ਰਾਹੁਲ ਗਾਂਧੀ ਦੇ ਹਾਰਨ ਕਰਕੇ ਸਿੱਧੂ ਛੱਡਣਗੇ ਰਾਜਨੀਤੀ?

News18 Punjab
Updated: May 23, 2019, 7:33 PM IST
share image
ਰਾਹੁਲ ਗਾਂਧੀ ਦੇ ਹਾਰਨ ਕਰਕੇ ਸਿੱਧੂ ਛੱਡਣਗੇ ਰਾਜਨੀਤੀ?

  • Share this:
  • Facebook share img
  • Twitter share img
  • Linkedin share img
ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਵੱਡਾ ਬਿਆਨ ਦੇਣ ਵਾਲੇ ਨਵਜੋਤ ਸਿੱਧੂ ਲਈ ਹੁਣ ਨਵੀਂ ਮੁਸੀਬਤ ਖੜ੍ਹੀ ਹੋਣ ਵਾਲੀ ਹੈ। ਚੋਣਾਂ ਤੋਂ ਪਹਿਲਾਂ ਦਿੱਤੇ ਆਪਣੇ ਬਿਆਨ ਕਰਕੇ ਸਿੱਧੂ ਫਸਦੇ ਨਜ਼ਰ ਆ ਰਹੇ ਹਨ। ਅਸਲ ਵਿਚ ਸਿੱਧੂ ਨੇ ਕਿਹਾ ਸੀ ਕਿ ਜੇ ਰਾਹੁਲ ਗਾਂਧੀ ਅਮੇਠੀ ਸੀਟ ਤੋਂ ਚੋਣ ਹਾਰਦੇ ਹਨ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ।

ਰਾਹੁਲ 44 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਅਮੇਠੀ ਸੀਟ ਤੋਂ ਚੋਣ ਹਾਰ ਗਏ ਹਨ ਤੇ ਹੁਣ ਸਵਾਲ ਇਹ ਹੈ ਕਿ ਕੀ ਸਿੱਧੂ ਜ਼ੁਬਾਨ ਦੇ ਪੱਕੇ ਹਨ ਤੇ ਕੀ ਆਪਣੇ ਕਹਿ ਅਨੁਸਾਰ ਉਹ ਰਾਜਨੀਤੀ ਛੱਡ ਦੇਣਗੇ। ਅਮੇਠੀ ਵਿਚ ਆਪਣੇ ਪ੍ਰਚਾਰ ਦੌਰਾਨ ਸਿੱਧੂ ਨੇ ਛਾਤੀ ਠੋਕ ਕੇ ਕਿਹਾ ਸੀ ਕਿ ਜੇ ਰਾਹੁਲ ਗਾਂਧੀ ਅਮੇਠੀ ਤੋਂ ਹਾਰੇ ਤਾਂ ਮੈਂ ਰਾਜਨੀਤੀ ਛੱਡ ਦੇਵਾਂਗਾ। ਹੁਣ ਦੇਖਣਾ ਹੋਵੇਗਾ ਕਿ ਸਿੱਧੂ ਆਪਣੇ ਬਿਆਨ ਬਾਰੇ ਅੱਗੇ ਕੀ ਰਣਨੀਤੀ ਅਪਣਾਉਂਦੇ ਹਨ, ਹਾਲਾਂਕਿ ਇਸ ਤੋਂ ਪਹਿਲਾਂ ਵੀ ਸਿੱਧੂ ਜੋਸ਼-ਜੋਸ਼ ਵਿੱਚ ਇਹੋ ਜਿਹੇ ਬਿਆਨ ਦਿੰਦੇ ਰਹਿੰਦੇ ਹਨ।
First published: May 23, 2019, 7:33 PM IST
ਹੋਰ ਪੜ੍ਹੋ
ਅਗਲੀ ਖ਼ਬਰ