• Home
  • »
  • News
  • »
  • punjab
  • »
  • SISODIA SAID A TEACHER IS TEACHING 6 7 CLASSES AT A SALARY OF 6000 THEY ARE GREAT TEACHER

6 ਹਜ਼ਾਰ ਤਨਖਾਹ 'ਚ 6-7 ਜਮਾਤਾਂ ਨੂੰ ਪੜ੍ਹਾ ਰਿਹੈ ਇਕੋ ਅਧਿਆਪਕ, ਪੰਜਾਬ ਦੇ ਅਧਿਆਪਕਾਂ ਨੂੰ ਮੇਰਾ ਸਲਾਮ: ਸਿਸੋਦੀਆ

  • Share this:
    ਪੰਜਾਬ ਸਰਕਾਰ ਦੇ ਦਾਅਵਿਆਂ ਦਾ ਸੱਚ ਪਤਾ ਕਰਨ ਲਈ ਅੱਜ ਦਿੱਲੀ ਦੀ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਪੰਜਾਬ ਆਏ। ਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਦੇ ਸਕੂਲਾਂ ਦਾ ਦੌਰਾ ਕੀਤਾ।

    ਉਨ੍ਹਾਂ ਕਿਹਾ ਕਿ ਸਕੂਲਾਂ ਦੀ ਬੁਰੀ ਹਾਲਤ ਹੈ। ਇਕ-ਇਕ ਅਧਿਆਪਕ 6-7 ਜਮਾਤਾਂ ਨੂੰ ਪੜ੍ਹਾ ਰਿਹਾ ਹੈ। ਅਧਿਆਪਕ ਦੀ ਤਨਖਾਹ 6 ਹਜ਼ਾਰ ਰੁਪਏ ਹੈ। ਉਨ੍ਹਾਂ ਕਿਹਾ ਕਿ ਮੈਂ ਅਜਿਹੇ ਅਧਿਆਪਕਾਂ ਦੇ ਹੌਸਲੇ ਨੂੰ ਸਲਾਮ ਕਰਦਾ ਹਾਂ। ਉਨ੍ਹਾਂ ਕਿਹਾ ਸਕੂਲਾਂ ਦੀ ਹਾਲਤ ਵੀ ਬੜੀ ਮਾੜੀ ਹੈ। ਅਧਿਆਪਕ ਹਾਲਾਤ ਨਾਲ ਮਸਝੌਤਾ ਕਰਕੇ ਮਿਹਨਤ ਕਰ ਰਹੇ ਹਨ।

    ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਪਿੰਡ ਦੇ ਸਕੂਲ ਦਾ ਇਹ ਹਾਲ ਹੈ। ਪਾਣੀ ਤੋਂ ਲੈ ਕੇ ਹੋਰ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਹੈ। ਅਧਿਆਪਕ ਆਪਣੇ ਪੱਧਰ ਉਤੇ ਮਿਹਨਤ ਕਰਕੇ ਬੱਚਿਆਂ ਨੂੰ ਪੜ੍ਹਾ ਰਹੇ ਹਨ।

    ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਵਿਚ ਕਾਂਗਰਸ ਦੀ ਸਰਕਾਰ ਸੀ ਤਾਂ ਉਥੇ ਵੀ ਸਕੂਲਾਂ ਦੀ ਅਜਿਹੀ ਹੀ ਹਾਲਤ ਸੀ। ਸਾਡੀ ਸਰਕਾਰ ਆਉਣ ਉਤੇ ਹਾਲਾਤ ਨੂੰ ਕਾਬੂ ਕੀਤਾ ਤੇ ਸਕੂਲਾਂ ਦੀ ਤਸਵੀਰ ਬਦਲ ਦਿੱਤੀ।

    ਦੱਸ ਦਈਏ ਕਿ ਸਿਸੋਦੀਆ ਨੇ ਪੰਜਾਬ ਸਰਕਾਰ ਤੋਂ 250 ਸਕੂਲਾਂ ਦੀ ਸੂਚੀ ਮੰਗੀ ਸੀ, ਜੋ ਹੁਣ ਤੱਕ ਨਹੀਂ ਦਿੱਤੀ ਗਈ। ਹੁਣ ਅੱਜ ਸਿਸੋਦੀਆ ਖੁਦ ਹੀ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਦੇ ਸਕੂਲਾਂ ਦਾ ਦੌਰਾ ਪਹੁੰਚ ਗਏ।


    ਦੱਸ ਦਈਏ ਕਿ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਤੇ ਦਿੱਲੀ ਦੇ ਸਿੱਖਿਆ ਮੰਤਰੀ ਸਿਸੋਦੀਆ ਸਿੱਖਿਆ ਦੇ ਮਿਆਰ ਨੂੰ ਲੈ ਕੇ ਆਹਮੋ ਸਾਹਮਣੇ ਹਨ।

    ਮਨੀਸ਼ ਸਿਸੋਦੀਆ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਕਹਿੰਦੇ ਹਨ ਕਿ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਹੋ ਰਹੀ ਹੈ ਤੇ ਪੰਜਾਬ ਦੇ ਸਕੂਲ ਪੂਰੋ ਦੇਸ਼ ਵਿੱਚੋਂ ਸਭ ਤੋਂ ਵਧੀਆ ਹਨ। ਅੱਜ ਮੈਂ ਉਨ੍ਹਾਂ ਦੇ ਹਲਕੇ ਵਿੱਚ ਕੁਝ ਸਰਕਾਰੀ ਸਕੂਲਾਂ ਨੂੰ ਦੇਖਣ ਜਾਵਾਂਗਾ। ਉਮੀਦ ਹੈ ਕਿ ਉਨ੍ਹਾਂ ਦੇ ਆਪਣੇ ਹਲਕੇ ਦੇ ਸਰਕਾਰੀ ਸਕੂਲ ਤਾਂ ਸਭ ਤੋਂ ਵਧੀਆ ਹੋਣਗੇ।
    Published by:Gurwinder Singh
    First published:
    Advertisement
    Advertisement