ਬਰਨਾਲਾ ਦੇ ਇਸ ਸਕੂਲ ’ਚ CAA ਦੇ ਹੱਕ ’ਚ ਵਿਦਿਆਰਥੀਆਂ ਤੋਂ ਕਰਵਾਏ ਦਸਤਖ਼ਤ

News18 Punjabi | News18 Punjab
Updated: January 29, 2020, 11:43 AM IST
share image
ਬਰਨਾਲਾ ਦੇ ਇਸ ਸਕੂਲ ’ਚ CAA ਦੇ ਹੱਕ ’ਚ ਵਿਦਿਆਰਥੀਆਂ ਤੋਂ ਕਰਵਾਏ ਦਸਤਖ਼ਤ
ਬਰਨਾਲਾ ਦੇ ਇਸ ਸਕੂਲ ’ਚ CAA ਦੇ ਹੱਕ ’ਚ ਵਿਦਿਆਰਥੀਆਂ ਤੋਂ ਕਰਵਾਏ ਦਸਤਖ਼ਤ( photo credit::Tribune)

ਬਰਨਾਲਾ ਦੇ ਕਸਬਾ ਧਨੌਲਾ ’ਚ ਸਰਵਹਿਤਕਾਰੀ ਸਕੂਲ ’ਚ ਬੱਚਿਆਂ ਤੋਂ ਇਕ ਬੈਨਰ ਤੇ ਨਾਗਿਰਕਤਾ ਸੋਧ ਕਾਨੂੰਨ ਦੇ ਹੱਕ ’ਚ ਦਸਤਖ਼ਤ ਕਰਵਾਏ ਗਏ ਹਨ। ਇਸ ਤੋਂ ਬਾਅਦ ਮਾਮਲਾ ਕਾਫੀ ਭੱਖ ਗਿਆ ਹੈ।

  • Share this:
  • Facebook share img
  • Twitter share img
  • Linkedin share img
ਨਾਗਰਿਕਤਾ ਸੋਧ ਕਾਨੂੰਨ ਨੂੰ ਲੈਕੇ ਦੇਸ਼ਭਰ ’ਚ ਬਵਾਲ ਜਾਰੀ ਹੈ। ਕੇਂਦਰ ਸਰਕਾਰ ਨਾਗਰਿਕਤਾ ਕਾਨੂੰਨ ਦੇ ਕਸੀਦੇ ਪੜ ਰਹੀ ਹੈ ਤੇ ਵਿਰੋਧੀ ਕਾਨੂੰਨ ਨੂੰ ਦੇਸ਼ ਨੂੰ ਵੰਡਣ ਵਾਲਾ ਕਹਿ ਰਹੇ ਹਨ।  ਇਸਦੇ ਵਿਚਾਲੇ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਤੁਹਾਨੂੰ ਵੀ ਹੈਰਾਨ ਕਰ ਦੇਣਗੀਆਂ। ਇਕ ਵਿੱਦਿਆ ਦੇ ਮੰਦਿਰ ਨੂੰ CAA ਦੇ ਪ੍ਰਚਾਰ ਲਈ ਕਿਵੇਂ ਵਰਤਿਆ ਜਾ ਰਿਹਾ ਹੈ। ਇਹ ਸਾਫ ਤੌਰ ਤੇ ਦੇਖਣ ਨੂੰ ਮਿਲ ਰਿਹਾ ਹੈ। ਮਾਮਲਾ ਬਰਨਾਲਾ ਦੇ ਕਸਬਾ ਧਨੌਲਾ ਦਾ ਹੈ। ਜਿੱਥੇ ਸਰਵਹਿਤਕਾਰੀ ਸਕੂਲ ’ਚ ਬੱਚਿਆਂ ਤੋਂ ਇਕ ਬੈਨਰ ਤੇ ਨਾਗਿਰਕਤਾ ਸੋਧ ਕਾਨੂੰਨ ਦੇ ਹੱਕ ’ਚ ਦਸਤਖ਼ਤ ਕਰਵਾਏ ਗਏ ਹਨ। ਤੇ ਹੁਣ ਇਹ ਮਾਮਲਾ ਗਰਮਾਉਂਦਾ ਵਿਖਾਈ ਦੇ ਰਿਹਾ ਹੈ। ਬੱਚਿਆਂ ਦੇ ਮਾਪੇ ਸਕੂਲ ਖਿਲਾਫ ਨਿੱਤਰ ਆਏ ਹਨ। ਨਾਲ ਹੀ ਜਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੂੰ ਮੰਗ ਪੱਤਰ ਸੌਂਪ ਕੇ ਸਕੂਲ ਦੇ ਪ੍ਰਿੰਸੀਪਲ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਸਰਵਹਿਤਕਾਰੀ ਸੰਸਥਾ ਦੇ ਸਾਰੇ ਸਕੂਲ ਬੰਦ ਕੀਤੇ ਜਾਣ


ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਨੇ ਵੀ ਸਕੂਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ ’ਚ ਸਾਰੇ ਸਰਵਹਿਤਕਾਰੀ ਸੰਸਥਾ ਦੇ ਸਾਰੇ ਸਕੂਲ ਬੰਦ ਕੀਤੇ ਜਾਣ। ਤੇ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਕਾਰਵਾਈ ਨਾ ਹੋਈ ਤਾਂ ਉਨ੍ਹਾਂ ਨੇ ਮੋਰਚਾ ਖੋਲ੍ਹਣ ਦੀ ਚਿਤਾਵਨੀ ਦਿੱਤੀ ਹੈ।

CAA ਦੇ ਹੱਕ ’ਚ ਮੁਹਿੰਮ ਚਲਾਈ ਜਾਵੇ


ਉਧਰ ਸਕੂਲ ਪ੍ਰਿੰਸੀਪਲ ਦਾ ਕਹਿਣਾ ਕਿ ਉਨ੍ਹਾਂ ਦੀ ਸਰਵਹਿਤਕਾਰੀ ਐਜੂਕੇਸ਼ਨ ਸੋਸਾਇਟੀ ਵੱਲੋਂ ਇਕ ਪੱਤਰ ਮਿਲਿਆ ਸੀ ਕਿ CAA ਦੇ ਹੱਕ ’ਚ ਕੈਂਪੇਨ ਚਲਾਈ ਜਾਵੇ। ਨਾਲ ਹੀ.ਕਾਨੂੰਨ ਦੇ ਸਮਰਥਨ ’ਚ ਬੱਚਿਆਂ ਦੇ ਦਸਤਖਤ ਕਰਵਾਏ ਜਾਣ।

ਦੋਸ਼ੀ ਖਿਲਾਫ ਕੀਤੀ ਜਾਵੇਗੀ ਸਖਤ ਕਾਰਵਾਈ


ਉਧਰ ਪੁਲਿਸ ਦਾ ਕਹਿਣਾ ਕਿ ਜਾਂਚ ’ਚ ਜੋ ਵੀ ਦੋਸ਼ੀ ਪਾਇਆ ਗਿਆ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਮਾਪੇ ਆਪਣੇ ਬੱਚਿਆ ਨੂੰ ਇਸ ਆਸ ਨਾਲ ਸਕੂਲ ਭੇਜਦੇ ਹਨ ਕਿ ਉਨ੍ਹਾਂ ਦਾ ਬੱਚਾ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜਾ ਹੋ ਸਕੇ। ਨਾਲ ਹੀ ਦੇਸ਼ ਦਾ ਸੁਨਹਿਰਾ ਭਵਿੱਖ ਬਣ ਸਕੇ। ਪਰ ਜਿਸ ਚੀਜ ਨਾਲ ਬੱਚਿਆਂ ਦਾ ਕੋਈ ਸਰੋਕਾਰ ਨਹੀਂ। ਜਿਸਦਾ ਪਾਠਕ੍ਰਮ ਨਾਲ ਕੋਈ ਸਬੰਧ ਨਹੀਂ। ਅਜਿਹੇ ਬੱਚਿਆਂ ਤੇ ਸਮਿਤੀ ਵੱਲੋਂ ਆਪਣੀ ਸੋਚ ਥੋਪਣਾ ਨਾਲ ਹੀ ਸਕੂਲ ਨੂੰ CAA ਦੇ ਪ੍ਰਚਾਰ ਦੇ ਤੌਰ ਤੇ ਵਰਤਣਾ। ਇਸਦੇ ਪਿੱਛੇ ਵੱਡੀ ਸਾਜਿਸ਼ ਨਜਰ ਆਉਂਦੀ ਹੈ ਜੋ ਕਿ ਡੁੰਘਾਈ ਨਾਲ ਜਾਂਚ ਦਾ ਵਿਸ਼ਾ ਹੈ।

 
First published: January 29, 2020
ਹੋਰ ਪੜ੍ਹੋ
ਅਗਲੀ ਖ਼ਬਰ