ਸਿੰਗਲਾ ਨੇ ਸਿੱਖਿਆ ਤੇ ਲੋਕ ਨਿਰਮਾਣ ਵਿਭਾਗ ਦੇ 56 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

News18 Punjabi | News18 Punjab
Updated: June 15, 2020, 7:03 PM IST
share image
ਸਿੰਗਲਾ ਨੇ ਸਿੱਖਿਆ ਤੇ ਲੋਕ ਨਿਰਮਾਣ ਵਿਭਾਗ ਦੇ 56 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਸਿੰਗਲਾ ਨੇ ਸਿੱਖਿਆ ਤੇ ਲੋਕ ਨਿਰਮਾਣ ਵਿਭਾਗ ਦੇ 56 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ

  • Share this:
  • Facebook share img
  • Twitter share img
  • Linkedin share img
ਪੰਜਾਬ ਦੇ ਸਿੱਖਿਆ ਅਤੇ ਲੋਕ ਨਿਰਮਾਣ ਵਿਭਾਗਾਂ ਦੇ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਦੋਵਾਂ ਵਿਭਾਗਾਂ ਦੇ 56 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਸਿੱਖਿਆ ਵਿਭਾਗ ਵਿੱਚ 40 ਉਮੀਦਵਾਰਾਂ ਅਤੇ ਲੋਕ ਨਿਰਮਾਣ ਵਿਭਾਗ ਦੇ 16 ਉਮੀਦਵਾਰਾਂ ਨੂੰ ਤਰਸ ਦੇ ਆਧਾਰ ’ਤੇ ਵੱਖ-ਵੱਖ ਅਹੁਦਿਆਂ ਲਈ ਨਿਯੁਕਤੀ ਪੱਤਰ ਦੇਣ ਸਬੰਧੀ ਪੰਜਾਬ ਭਵਨ ਵਿਖੇ ਰੱਖੇ ਗਏ ਸੰਖੇਪ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਨੇ ਸਮੂਹ ਉਮੀਦਵਾਰਾਂ ਨੂੰ ਤਨਦੇਹੀ ਤੇ ਈਮਾਨਦਾਰੀ ਨਾਲ ਆਪਣੀ ਜੰਿਮੇਵਾਰੀ ਨਿਭਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਦੋਹਾਂ ਵਿਭਾਗਾਂ ਵਿੱਚ ਬਹੁਤ ਹੀ ਘੱਟ ਸਮੇਂ ਵਿੱਚ ਤਰਸ ਦੇ ਆਧਾਰ ’ਤੇ ਨੌਕਰੀਆਂ ਦੇਣ ਦੇ ਮਾਮਲੇ ਨਿਬੇੜੇ ਗਏ ਹਨ।

ਸਿੱਖਿਆ ਵਿਭਾਗਾਂ ਵਿੱਚ ਅੱਜ ਕੁੱਲ 40 ਉਮੀਦਵਾਰਾਂ ਨੂੰ ਤਰਸ ਦੇ ਆਧਾਰ ’ਤੇ ਨਿਯੁਕਤੀ ਪੱਤਰ ਦਿੱਤੇ ਗਏ, ਜਿਨ੍ਹਾਂ ਵਿੱਚ ਮਾਸਟਰ ਕਾਡਰ ਦੇ 3 ਉਮੀਦਵਾਰ, ਕਲਰਕ ਦੀ ਆਸਾਮੀ ਲਈ 6, ਸੇਵਾਦਾਰ ਦੀ ਆਸਾਮੀ ਲਈ 14, ਚੌਕੀਦਾਰ ਲਈ 12 ਅਤੇ ਸਫਾਈ ਸੇਵਕ ਦੀ ਆਸਾਮੀ ਲਈ 5 ਉਮੀਦਵਾਰ ਸਾਮਲ ਹਨ। ਇਨ੍ਹਾਂ ਵਿੱਚ ਸ੍ਰੀ ਜਤਿੰਦਰ ਸਿੰਘ ਪੰਨੂ, ਸ੍ਰੀਮਤੀ ਕਿਰਨਦੀਪ ਕੌਰ ਤੇ ਮਿਸ ਅਲਕਾ ਰਾਣੀ ਨੂੰ ਮਾਸਟਰ ਕਾਡਰ, ਸ੍ਰੀ ਤੇਜਿੰਦਰਜੀਤ ਸਿੰਘ, ਸ੍ਰੀ ਗੌਤਮ ਵਰਮਾ, ਸ੍ਰੀਮਤੀ ਅੰਜਨਾ ਕੁਮਾਰੀ, ਸ੍ਰੀਮਤੀ ਹਰਜੀਤ ਕੌਰ, ਸ੍ਰੀਮਤੀ ਸਰਬਜੀਤ ਕੌਰ ਤੇ ਮਿਸ ਮਨਦੀਪ ਕੌਰ ਨੂੰ ਕਲਰਕ ਦੀ ਆਸਾਮੀ ਲਈ, ਸ੍ਰੀਮਤੀ ਪਰਮਜੀਤ ਕੌਰ, ਸ੍ਰੀਮਤੀ ਸਤਨਾਮ ਕੌਰ, ਸ੍ਰੀ ਪਰਵਿੰਦਰ ਸਿੰਘ, ਸ੍ਰੀ ਸਾਕਸ਼ਾਤ ਮਨੋਚਾ, ਮਿਸ ਰਮਨਦੀਪ ਕੌਰ, ਸ੍ਰੀ ਕਾਸਦੀਪ ਸਿੰਘ, ਸ੍ਰੀ ਸੰਤੋਖ ਸਿੰਘ, ਮਿਸ ਗੁਰਿੰਦਰ ਕੌਰ, ਸ੍ਰੀਮਤੀ ਮੰਜੂ ਰਾਣੀ, ਸ੍ਰੀ ਲਵਪ੍ਰੀਤ ਸਿੰਘ, ਸ੍ਰੀ ਕਰਨ, ਸ੍ਰੀ ਮਨਦੀਪ ਸਿੰਘ, ਮਿਸ ਕੁਲਜੀਤ ਕੌਰ ਤੇ ਸ੍ਰੀਮਤੀ ਜਸਵੀਰ ਕੌਰ ਨੂੰ ਸੇਵਾਦਾਰ ਦੀ ਆਸਾਮੀ ਲਈ,

