹੀ ਤਾਂ ਦੇਹ ਦਾਅ 'ਤੇ ਲਾ ਦਿਆਂਗਾ।

ਸਿੱਧੂ ਦੀ ਆਪਣੀ ਹੀ ਸਰਕਾਰ ਨੂੰ ਚਿਤਾਵਨੀ, 'STF ਦੀ ਰਿਪੋਰਟ ਨਾ ਖੁਲ੍ਹੀ ਤਾਂ ਮਰਨ ਵਰਤ 'ਤੇ ਬੈਠਾਂਗੇ'

ਸਿੱਧੂ ਦੀ ਆਪਣੀ ਹੀ ਸਰਕਾਰ ਨੂੰ ਚਿਤਾਵਨੀ, 'STF ਦੀ ਰਿਪੋਰਟ ਨਾ ਖੁਲ੍ਹੀ ਤਾਂ ਮਰਨ ਵਰਤ 'ਤੇ ਬੈਠਾਂਗੇ'

  • Share this:
    ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਆਪਣੀ ਹੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ STF ਦੀ ਰਿਪੋਰਟ ਨਾ ਖੁਲ੍ਹੀ ਤਾਂ ਉਹ ਮਰਨ ਵਰਤ ਉੱਤੇ ਬੈਠ ਜਾਵੇਗਾ। ਸਿੱਧੂ ਨੇ ਬੇਅਦਬੀ ਦੇ ਮੁੱਦੇ ਤੇ ਫਿਰ ਚੰਨੀ ਸਰਕਾਰ ਘੇਰੀ ਹੈ। ਆਪਣੀ ਹੀ ਸਰਕਾਰ ਨੂੰ ਦਿੱਤੀ ਚਿਤਾਵਨੀ ਦਿੰਦਿਆਂ ਕਿਹਾ- ਜੇ ਬੇਅਦਬੀ ਦੀ ਰਿਪੋਰਟ ਨਾ ਖੋਲ੍ਹੀ ਤਾਂ ਦੇਹ ਦਾਅ 'ਤੇ ਲਾ ਦਿਆਂਗਾ । ਸਿੱਧੂ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਨੇ ਨਸ਼ਿਆਂ ਅਤੇ ਬੇਅਦਬੀ ਕਾਂਡ ਦੀਆਂ ਰਿਪੋਰਟਾਂ ਨੂੰ ਜਨਤਕ ਨਾ ਕੀਤਾ ਤਾਂ ਉਹ ਸੂਬਾ ਸਰਕਾਰ ਵਿਰੁੱਧ ਮਰਨ ਵਰਤ 'ਤੇ ਬੈਠਾਂਗੇ।

    ਸਿੱਧੂ ਨੇ ਕਿਹਾ ਕਿ ਪੰਜਾਬ 'ਤੇ 7 ਲੱਖ ਕਰੋੜ ਦਾ ਕਰਜ਼ਾ ਹੈ, ਕਿਉਂ ਨਹੀਂ ਇਹ ਕਰਜ਼ਾ ਮੁੜਦਾ। ਚਾਰੇ ਪਾਸੇ ਖੁਦਕੁਸ਼ੀਆਂ ਹੋ ਰਹੀਆਂ ਹਨ। ਸਿਰਫ਼ ਕਰਜ਼ਾ ਮੋੜਨ ਦੀਆਂ ਗੱਲਾਂ ਹੋ ਰਹੀਆਂ ਹਨ। ਇਹ ਕੋਈ ਨਹੀਂ ਕਹਿੰਦਾ, ਮੁੜ ਕਰਜ਼ਈ ਨਹੀਂ ਹੋਣ ਦਿਆਂਗੇ। ਸਿੱਧੂ ਨੇ ਕਿਹਾ ਕਿ ਸ਼ਰਾਬ ਨਾਲ ਸਰਕਾਰ ਨੂੰ ਮੁਨਾਫ਼ਾ ਹੋ ਸਕਦਾ ਹੈ।

    ED ਦੀ ਫਾਸਟਵੇਅ ਗਰੁਪ ਦੇ ਮਾਲਕ ਸਮੇਤ ਕਈ ਠੇਕੇਦਾਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ, ਕਾਰਵਾਈ 'ਤੇ ਸਿੱਧੂ ਇਹ ਬੋਲੇ

    ਕਾਂਗਰਸ ਪ੍ਧਾਨ ਨੇ ਕਿਹਾ ਕਿ ਬੇਅਦਬੀਆਂ ਦਾ ਇਨਸਾਫ਼ ਜ਼ਰੂਰ ਦੁਆਵਾਂਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੇ ਮੇਰਾ ਪ੍ਰਸਤਾਅ ਮੰਨਦੇ, ਕੇਬਲ ਤੋਂ 5 ਹਜ਼ਾਰ ਕਰੋੜ ਦਾ ਫ਼ਾਇਦਾ ਹੁੰਦਾ। ਸਿੱਧੂ ਨੇ ਦਲਿਤਾਂ ਨੂੰ ਵੰਡੇ ਪਲਾਟਾਂ 'ਤੇ ਵੀ  ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਦੱਸੋ ਕਿੰਨੇ ਦਲਿਤਾ ਨੂੰ ਪੰਜ ਮਰਲੇ ਪਲਾਟ ਮਿਲੇ ਹਨ।
    Published by:Sukhwinder Singh
    First published: