Home /News /punjab /

ਗਾਇਕ ਬੂਟਾ ਮੁਹੰਮਦ ਸਵੇਰੇ ਭਾਜਪਾ ’ਚ ਸ਼ਾਮਲ ਹੋਏ ਤੇ ਦੁਪਹਿਰੇ ਕੈਪਟਨ ਦੀ ਲੋਕ ਕਾਂਗਰਸ 'ਚ

ਗਾਇਕ ਬੂਟਾ ਮੁਹੰਮਦ ਸਵੇਰੇ ਭਾਜਪਾ ’ਚ ਸ਼ਾਮਲ ਹੋਏ ਤੇ ਦੁਪਹਿਰੇ ਕੈਪਟਨ ਦੀ ਲੋਕ ਕਾਂਗਰਸ 'ਚ

ਬੂਟਾ ਮੁਹੰਮਦ ਸਵੇਰੇ ਭਾਜਪਾ ’ਚ ਸ਼ਾਮਲ ਹੋਏ ਤੇ ਦੁਪਹਿਰੇ ਕੈਪਟਨ ਦੀ ਲੋਕ ਕਾਂਗਰਸ 'ਚ

ਬੂਟਾ ਮੁਹੰਮਦ ਸਵੇਰੇ ਭਾਜਪਾ ’ਚ ਸ਼ਾਮਲ ਹੋਏ ਤੇ ਦੁਪਹਿਰੇ ਕੈਪਟਨ ਦੀ ਲੋਕ ਕਾਂਗਰਸ 'ਚ

  • Share this:
    ਪੰਜਾਬ ਦੇ ਪ੍ਰਸਿੱਧ ਗਾਇਕ ਬੂਟਾ ਮੁਹੰਮਦ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ’ਚ ਪੰਜਾਬ ਲੋਕ ਕਾਂਗਰਸ ’ਚ ਸ਼ਾਮਲ ਹੋਏ ਸਨ ਅਤੇ ਬਕਾਇਦਾ ਸਨਮਾਨ ਵੀ ਕਰਵਾਇਆ ਸੀ, ਉੱਥੇ ਹੀ ਉਹ ਭਾਜਪਾ ’ਚ ਸ਼ਾਮਲ ਹੋ ਗਏ ਹਨ।

    ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਤਾਂ ਸਿਰਫ਼ ਸਰਦਾਰ ਅਲੀ ਨੂੰ ਸ਼ਾਮਲ ਕਰਵਾਉਣ ਲਈ ਕੈਪਟਨ ਅਮਰਿੰਦਰ ਸਿੰਘ ਕੋਲ ਗਿਆ ਸੀ, ਜਿਨ੍ਹਾਂ ਨੇ ਮੇਰਾ ਸਨਮਾਨ ਕੀਤਾ।

    ਦੱਸ ਦਈਏ ਕਿ ਬੂਟਾ ਮੁਹੰਮਦ ਸਵੇਰੇ ਲੁਧਿਆਣਾ ਵਿਚ ਭਾਜਪਾ ਵਿਚ ਸ਼ਾਮਲ ਹੋਏ ਸਨ, ਤੇ ਇਸ ਤੋਂ ਬਾਅਦ ਕੈਪਟਨ ਅਮਰਿੰਦਰ ਦੀ ਪਾਰਟੀ ’ਚ ਵੀ ਸ਼ਾਮਲ ਹੁੰਦੇ ਵੇਖੇ ਗਏ।

    ਕੈਪਟਨ ਅਮਰਿੰਦਰ ਉਨ੍ਹਾਂ ਦਾ ਬਕਾਇਦਾ ਸਨਮਾਨ ਕਰ ਰਹੇ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਖਾਤੇ 'ਤੇ ਤਸਵੀਰਾਂ ਸਾਂਝੀਆਂ ਕਰ ਇਹ ਜਾਣਕਾਰੀ ਦਿਤੀ ਸੀ।

    ਦੱਸ ਦਈਏ ਕਿ ਬੂਟਾ ਮੁਹੰਮਦ ਦੇ ਨਾਲ ਸਰਦਾਰ ਅਲੀ ਵੀ ਕੈਪਟਨ ਦੀ ਪੰਜਾਬ ਲੋਕ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਦੱਸਣਯੋਗ ਹੈ ਕਿ ਅੱਜ ਸਵੇਰੇ ਹੋਏ ਭਾਜਪਾ ਦੇ ਪੰਜਾਬ ਪ੍ਰੀਸ਼ਦ ਸੰਮੇਲਨ ਵਿਚ ਬੂਟਾ ਮੁਹੰਮਦ ਵੀ ਸ਼ਾਮਲ ਹੋਏ ਸਨ।
    Published by:Gurwinder Singh
    First published:

    Tags: Assembly Elections 2022, Captain, Captain Amarinder Singh, Punjab Assembly election 2022, Punjab Assembly Polls 2022, Punjab BJP, Punjab Election 2022

    ਅਗਲੀ ਖਬਰ