ਕੋਟਕਪੂਰਾ ਗੋਲੀਬਾਰੀ ਮਾਮਲੇ 'ਚ SIT ਨੇ ਪੰਜਾਬ ਪੁਲਿਸ ਦੇ 2 ਸਾਬਕਾ ਅਧਿਕਾਰੀਆਂ ਅਤੇ ਸਾਬਕਾ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਗਗਨਦੀਪ ਬਰਾੜ ਨੂੰ ਸੰਮਨ ਜਾਰੀ ਕੀਤੇ ।
ਰੋਹਿਤ ਚੌਧਰੀ (ਉਸ ਸਮੇਂ ਦੇ ਐਡਜੀਪੀ) ਅਤੇ ਆਈਜੀ ਆਰਐਸ ਖਟੜਾ ਨੂੰ ਐਲ ਕੇ ਯਾਦਵ ਦੀ ਅਗਵਾਈ ਵਾਲੀ ਐਸਆਈਟੀ ਨੇ ਪੁੱਛਗਿੱਛ ਸੰਮਨ ਜਾਰੀ ਕੀਤੇ ਹਨ ।
ਗਗਨਦੀਪ ਬਰਾੜ ਜੋ ਉਸ ਸਮੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਮੁੱਖ ਸਕੱਤਰ ਸਨ ਉਨ੍ਹਾਂ ਨੂੰ ਵੀ ਪੁੱਛਗਿੱਛ ਲਈ ਬੁਲਾਇਆ ਗਿਆ।
ਗਗਨਦੀਪ ਬਰਾੜ ਨੂੰ ਇਸ ਮਾਮਲੇ 'ਚ ਚੱਲ ਰਹੀ ਜਾਂਚ ਦੇ ਸਬੰਧ 'ਚ ਪਹਿਲੀ ਵਾਰ 6 ਮਾਰਚ ਸੋਮਵਾਰ ਨੂੰ ਸੈਕਟਰ 32 ਦੇ ਅਧਿਕਾਰੀ ਪੁਲਿਸ ਇੰਸਟੀਚਿਊਟ 'ਚ ਸੰਮਨ ਭੇਜੇ ਗਏ ਸਨ।
ਤੁਹਾਨੂੰ ਦਾਸ ਦੇਈਏ ਕਿ ਐਸ.ਆਈ.ਟੀ ਨੇ 1 ਹਫ਼ਤਾ ਪਹਿਲਾਂ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਸੀ । ਐਸ.ਆਈ.ਟੀ. ਦਾ ਕਹਿਣਾ ਹੈ ਕਿ ਜਿਵੇਂ ਹੀ ਹੋਰ ਸਬੂਤ ਮਿਲਣਗੇ ,ਇਸ ਮਾਮਲੇ 'ਚ ਹੋਰ ਚਲਾਨ ਵੀ ਪੇਸ਼ ਕੀਤੇ ਜਾਣਗੇ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Former Chief Minister Parkash Singh Badal, Former Principal Secretary, Former Punjab Police officers, Kotakpura firing case, Sit, Summons