Home /News /punjab /

ਆਸਟਰੀਆ ’ਚ ਰਜਿਸਟਰਡ ਹੋਇਆ ਸਿੱਖ ਧਰਮ, ਜਥੇਦਾਰ ਨੇ ਸੰਗਤ ਨੂੰ ਦਿੱਤੀ ਵਧਾਈ

ਆਸਟਰੀਆ ’ਚ ਰਜਿਸਟਰਡ ਹੋਇਆ ਸਿੱਖ ਧਰਮ, ਜਥੇਦਾਰ ਨੇ ਸੰਗਤ ਨੂੰ ਦਿੱਤੀ ਵਧਾਈ

ਆਸਟਰੀਆ ’ਚ ਰਜਿਸਟਰਡ ਹੋਇਆ ਸਿੱਖ ਧਰਮ, ਜਥੇਦਾਰ ਨੇ ਸੰਗਤ ਨੂੰ ਦਿੱਤੀ ਵਧਾਈ  (ਸੰਕੇਤਕ ਫੋਟੋ)

ਆਸਟਰੀਆ ’ਚ ਰਜਿਸਟਰਡ ਹੋਇਆ ਸਿੱਖ ਧਰਮ, ਜਥੇਦਾਰ ਨੇ ਸੰਗਤ ਨੂੰ ਦਿੱਤੀ ਵਧਾਈ (ਸੰਕੇਤਕ ਫੋਟੋ)

  • Share this:
    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸਿੱਖ ਸੰਗਤ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਯੂਰਪ ਦੇ ਦੇਸ਼ ਆਸਟਰੀਆ 'ਚ ਸਿੱਖ ਧਰਮ ਰਜਿਸਟਰਡ ਹੋ ਗਿਆ ਹੈ।

    ਆਸਟਰੀਆ ਵਿੱਚ ਸਿੱਖ ਧਰਮ ਨੂੰ ਰਜਿਸਟ੍ਰੇਸ਼ਨ ਦਾ ਹੱਕ ਮਿਲਣ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਨੇ ਆਖਿਆ ਕਿ ਆਸਟਰੀਆ ਸਿੱਖ ਧਰਮ ਰਜਿਸਟਰ ਕਰਨ ਵਾਲਾ ਯੂਰਪ ਦਾ ਪਹਿਲਾ ਦੇਸ਼ ਬਣ ਗਿਆ ਹੈ। ਇੱਥੇ ਬੱਚੇ ਦੇ ਜਨਮ ਸਰਟੀਫਿਕੇਟ ’ਤੇ ਉਸ ਦਾ ਧਰਮ ਸਿੱਖ ਲਿਖਵਾਇਆ ਜਾ ਸਕੇਗਾ।

    ਉਨ੍ਹਾਂ ਕਿਹਾ ਕਿ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਲਈ ਨਵੰਬਰ 2019 ਤੋਂ ਕਾਰਵਾਈ ਸ਼ੁਰੂ ਕੀਤੀ ਗਈ ਸੀ ਅਤੇ ਮਹਿਜ਼ 13 ਮਹੀਨਿਆਂ ਦੀ ਘਾਲਣਾ ਤੋਂ ਬਾਅਦ 17 ਦਸੰਬਰ, 2020 ਨੂੰ ਉਨ੍ਹਾਂ ਨੂੰ ਸਿੱਖ ਧਰਮ ਆਸਟਰੀਆ 'ਚ ਰਜਿਸਟਰਡ ਹੋਣ ਦਾ ਸਰਟੀਫਿਕੇਟ ਮਿਲ ਗਿਆ।ਹੁਣ 23 ਦਸੰਬਰ, 2020 ਤੋਂ ਆਸਟਰੀਆ ਅੰਦਰ ਸਿੱਖ ਸਮਾਜ 'ਚ ਜਨਮ ਲੈਣ ਵਾਲੇ ਬੱਚੇ ਦੇ ਜਨਮ ਸਰਟੀਫਿਕੇਟ 'ਚ ਉਸ ਦਾ ਧਰਮ ਸਿੱਖ ਲਿਖਵਾਉਣ ਦੀ ਕਾਰਵਾਈ ਸ਼ੁਰੂ ਹੋ ਗਈ ਹੈ।

    ਇਸ ਇਤਿਹਾਸਕ ਮਾਨਤਾ ਨਾਲ ਆਸਟਰੀਆ ਯੂਰਪ ਦਾ ਪਹਿਲਾ ਸਿੱਖ ਧਰਮ ਰਜਿਸਟਰਡ ਦੇਸ਼ ਬਣਿਆ ਹੈ।ਸਿੰਘ ਸਾਹਿਬ ਨੇ ਇਹ ਵੀ ਕਿਹਾ ਕਿ ਯੂਰਪ ਦੇ ਬਾਕੀ ਦੇਸ਼ਾਂ ਦੀ ਸੰਗਤ ਨੂੰ ਵੀ ਇਨ੍ਹਾਂ ਤੋਂ ਪ੍ਰੇਰਨਾ ਲੈ ਕੇ ਸਿੱਖ ਧਰਮ ਰਜਿਸਟਰਡ ਕਰਵਾਉਣ ਦੀ ਚਾਰਾਜੋਈ ਕਰਨੀ ਚਾਹੀਦੀ ਹੈ।

    ਉਨ੍ਹਾਂ ਨੇ ਇਸ ਕਾਰਜ ਲਈ ਆਸਟਰੀਆ ਦੀ ਸਿੱਖ ਸੰਗਤ ਨੂੰ ਵਧਾਈ ਦਾ ਪਾਤਰ ਆਖਦਿਆਂ ਕਿਹਾ ਕਿ ਯੂਰਪ ਦੇ ਬਾਕੀ ਮੁਲਕਾਂ ਦੀ ਸਿੱਖ ਸੰਗਤ ਵੀ ਇਸ ਤੋਂ ਪ੍ਰੇਰਿਤ ਹੋ ਕੇ ਸਿੱਖ ਧਰਮ ਨੂੰ ਰਜਿਸਟਰਡ ਕਰਵਾਉਣ ਦੀ ਚਾਰਾਜੋਈ ਕਰੇ।
    Published by:Gurwinder Singh
    First published:

    Tags: Akal takht, Giani harpreet singh, Sikhism

    ਅਗਲੀ ਖਬਰ