ਸਿੱਖ ਟੈਕਸੀ ਡਰਾਈਵਰ ਦੀ ਦਰਿਆਦਿਲੀ ਦੇ ਕਾਇਲ ਹੋਈ ਪਾਕਿਸਤਾਨੀ ਖਿਡਾਰੀ

News18 Punjabi | News18 Punjab
Updated: November 27, 2019, 5:17 PM IST
share image
ਸਿੱਖ ਟੈਕਸੀ ਡਰਾਈਵਰ ਦੀ ਦਰਿਆਦਿਲੀ ਦੇ ਕਾਇਲ ਹੋਈ ਪਾਕਿਸਤਾਨੀ ਖਿਡਾਰੀ
ਸਿੱਖ ਟੈਕਸੀ ਡਰਾਈਵਰ ਦੀ ਦਰਿਆਦਿਲੀ ਦੇ ਕਾਇਲ ਹੋਈ ਪਾਕਿਸਤਾਨੀ ਖਿਡਾਰੀ

  • Share this:
  • Facebook share img
  • Twitter share img
  • Linkedin share img
ਆਸਟਰੇਲੀਆ ਦੇ ਬ੍ਰਿਸਬੇਨ ਵਿਚ ਇਕ ਸਿੱਖ ਟੈਕਸੀ ਡਰਾਈਵਰ ਦੀ ਸੋਸ਼ਲ ਮੀਡੀਆ ਉਤੇ ਖੂਬ ਵਾਹ-ਵਾਹ ਹੋ ਰਹੀ ਹੈ। ਇਸ ਨੌਜਵਾਨ ਦਾ ਨਾਮ ਲਵਪ੍ਰੀਤ ਹੈ। ਇਸ ਟੈਕਸੀ ਡਰਾਈਵਰ ਨੇ ਪਾਕਿਸਤਾਨ ਦੇ ਕ੍ਰਿਕਟ ਖਿਡਾਰੀਆਂ ਨੂੰ ਮੁਫਤ ਸਫਰ ਕਰਵਾਇਆ। ਖਿਡਾਰੀ ਉਸ ਤੋਂ ਇੰਨੇ ਖੁਸ਼ ਹੋਏ ਕਿ ਉਹ ਉਸ ਨੂੰ ਆਪਣੇ ਨਾਲ ਰਾਤ ਦੇ ਖਾਣੇ ਲਈ ਲੈ ਗਏ।

ਅਸਲ ਵਿੱਚ ਪਾਕਿਸਤਾਨ ਕ੍ਰਿਕਟ ਟੀਮ ਦੇ ਖਿਡਾਰੀਆਂ, ਮੂਸਾ ਖਾਨ, ਯਾਸੀਰ ਸ਼ਾਹ, ਨਸੀਮ ਸ਼ਾਹ, ਸ਼ਾਹਿਦ ਅਫਰੀਦੀ, ਇਮਰਾਨ ਨੇ ਬ੍ਰਿਸਬੇਨ ਵਿੱਚ ਕਿਤੇ ਜਾਣਾ ਸੀ। ਇਸ ਲਈ ਇੱਕ ਟੈਕਸੀ ਮੰਗਵਾਈ ਸੀ। ਟੈਕਸੀ ਡਰਾਈਵਰ ਭਾਰਤੀ ਸਿੱਖ ਨੌਜਵਾਨ ਸੀ। ਜਦੋਂ ਉਸ ਨੇ ਵੇਖਿਆ ਕਿ ਉਹ ਪਾਕਿਸਤਾਨੀ ਕ੍ਰਿਕਟਰ ਹਨ, ਤਾਂ ਉਸ ਨੇ ਉਨ੍ਹਾਂ ਤੋਂ ਕੋਈ ਪੈਸਾ ਨਹੀਂ ਲਿਆ। ਜਿਸ ਤੋਂ ਬਾਅਦ ਸਦਭਾਵਨਾ ਦੇ ਤਹਿਤ ਪਾਕਿਸਤਾਨੀ ਖਿਡਾਰੀਆਂ ਨੇ ਉਸ ਨਾਲ ਰਾਤ ਦਾ ਖਾਣਾ ਖਾਧਾ।

ਖਿਡਾਰੀ ਨਸੀਮ ਸ਼ਾਹ ਨੇ ਸੋਸ਼ਲ ਮੀਡੀਆ 'ਤੇ ਲਿਖਿਆ "ਸਿੰਘ ਸਾਹਿਬ ਇਕ ਕਾਰ ਡਰਾਈਵਰ ਹਨ, ਅਸੀਂ ਉਸ ਨਾਲ ਯਾਤਰਾ ਕੀਤੀ ਅਤੇ ਉਸ ਨੇ ਸਾਡੇ ਤੋਂ ਪੈਸੇ ਨਹੀਂ ਲਏ, ਫਿਰ ਅਸੀਂ ਸਰਦਾਰ ਜੀ ਨਾਲ ਰਾਤ ਦਾ ਖਾਣਾ ਖਾਧਾ।"
ਸਿੱਖ ਟੈਕਸੀ ਡਰਾਈਵਰ ਦੀ ਦਰਿਆਦਿਲੀ ਦੇ ਕਾਇਲ ਹੋਈ ਪਾਕਿਸਤਾਨੀ ਖਿਡਾਰੀ


ਸਿੱਖ ਟੈਕਸੀ ਡਰਾਈਵਰ ਦੀ ਦਰਿਆਦਿਲੀ ਦੇ ਕਾਇਲ ਹੋਈ ਪਾਕਿਸਤਾਨੀ ਖਿਡਾਰੀ


ਸਿੱਖ ਟੈਕਸੀ ਡਰਾਈਵਰ ਦੀ ਦਰਿਆਦਿਲੀ ਦੇ ਕਾਇਲ ਹੋਈ ਪਾਕਿਸਤਾਨੀ ਖਿਡਾਰੀ


 
First published: November 27, 2019
ਹੋਰ ਪੜ੍ਹੋ
ਅਗਲੀ ਖ਼ਬਰ