ਜਲੰਧਰ ਵਿਚ ਭਰਾ ਵੱਲੋਂ ਗੋਲੀਆਂ ਮਾਰ ਕੇ ਭੈਣ ਦੀ ਹੱਤਿਆ

News18 Punjabi | News18 Punjab
Updated: July 12, 2020, 12:33 PM IST
share image
ਜਲੰਧਰ ਵਿਚ ਭਰਾ ਵੱਲੋਂ ਗੋਲੀਆਂ ਮਾਰ ਕੇ ਭੈਣ ਦੀ ਹੱਤਿਆ
ਸੰਕੇਤਕ ਫੋਟੋ

  • Share this:
  • Facebook share img
  • Twitter share img
  • Linkedin share img
ਜਲੰਧਰ ਦੇ ਸ਼ਹਿਰ ਗੋਰਾਇਆ ਦੇ ਪਿੰਡ ਰੁੜਕਾ ਕਲਾਂ ਵਿਚ ਇਕ ਭਰਾ ਨੇ ਆਪਣੀ ਭੈਣ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਲੜਕੀ ਦਾ 3 ਸਾਲ ਪਹਿਲਾਂ ਦੂਜਾ ਵਿਆਹ ਹੋਇਆ ਸੀ ਅਤੇ ਸਹੁਰੇ ਪਰਿਵਾਰ ਨਾਲ ਝਗੜਾ ਹੋਣ ਕਰਕੇ ਲੜੀ ਉਹਨਾਂ ਦੇ ਕੋਲ ਰਹਿੰਦੀ ਸੀ।

ਬੀਤੀ ਰਾਤ ਉਹ ਖਾਣਾ ਖਾ ਕੇ ਕਮਰੇ ਵਿਚ ਸੌਣ ਗਈ ਤਾਂ ਉਸ ਦਾ ਲੜਕਾ ਉੁਪਰ ਵਾਲੇ ਕਮਰੇ ਵਿਚ ਸੌਂ ਗਿਆ। ਰਾਤ ਨੂੰ 3.00 ਵਜੇ ਤੇਜ ਹਨੇਰੀ ਆਉਣ ਕਾਰਨ ਰੇਸ਼ਮ ਲਾਲ ਉਸ ਦੇ ਕੋਲ ਆ ਕੇ ਸੌਂ ਗਿਆ। ਸਵੇਰੇ 4.00 ਵਜੇ ਦੇ ਕਰੀਬ  ਰੇਸ਼ਮ ਲਾਲ ਨੇ ਆਪਣੀ ਭੈਣ ਪ੍ਰਦੀਪ ਕੌਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਆਪ ਮੌਕੇ ਉਤੋ ਫਰਾਰ ਹੋ ਗਿਆ।

ਪੁਲਿਸ ਅਧਿਕਾਰੀ ਕੇਵਲ ਸਿੰਘ ਨੇ ਦੱਸਿਆ ਹੈ ਕਿ ਰੁੜਕਾ ਕਲਾਂ ਦੇ ਰਹਿਣ ਵਾਲੇ ਗੁਰਪਾਲ ਸਿੰਘ ਨੇ ਸੂਚਨਾ ਦਿੱਤੀ ਕਿ ਰੇਸ਼ਮ ਲਾਲ ਨੇ ਆਪਣੀ ਭੈਣ ਪ੍ਰਦੀਪ ਕੌਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ। ਪੁਲਿਸ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਹੈ ਅਤੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਾਰਮਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਅਤੇ ਜਾਂਚ ਕੀਤੀ ਜਾ ਰਹੀ ਹੈ।
Published by: Gurwinder Singh
First published: July 12, 2020, 12:33 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading