Home /News /punjab /

ਗਾਇਕਾ ਜੈਨੀ ਜੌਹਲ ਦਾ ਜਵਾਬ- ਕਲਮ ਨਹੀਂ ਰੁਕੇਗੀ, ਨਿੱਤ ਨਵਾਂ ਹੁਣ ਗਾਣਾ ਆਊ...

ਗਾਇਕਾ ਜੈਨੀ ਜੌਹਲ ਦਾ ਜਵਾਬ- ਕਲਮ ਨਹੀਂ ਰੁਕੇਗੀ, ਨਿੱਤ ਨਵਾਂ ਹੁਣ ਗਾਣਾ ਆਊ...

ਗਾਇਕਾ ਜੈਨੀ ਜੌਹਲ ਦਾ ਜਵਾਬ- ਕਲਮ ਨਹੀਂ ਰੁਕੇਗੀ, ਨਿੱਤ ਨਵਾਂ ਹੁਣ ਗਾਣਾ ਆਊ... (ਫਾਇਲ ਫੋਟੋ)

ਗਾਇਕਾ ਜੈਨੀ ਜੌਹਲ ਦਾ ਜਵਾਬ- ਕਲਮ ਨਹੀਂ ਰੁਕੇਗੀ, ਨਿੱਤ ਨਵਾਂ ਹੁਣ ਗਾਣਾ ਆਊ... (ਫਾਇਲ ਫੋਟੋ)

ਇਸ ਗੀਤ ’ਚ ਜੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਚਾਰ ਮਹੀਨੇ ਬੀਤ ਚੁੱਕੇ ਹਨ, ਦੱਸੋ ਇਨਸਾਫ਼ ਕਿੱਥੇ ਹੈ। ਉਧਰ, ਹੁਣ ਗਾਇਕਾ ਜੈਨੀ ਜੌਹਲ ਨੇ ਆਪਣੇ ਇੰਸਟਾਗ੍ਰਾਮ ਉਤੇ ਲਿਖਿਆ ਹੈ ਕਿ ਹੁਣ ਇਹ ਕਲਮ ਨਹੀਂ ਰੁਕੇਗੀ, ਹੋਰ ਗੀਤ ਆਉਣਗੇ। ਉਸ ਨੇ ਲਿਖਿਆ ਹੈ-ਕਲਮ ਨਹੀਂ ਰੁਕੇਗੀ, ਨਿੱਤ ਨਵਾਂ ਹੁਣ ਗਾਣਾ ਆਊ... ਉਸ ਨੇ ਗੀਤ ਨੂੰ ਪਸੰਦ ਕਰਨ ਵਾਲਿਆਂ ਦਾ ਧੰਨਵਾਦ ਵੀ ਕੀਤਾ ਹੈ।

ਹੋਰ ਪੜ੍ਹੋ ...
  • Share this:

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਇਨਸਾਫ਼ ਦੀ ਮੰਗ ਲਈ ਪੰਜਾਬੀ ਗਾਇਕਾ ਜੈਨੀ ਜੌਹਲ ਦਾ ਨਵਾਂ ਗੀਤ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ। ਗੀਤ ਨੂੰ ਬਲਾਕ ਕਰਨ ਦਾ ਕਾਰਨ ਕਾਪੀਰਾਈਟ ਵਿਵਾਦ ਦੱਸਿਆ ਗਿਆ ਹੈ। 8 ਅਕਤੂਬਰ ਨੂੰ ਰਿਲੀਜ਼ ਹੋਏ ਜੈਨੀ ਦੇ ਇਸ ਗੀਤ ਨੇ ਪੰਜਾਬ ਦੀ ਸਿਆਸਤ ’ਚ ਹਲਚਲ ਮਚਾ ਦਿੱਤੀ ਹੈ। ਇਸ ਗੀਤ ਦਾ ਟਾਈਟਲ ‘ਲੈਟਰ ਟੂ ਮੁੱਖ ਮੰਤਰੀ’ ਹੈ।

ਇਸ ਗੀਤ ’ਚ ਜੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਚਾਰ ਮਹੀਨੇ ਬੀਤ ਚੁੱਕੇ ਹਨ, ਦੱਸੋ ਇਨਸਾਫ਼ ਕਿੱਥੇ ਹੈ।

ਉਧਰ, ਹੁਣ ਗਾਇਕਾ ਜੈਨੀ ਜੌਹਲ ਨੇ ਆਪਣੇ ਇੰਸਟਾਗ੍ਰਾਮ ਉਤੇ ਲਿਖਿਆ ਹੈ ਕਿ ਹੁਣ ਇਹ ਕਲਮ ਨਹੀਂ ਰੁਕੇਗੀ, ਹੋਰ ਗੀਤ ਆਉਣਗੇ। ਉਸ ਨੇ ਲਿਖਿਆ ਹੈ-ਕਲਮ ਨਹੀਂ ਰੁਕੇਗੀ, ਨਿੱਤ ਨਵਾਂ ਹੁਣ ਗਾਣਾ ਆਊ...

ਉਸ ਨੇ ਗੀਤ ਨੂੰ ਪਸੰਦ ਕਰਨ ਵਾਲਿਆਂ ਦਾ ਧੰਨਵਾਦ ਵੀ ਕੀਤਾ ਹੈ। ਦੱਸ ਦਈਏ ਕਿ ਇਸ ਗੀਤ ਨੂੰ ਖ਼ੁਦ ਜੈਨੀ ਨੇ ਲਿਖਿਆ ਹੈ ਅਤੇ ਇਸ ਦਾ ਸੰਗੀਤ ਪ੍ਰਿੰਸ ਸੱਗੂ ਨੇ ਦਿੱਤਾ ਹੈ। ਜੈਨੀ ਦਾ ਇਹ ਗੀਤ 8 ਅਕਤੂਬਰ ਸ਼ਨਿਚਰਵਾਰ ਨੂੰ ਹੀ ਯੂਟਿਊਬ ’ਤੇ ਰਿਲੀਜ਼ ਹੋਇਆ ਸੀ।


ਗੀਤ ਵਿੱਚ ਮੁੱਖ ਮੰਤਰੀ ਗੁਜਰਾਤ ’ਚ ਵੋਟਾਂ ਲਈ ਘੁੰਮਣ ਅਤੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਇਨਸਾਫ਼ ਦੀ ਉਡੀਕ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਰਿਕਾਰਡ ਜਿੱਤ ਦਾ ਵੀ ਜ਼ਿਕਰ ਹੈ। ਗੀਤ ਵਿੱਚ ਗਾਇਕਾ ਨੇ ਸਵਾਲ ਕੀਤਾ ਹੈ ਕਿ ਸਿੱਧੂ ਦੀ ਸੁਰੱਖਿਆ ’ਚ ਕਟੌਤੀ ਕਰ ਕੇ ਤਾਰੀਫ਼ ਲੁੱਟਣ ਵਾਲਿਆਂ ਦੀ ਸੂਚੀ ਜਨਤਕ ਕਰਨ ਵਾਲੇ ਅਫ਼ਸਰਾਂ ਦਾ ਅਜੇ ਤੱਕ ਖ਼ੁਲਾਸਾ ਕਿਉਂ ਨਹੀਂ ਕੀਤਾ ਗਿਆ।

Published by:Gurwinder Singh
First published:

Tags: Jenny Johal, Sidhu Moosewala, Sidhu moosewala murder case, Sidhu moosewala murder update, Sidhu moosewala news update