ਹਰਵਿੰਦਰ ਸਿੰਘ, ਸ੍ਰੀ ਸੁਭਮ, ਸ੍ਰੀ ਰਵੀ ਕੁਮਾਰ, ਸ੍ਰੀ ਗੁਰਪ੍ਰੀਤ ਸਿੰਘ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਗਗਨਦੀਪ ਸਿੰਘ, ਸ੍ਰੀ ਅਨਿਲਦੀਪ ਸਿੰਘ, ਸ੍ਰੀ ਪਰਮਿੰਦਰ ਸਿੰਘ ਢਿੱਲੋਂ, ਸ੍ਰੀ ਕੁਲਦੀਪ ਸਿੰਘ, ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਕਰਨ ਪਰਾਸ਼ਰ, ਸ੍ਰੀ ਸਤਿੰਦਰਪਾਲ ਸਿੰਘ ਨੂੰ ਚੌਕੀਦਾਰ ਦੀ ਆਸਾਮੀ ਲਈ ਅਤੇ ਸ੍ਰੀਮਤੀ ਰਾਜ ਕੌਰ, ਸ੍ਰੀ ਸਿੰਦਰਪਾਲ, ਸ੍ਰੀ ਗੁਰਸੇਵਕ ਸਿੰਘ, ਸ੍ਰੀ ਗਗਨਦੀਪ ਸਿੰਘ ਤੇ ਸ੍ਰੀ ਕਸ਼ਮੀਰ ਸਿੰਘ ਨੂੰ ਸਫਾਈ ਸੇਵਕ ਦੀ ਆਸਾਮੀ ਲਈ ਨਿਯੁਕਤੀ ਪੱਤਰ ਸੌਂਪੇ ਗਏ।
ਇਸੇ ਤਰ੍ਹਾਂ ਲੋਕ ਨਿਰਮਾਣ ਵਿਭਾਗ ਵਿੱਚ ਕੁੱਲ 16 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ, ਜਿਨ੍ਹਾਂ ਵਿੱਚ ਗਰੁੱਪ-ਸੀ ਦੀਆਂ 2 ਆਸਾਮੀਆਂ ਅਤੇ ਗਰੁੱਪ-ਡੀ ਦੀਆਂ 14 ਆਸਾਮੀਆਂ ਦੇ ਉਮੀਦਵਾਰ ਸ਼ਾਮਲ ਹਨ। ਵਿਭਾਗ ਵਿੱਚ ਮਿਸ ਤਪਨੂਰ ਕੌਰ ਅਹੂਜਾ ਤੇ ਮਿਸ ਪ੍ਰਭਜੀਤ ਕੌਰ ਨੂੰ ਕਲਰਕ ਦੀ ਆਸਾਮੀ ਲਈ, ਸ੍ਰੀਮਤੀ ਬਲਜੀਤ ਕੌਰ, ਮਿਸ ਤਰਨਜੋਤ ਕੌਰ, ਸ੍ਰੀਮਤੀ ਦੀਪਾ, ਸ੍ਰੀ ਅਮਰੀਕ ਸਿੰਘ, ਸ੍ਰੀ ਬੋਧ ਰਾਜ, ਸ੍ਰੀ ਸੁਖਵਿੰਦਰ ਸਿੰਘ, ਸ੍ਰੀ ਅਨਿਲ ਕੁਮਾਰ, ਸ੍ਰੀ ਸੰਦੀਪ ਸਿੰਘ, ਮਿਸ ਪਲਵਿੰਦਰ ਕੌਰ ਨੂੰ ਸੇਵਾਦਾਰ, ਸ੍ਰੀ ਚਰਨਜੀਤ ਸਿੰਘ ਤੇ ਸ੍ਰੀ ਅਸ਼ੋਕ ਕੁਮਾਰ ਨੂੰ ਬੇਲਦਾਰ, ਸ੍ਰੀ ਸੁਖਪ੍ਰੀਤ ਸਿੰਘ ਨੂੰ ਸਫ਼ਾਈ ਸੇਵਕ, ਸ੍ਰੀ ਝਿਰਮਲ ਸਿੰਘ ਨੂੰ ਚੌਕੀਦਾਰ ਅਤੇ ਸ੍ਰੀ ਵਰਿੰਦਰ ਕੁਮਾਰ ਨੂੰ ਫਰਾਸ਼ ਦੇ ਅਹੁਦੇ ਲਈ ਨਿਯੁਕਤੀ ਪੱਤਰ ਦਿੱਤੇ ਗਏ।
First published: June 15, 2020, 7:03 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading