ਨਵੀਂ ਦਿੱਲੀ : ਗਾਇਕ ਅਤੇ ਪੰਜਾਬ ਕਾਂਗਰਸ ਦੇ ਆਗੂ ਸਿੱਧੂ ਸਿੰਘ ਮੂਸੇਵਾਲਾ (Sidhu Moosewala) ਦੇ ਕਤਲ ਦੇ ਮਾਮਲੇ ਵਿੱਚ ਹੋਏ ਤਾਜ਼ਾ ਘਟਨਾਕ੍ਰਮ ਵਿੱਚ ਜਾਂਚ ਏਜੰਸੀਆਂ ਨੂੰ ਪਤਾ ਲੱਗਾ ਹੈ ਕਿ ਇਸ ਕਤਲ ਵਿੱਚ ਏ.ਐਨ.-94 ਰਸ਼ੀਅਨ ਅਸਾਲਟ ਰਾਈਫਲ(AN-94 Assault Rifle), 1994 ਦੀ ਏਵੋਮੈਟ ਨਿਕੋਨੋਵਾ ਦੇ ਮਾਡਲ ਦੀ ਵਰਤੋਂ ਕੀਤੀ ਗਈ ਸੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕਤਲ ਵਿੱਚ ਏਕੇ-47 ਦੀ ਵਰਤੋਂ ਕੀਤੀ ਗਈ ਸੀ। ਇਸ ਨਾਲ ਇਹ ਸਵਾਲ ਵੀ ਉੱਠਦਾ ਹੈ ਕਿ ਇਹ ਅਤਿ-ਆਧੁਨਿਕ ਹਥਿਆਰ ਪੰਜਾਬ ਵਿੱਚ ਕਿਸ ਤਰ੍ਹਾਂ ਸਪਲਾਈ ਹੋ ਰਹੇ ਹਨ।
ਗੁਆਂਢੀ ਰਾਜਾਂ, ਜਿਨ੍ਹਾਂ ਨੇ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਸਹਾਇਤਾ ਲਈ ਟੀਮਾਂ ਦਾ ਗਠਨ ਕੀਤਾ ਹੈ, ਉਹ ਵੀ ਹਥਿਆਰਾਂ ਦੇ ਤਸਕਰਾਂ ਦਾ ਪਤਾ ਲਗਾਉਣ ਲਈ ਖੋਜ ਕਰ ਰਹੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਆਧੁਨਿਕ ਹਥਿਆਰ ਕਿਵੇਂ ਲਿਆਂਦੇ ਗਏ।
ਸਰਕਾਰ ਵੱਲੋਂ ਉਸਦੀ ਸੁਰੱਖਿਆ ਵਿੱਚ ਕਟੌਤੀ ਕਰਨ ਤੋਂ 24 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ, 29 ਸਾਲਾ ਮੂਸੇਵਾਲਾ ਨੂੰ ਐਤਵਾਰ ਨੂੰ ਦਿਨ ਦਿਹਾੜੇ ਮਾਨਸਾ ਜ਼ਿਲ੍ਹੇ ਵਿੱਚ ਉਸਦੇ ਜੱਦੀ ਪਿੰਡ ਨੇੜੇ ਗੈਂਗਸਟਰਾਂ ਨੇ ਗੋਲੀ ਮਾਰ ਦਿੱਤੀ ਸੀ। ਪਹਿਲਾਂ ਕਿਹਾ ਗਿਆ ਸੀ ਕਿ ਅਪਰਾਧ ਵਿੱਚ ਏਕੇ-47 ਰਾਈਫਲਾਂ ਦੀ ਵਰਤੋਂ ਕੀਤੀ ਗਈ ਸੀ। ਵਾਰਦਾਤ ਵਾਲੀ ਥਾਂ ਤੋਂ ਉਸ ਦੇ ਗੋਲੀਆਂ ਦੇ ਖੋਲ ਬਰਾਮਦ ਹੋਏ ਹਨ। ਗੋਲਡੀ ਬਰਾੜ ਅਤੇ ਕੈਨੇਡੀਅਨ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ।
ਤੁਹਾਨੂੰ ਦੱਸ ਦੇਈਏ AN-94 ਰਸ਼ੀਅਨ ਅਸਾਲਟ ਰਾਈਫਲ ਜੋ AK-47 ਤੋਂ ਵੀ ਜ਼ਿਆਦਾ ਘਾਤਕ ਹੈ।
ਬਣਾਉਣ ਦਾ ਸਾਲ ਅਤੇ ਮਾਡਲ
AN-94 ਰਸ਼ੀਅਨ ਅਸਾਲਟ ਰਾਈਫਲ ਦਾ ਨਾਮ ਇਸਦੇ ਮੁੱਖ ਡਿਜ਼ਾਈਨਰ ਗੇਨਾਡੀ ਨਾਕੋਨੋਵ ਦੇ ਨਾਮ 'ਤੇ ਰੱਖਿਆ ਗਿਆ ਹੈ। ਗੇਨਾਡੀ ਨੇ ਪਹਿਲਾਂ ਵੀ ਇਸੇ ਨਾਂ ਦੀ ਮਸ਼ੀਨ ਗਨ ਤਿਆਰ ਕੀਤੀ ਸੀ। ਇਸ ਰਾਈਫਲ ਨੂੰ ਬਣਾਉਣ ਦਾ ਕੰਮ 1980 ਵਿੱਚ ਸ਼ੁਰੂ ਹੋਇਆ ਸੀ ਅਤੇ 1994 ਵਿੱਚ ਪੂਰਾ ਹੋਇਆ ਸੀ।
ਰਾਈਫਲ ਵਿੱਚ ਫਾਇਰਿੰਗ ਪਾਵਰ
ਪੁਲਿਸ ਨੇ ਦੱਸਿਆ ਕਿ ਮੂਸੇਵਾਲਾ ਅਤੇ ਉਸ ਦੇ ਦੋ ਸਾਥੀਆਂ 'ਤੇ 2 ਮਿੰਟ 30 ਸੈਕਿੰਡ ਤੱਕ ਲਗਾਤਾਰ ਗੋਲੀਬਾਰੀ ਕੀਤੀ ਗਈ। NN-94 ਰਾਈਫਲ ਦੋ-ਰਾਉਂਡ ਬਰਸਟ ਮੋਡ ਵਿੱਚ 600 ਰਾਊਂਡ ਪ੍ਰਤੀ ਮਿੰਟ ਅਤੇ ਫੁੱਲ ਆਟੋ ਮੋਡ ਵਿੱਚ 1800 ਰਾਊਂਡ ਪ੍ਰਤੀ ਮਿੰਟ ਫਾਇਰ ਕਰਦੀ ਹੈ।
ਗੋਲੀਬਾਰੀ ਦੀ ਪ੍ਰਭਾਵੀ ਸੀਮਾ
AN-94 ਰੂਸੀ ਅਸਾਲਟ ਰਾਈਫਲ 900 ਮੀਟਰ ਜਾਂ 3000 ਫੁੱਟ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਫਾਇਰ ਕਰਦੀ ਹੈ। ਇਸ ਦੇ ਨਾਲ ਹੀ ਏ.ਕੇ.-47 715 ਮੀਟਰ ਦੀ ਰਫਤਾਰ ਯਾਨੀ ਲਗਭਗ 2000 ਫੁੱਟ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਫਾਇਰ ਕਰਦਾ ਹੈ।
ਆਰਮਰ ਦੀ ਸਮਰਥਾ
AN-94 ਰਸ਼ੀਅਨ ਅਸਾਲਟ ਰਾਈਫਲ ਇੱਕ ਸਮੇਂ ਵਿੱਚ 30 ਤੋਂ 45 ਕਾਰਤੂਸ ਫਾਇਰ ਕਰ ਸਕਦੀ ਹੈ, ਜੋ ਕਿ AK-74 ਵਰਗੀ ਹੈ। ਇਸਦਾ ਭਾਰ 3.85 ਕਿਲੋਗ੍ਰਾਮ ਹੈ ਅਤੇ ਇਸਦਾ ਕੈਲੀਬਰ 5.45x39mm ਹੈ।
ਪੂਰੀ ਤਰ੍ਹਾਂ ਆਟੋਮੈਟਿਕ ਹਥਿਆਰ
ਰਾਈਫਲ ਨੂੰ ਚਲਾਉਣ ਲਈ ਦੋ ਮੋਡ ਦਿੱਤੇ ਗਏ ਹਨ। ਪਹਿਲੇ ਮੋਡ 'ਚ ਰਾਈਫਲ 1800 ਰਾਊਂਡ ਪ੍ਰਤੀ ਮਿੰਟ ਫਾਇਰ ਕਰਦੀ ਹੈ, ਜਦਕਿ ਦੂਜੇ ਮੋਡ 'ਚ ਇਹ ਰਾਈਫਲ ਪ੍ਰਤੀ ਮਿੰਟ 600 ਰਾਉਂਡ ਫਾਇਰ ਕਰਦੀ ਹੈ।Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Crime news, Mansa, Murder, Punjabi singer, Sidhu Moosewala, Weapons