ਨਵੇਂ ਵਿਵਾਦ 'ਚ ਫਸੇ ਗੁਰਦਾਸ ਮਾਨ, ਜਥੇਬੰਦੀਆਂ ਨੇ ਸਿੱਖ ਜਗਤ ਤੋਂ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ

Singer Gurdas Maan NEW Controversy: ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨੇ ਇਸ ਦੀ ਸਖ਼ਤ ਸ਼ਬਦਾਂ ਚ ਨਿੰਦਾ ਕਰਦਿਆਂ ਗੁਰਦਾਸ ਨੂੰ ਸਿੱਖ ਜਗਤ ਤੋਂ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ। ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਰਹੀ।

ਨਵੇਂ ਵਿਵਾਦ 'ਚ ਫਸੇ ਗੁਰਦਾਸ ਮਾਨ, ਜਥੇਬੰਦੀਆਂ ਨੇ ਸਿੱਖ ਜਗਤ ਤੋਂ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ

ਨਵੇਂ ਵਿਵਾਦ 'ਚ ਫਸੇ ਗੁਰਦਾਸ ਮਾਨ, ਜਥੇਬੰਦੀਆਂ ਨੇ ਸਿੱਖ ਜਗਤ ਤੋਂ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ

  • Share this:
    ਪੰਜਾਬੀ ਗਾਇਕ ਗੁਰਦਾਸ ਮਾਨ ਨਵੇਂ ਵਿਵਾਦ ਚ ਘਿਰ ਗਏ ਹਨ। ਸ੍ਰੀ ਗੁਰੂ ਅਮਰਦਾਸ ਜੀ ਨਾਲ ਲਾਡੀ ਸ਼ਾਹ ਦੀ ਤੁਲਨਾ ਕੀਤੀ ਤੇ ਲਾਡੀ ਸ਼ਾਹ ਨੂੰ ਉਨ੍ਹਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ ਦੱਸਿਆ। ਸਿੱਖ ਜਥੇਬੰਦੀਆਂ ਵੱਲੋਂ ਇਸ ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ। ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨੇ ਇਸ ਦੀ ਸਖ਼ਤ ਸ਼ਬਦਾਂ ਚ ਨਿੰਦਾ ਕਰਦਿਆਂ ਗੁਰਦਾਸ ਨੂੰ ਸਿੱਖ ਜਗਤ ਤੋਂ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ। ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੋ ਰਹੀ। ਦੇਖੋ, ਰਿਪੋਰਟ

    ਸਿੱਖਾਂ ਦੀ ਮੁੱਖ ਸੰਸਥਾ ਤਾਲਮੇਲ ਕਮੇਟੀ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਨੂੰ ਮਿਲੇਗੀ ਅਤੇ ਗੁਰਦਾਸ ਮਾਨ ਵਿਰੁੱਧ ਸ਼ਿਕਾਇਤ ਦੇਵੇਗੀ। ਇਸ ਦੇ ਨਾਲ ਬੀਤੇ ਦਿਨ  ਜਲੰਧਰ ਵਿੱਚ ਸਿੱਖ ਜਥੇਬੰਦੀਆਂ ਨੇ ਐਸਐਸਪੀ ਦੇਸੀ ਦਫਤਰ ਦਾ ਘਿਰਾਓ ਕੀਤਾ। ਉਨ੍ਹਾਂ ਨੇ ਗਾਇਕ ਦੇ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਰਵਾਈ ਨਹੀਂ ਕੀਤੀ ਜਾਂਦੀ, ਉਹ ਇੱਥੋਂ ਨਹੀਂ ਹਿਲਣਗੇ।
    Published by:Sukhwinder Singh
    First published: